Nissan ਦੀ SUV Patrol ਆ ਸਕਦੀ ਹੈ India, ਮਿਲਣਗੇ ਇਹ ਬਿਹਤਰੀਨ ਫੀਚਰ
ਮੌਜੂਦਾ ਸਮੇਂ ਨਿਸਾਨ ਭਾਰਤੀ ਬਾਜ਼ਾਰ ‘ਚ ਵਿਕਰੀ ਲਈ ਦੋ SUV ਮੁਹੱਈਆ ਕਰਵਾਉਂਦੀ ਹੈ। ਪਰ ਕੰਪਨੀ ਅਗਲੇ ਕੁਝ ਮਹੀਨਿਆਂ ‘ਚ ਕਈ SUV ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਭਾਰਤ ‘ਚ ਆਪਣੀ ਸਭ ਤੋਂ ਪਾਵਰਫੁੱਲ SUV ਵੀ ਲਾਂਚ ਕਰ ਸਕਦੀ ਹੈ। ਇਸ ਨੂੰ ਕਿਸ ਤਰ੍ਹਾਂ ਦੀ ਖਾਸੀਅਤ ਨਾਲ ਤੇ ਕਦੋਂ ਲਾਂਚ ਕੀਤਾ ਜਾ ਸਕਦਾ ਹੈ | ਆਓ ਤੁਹਾਨੂੰ ਦੱਸਦੇ ਹਾਂ :
ਭਾਰਤੀ ਬਾਜ਼ਾਰ ‘ਚ ਆਪਣੀ ਹਿੱਸੇਦਾਰੀ ਵਧਾਉਣ ਦੀ ਕੋਸ਼ਿਸ਼
ਨਿਸਾਨ ਲਗਾਤਾਰ ਭਾਰਤੀ ਬਾਜ਼ਾਰ ‘ਚ ਆਪਣੀ ਹਿੱਸੇਦਾਰੀ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਲੜੀ ‘ਚ ਕੰਪਨੀ ਨੇ ਕੁਝ ਸਮਾਂ ਪਹਿਲਾਂ ਹੀ ਕੰਪੈਕਟ ਐਸਯੂਵੀ ਦੇ ਤੌਰ ‘ਤੇ ਆਫ ਕੀਤੀ ਜਾਣ ਵਾਲੀ Nissan Magnite ਦੇ Facelift ਨੂੰ ਲਾਂਚ ਕੀਤਾ ਹੈ। ਮੀਡੀਆ ਰਿਪੋਰਟਸ ਮੁਤਾਬਕ ਕੰਪਨੀ ਵੱਲੋਂ Nissan Patrol SUV ਨੂੰ ਵੀ ਭਾਰਤ ਲਿਆਂਦਾ ਜਾ ਸਕਦਾ ਹੈ।
ਕੀ ਹੋਵੇਗਾ ਖਾਸ
ਕੰਪਨੀ ਨਿਸਾਨ ਪੈਟਰੋਲ ‘ਚ ਕਈ ਸ਼ਾਨਦਾਰ ਫੀਚਰ ਆਫਰ ਕਰਦੀ ਹੈ। ਡਿਊਲ ਟੋਨ ਐਕਸਟੀਰੀਅਰ ਤੋਂ ਇਲਾਵਾ ਇਸ ‘ਚ ਸਿਗਨੇਚਰ ਡਬਲ ਸੀ-ਸ਼ੇਪਡ ਹੈੱਡਲਾਈਟਸ ਹਨ। ਇਸ ਤੋਂ ਇਲਾਵਾ ਆਟੋਮੈਟਿਕ ਡੋਰ ਲਾਕ-ਅਨਲਾਕ, ਪੈਨੋਰਮਿਕ ਸਨਰੂਫ, 12.3 ਇੰਚ ਇੰਫੋਟੇਨਮੈਂਟ ਸਿਸਟਮ, 360 ਡਿਗਰੀ ਕੈਮਰਾ, 18 ਇੰਚ ਅਲੌਏ ਵ੍ਹੀਲਸ, ABS, EBD, ਹਿੱਲ ਅਸਿਸਟ, ਏਅਰਬੈਗ ਆਦਿ ਕਈ ਫੀਚਰਜ਼ ਦਿੱਤੇ ਜਾਂਦੇ ਹਨ।
SUV ‘ਚ ਇੰਜਣ ਦੇ ਦੋ ਵਿਕਲਪ
ਕੰਪਨੀ ਇਸ SUV ‘ਚ ਇੰਜਣ ਦੇ ਦੋ ਵਿਕਲਪ ਪੇਸ਼ ਕਰਦੀ ਹੈ। ਇਨ੍ਹਾਂ ਵਿਚੋਂ ਪਹਿਲਾ 3.8 ਲੀਟਰ ਦਾ ਨੇਚੁਰਲ ਐਸਪੀਰੇਟਿਡ ਤੇ ਦੂਸਰੇ ਵਿਕਲਪ ਦੇ ਤੌਰ ‘ਤੇ 3.5 ਲੀਟਰ ਦੀ ਸਮਰੱਥਾ ਦਾ ਟਰਬੋਚਾਰਜ ਇੰਜਣ ਮਿਲਦਾ ਹੈ। 3.6 ਲੀਟਰ ਵਾਲੇ ਨੈਚੁਰਲ ਐਸਪੀਰੇਟਿਡ ਇੰਜਣ ਨਾਲ ਇਸ ਨੂੰ 16 ਹਾਰ ਪਾਵਰ ਨਾਲ 386 ਨਿਊਟਨ ਮੀਟਰ ਦਾ ਟਾਰਕ ਮਿਲਦਾ ਹੈ। ਉੱਥੇ ਹੀ 3.5 ਲੀਟਰ ਦੀ ਸਮਰੱਥਾ ਵਾਲੇ ਟਵਿਨ ਟਰਬੋ ਇੰਜਣ ਤੋਂ ਇਸ ਨੂੰ 425 ਹਾਰਸ ਪਾਵਰ ਤੇ 700 ਨਿਊਟਨ ਮੀਟਰ ਦਾ ਟਾਰਕ ਮਿਲਦਾ ਹੈ। ਇਸ ਦੇ ਨਾਲ ਹੀ ਹਾਈ ਬੀਮ ਅਸਿਸਟ, ਬਲਾਈਂਡ ਸਪਾਟ ਇੰਟਰਵੇਸ਼ਨ ਕਰੂਜ਼ ਕੰਟੋਰਲ, ਲੇਨ ਕੀਪ ਅਸਿਸਟ, ਡਰਾਈਵਰ ਅਟੈਂਸ਼ਨ ਅਲਰਟ ਵਰਗੇ ਕਈ ਸੇਫਟੀ ਫੀਚਰ ਦੀ ਦਿੱਤੇ ਜਾਂਦੇ ਹਨ।
ਕਦੋਂ ਆਵੇਗੀ ਭਾਰਤ ?
ਨਿਸਾਨ ਮੌਜੂਦਾ ਸਮੇਂ ਇਸ SUV ਨੂੰ ਦੁਨੀਆ ਦੇ ਕਈ ਦੇਸ਼ਾਂ ‘ਚ ਵਿਕਰੀ ਲਈ ਉਪਲੱਬਧ ਕਰਵਾਉਂਦੀ ਹੈ। ਜਿਨ੍ਹਾਂ ਵਿਚੋਂ ਜ਼ਿਆਦਾਤਰ ਜਗ੍ਹਾ ‘ਤੇ ਇਸ ਨੂੰ ਲੈਫਟ ਹੈਂਡ ਡਰਾਈਵ ਨਾਲ ਆਫਰ ਕੀਤਾ ਜਾਂਦਾ ਹੈ। ਕੰਪਨੀ ਨੇ ਇਸ ਵਾਹਨ ਨੂੰ ਭਾਰਤ ‘ਚ ਲਿਆਉਣ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸਨੂੰ 2025 ਜਾਂ 2026 ਦੇ ਅੰਤ ਤਕ ਰਾਈਟ ਹੈਂਡ ਡਰਾਈਵ ਸਮਰੱਥਾ ਨਾਲ ਭਾਰਤ ‘ਚ ਲਿਆਂਦਾ ਜਾ ਸਕਦਾ ਹੈ।
ਇਹ ਵੀ ਪੜ੍ਹੋ : Canada ਜਾਣ ਤੋਂ ਪਹਿਲਾਂ ਇੱਕ ਵਾਰ ਸੋਚ ਲੈਣ ਭਾਰਤੀ ਵਿਦਿਆਰਥੀ, ਘਟੀਆ ਕਾਲਜਾਂ ’ਚ ਦਾਖ਼ਲਾ ਹੈ ਖ਼ਤਰਨਾਕ
ਨਿਸਾਨ ਵੱਲੋਂ ਜਿਹੜੇ ਵੀ ਦੇਸ਼ਾਂ ਵਿਚ ਇਸ ਐੱਸਯੂਵੀ ਨੂੰ ਆਫਰ ਕੀਤਾ ਜਾਂਦਾ ਹੈ ਉੱਥੇ ਇਸ ਦਾ ਸਿੱਧਾ ਮੁਕਾਬਲਾ Toyota Land Cruiser ਨਾਲ ਹੁੰਦਾ ਹੈ। ਅਜਿਹੇ ਵਿਚ ਭਾਰਤ ‘ਚ ਵੀ ਲਾਂਚ ਵੇਲੇ ਇਸ ਦਾ ਸਿੱਧਾ ਮੁਕਾਬਲਾ ਟੋਇਟਾ ਦੀ ਐੱਸਯੂਵੀ ਨਾਲ ਹੀ ਹੋਵੇਗਾ। ਇਸ ਦੀ ਸੰਭਾਵੀ ਐਕਸ ਸ਼ੋਅਰੂਮ ਕੀਮਤ ਵੀ ਇਕ ਕਰੋੜ ਰੁਪਏ ਤੋਂ ਜ਼ਿਆਦਾ ਹੋ ਸਕਦੀ ਹੈ।