BCCI ਦੇ ਫੈਸਲੇ ਨੇ ਸਭ ਨੂੰ ਕੀਤਾ ਹੈਰਾਨ, Mohammed Shami ਦੇ ਕਰੀਅਰ ‘ਤੇ ਲੱਗਿਆ ਵਿਰਾਮ !
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਨਵੰਬਰ ਦੇ ਅਖੀਰ ‘ਚ ਹੋਣ ਵਾਲੀ ਬਾਰਡਰ ਗਾਵਸਕਰ ਟਰਾਫੀ ਲਈ 18 ਮੈਂਬਰੀ ਭਾਰਤੀ ਟੀਮ ਦੀ ਚੋਣ ਕੀਤੀ ਗਈ ਹੈ। ਜਿਸ ਲਈ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਦੇ ਦੌਰੇ ਲਈ ਸ਼ੁੱਕਰਵਾਰ ਰਾਤ ਭਾਰਤੀ ਸਕੁਐਡ ਦਾ ਐਲਾਨ ਕੀਤਾ ਗਿਆ।
ਇਸ ਤੋਂ ਇਲਾਵਾ 3 ਖਿਡਾਰੀ ਟ੍ਰੈਵਲਿੰਗ ਰਿਜ਼ਰਵ ਹਨ। ਹਾਲਾਂਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਆਸਟ੍ਰੇਲੀਆ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ। ਅਜਿਹੇ ‘ਚ ਬੋਰਡ ਦੇ ਇਸ ਫੈਸਲੇ ‘ਤੇ ਸਵਾਲ ਖੜ੍ਹੇ ਹੋ ਗਏ ਹਨ।
ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ
ਵਨਡੇ ਵਿਸ਼ਵ ਕੱਪ 2023 ਤੋਂ ਬਾਅਦ ਮੁਹੰਮਦ ਸ਼ਮੀ ਦੀ ਲੰਡਨ ‘ਚ ਸਰਜਰੀ ਹੋਈ ਸੀ। ਇਸ ਤੋਂ ਬਾਅਦ ਉਹ ਰੀਹੈਬ ਤੋਂ ਗੁਜ਼ਰ ਰਹੇ ਸਨ। ਉਨ੍ਹਾਂ ਹਾਲ ਹੀ ‘ਚ ਗੇਂਦਬਾਜ਼ੀ ਵੀ ਸ਼ੁਰੂ ਕੀਤੀ ਸੀ। ਅਜਿਹੇ ‘ਚ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਸ਼ਮੀ ਬਾਰਡਰ ਗਾਵਸਕਰ ਟਰਾਫੀ ‘ਚ ਹੀ ਆਪਣੀ ਸ਼ਾਨਦਾਰ ਰਫਤਾਰ ਦਿਖਾਉਂਦੇ ਨਜ਼ਰ ਆਉਣਗੇ।
ਸ਼ਮੀ ਦਾ ਕਰੀਅਰ ਹੁਣ ਖਤਮ!
ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਇਹ ਸਵਾਲ ਵੀ ਉੱਠਣ ਲੱਗੇ ਹਨ ਕਿ ਕੀ ਸ਼ਮੀ ਦਾ ਕਰੀਅਰ ਹੁਣ ਖਤਮ ਹੋ ਗਿਆ ਹੈ। ਬੀਸੀਸੀਆਈ ਵੱਲੋਂ ਜਾਰੀ ਸੂਚਨਾ ਕਾਰਨ ਇਹ ਸਵਾਲ ਉੱਠ ਰਹੇ ਹਨ। ਬੋਰਡ ਨੇ ਆਪਣੀ ਰਿਲੀਜ਼ ‘ਚ ਕਿਹਾ ਕਿ ਉਸ ਨੇ ਮਯੰਕ ਯਾਦਵ, ਸ਼ਿਵਮ ਦੂਬੇ, ਰਿਆਨ ਪਰਾਗ ਤੇ ਕੁਲਦੀਪ ਯਾਦਵ ਦੀ ਇੰਜਰੀ ਬਾਰੇ ਤਾਂ ਅਪਡੇਟ ਦਿੱਤੀ ਹੈ ਪਰ ਸ਼ਮੀ ਨੂੰ ਜਗ੍ਹਾ ਕਿਉਂ ਨਹੀਂ ਮਿਲੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਦੂਜੇ ਪਾਸੇ ਸ਼ਮੀ ਨੇ ਹਾਲ ਹੀ ‘ਚ ਇਕ ਇਵੈਂਟ ‘ਚ ਕਿਹਾ ਸੀ ਕਿ ਹੁਣ ਉਨ੍ਹਾਂ ਨੂੰ ਕੋਈ ਦਰਦ ਮਹਿਸੂਸ ਨਹੀਂ ਹੋ ਰਿਹਾ ਹੈ।
ਇਹ ਵੀ ਪੜ੍ਹੋ : Nissan ਦੀ SUV Patrol ਆ ਸਕਦੀ ਹੈ India, ਮਿਲਣਗੇ ਇਹ ਬਿਹਤਰੀਨ ਫੀਚਰ
ਸ਼ਮੀ ਦੀ ਇਕ ਵੀਡੀਓ ਵੀ ਆਈ ਸਾਹਮਣੇ
ਹਾਲ ਹੀ ‘ਚ ਸ਼ਮੀ ਦੀ ਇਕ ਵੀਡੀਓ ਵੀ ਸਾਹਮਣੇ ਆਈ ਸੀ। ਇਸ ‘ਚ ਉਹ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਗੇਂਦਬਾਜ਼ੀ ਕਰ ਰਹੇ ਸਨ। ਸ਼ਮੀ ਨੇ ਦੱਸਿਆ ਕਿ ਪਹਿਲਾਂ ਉਹ ਅੱਧੇ ਰਨ-ਅੱਪ ਨਾਲ ਗੇਂਦਬਾਜ਼ੀ ਕਰ ਰਹੇ ਸੀ ਪਰ ਹੁਣ ਉਨ੍ਹਾਂ ਪੂਰੇ ਰਨਅੱਪ ਨਾਲ ਗੇਂਦਬਾਜ਼ੀ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਵੀ ਸ਼ਮੀ ਨੇ ਗੇਂਦਬਾਜ਼ੀ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ ਸੀ। ਇਸ ‘ਚ ਉਹ ਸ਼ਾਨਦਾਰ ਲੈਅ ‘ਚ ਨਜ਼ਰ ਆ ਰਹੇ ਸੀ।
BCCI’s decision surprised everyone, Mohammed Shami’s career stopped!