ਲੁਧਿਆਣਾ ਪੁਲਿਸ ਕੋਲ ਨਹੀਂ ਹੈ ਕੋਈ ਰੋਡ ਮੈਪ, ਬਾਜ਼ਾਰਾਂ ‘ਚ ਵਧੀ ਭੀੜ || Punjab News

0
6

ਲੁਧਿਆਣਾ ਪੁਲਿਸ ਕੋਲ ਨਹੀਂ ਹੈ ਕੋਈ ਰੋਡ ਮੈਪ, ਬਾਜ਼ਾਰਾਂ ‘ਚ ਵਧੀ ਭੀੜ

ਇਨ੍ਹੀਂ ਦਿਨੀਂ ਲੁਧਿਆਣਾ ਸ਼ਹਿਰ ਦੀਆਂ ਸੜਕਾਂ ‘ਤੇ ਘੰਟਿਆਂਬੱਧੀ ਟ੍ਰੈਫਿਕ ਜਾਮ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹੋ ਰਹੇ ਹਨ। ਹਾਲਾਤ ਇਹ ਹਨ ਕਿ ਵੀਹ ਮਿੰਟ ਦਾ ਸਫ਼ਰ ਘੰਟਿਆਂ ਬੱਧੀ ਤੈਅ ਕਰਨਾ ਪੈਂਦਾ ਹੈ। ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਇੱਥੋਂ ਤੱਕ ਕਿ ਸ਼ਾਮ ਵੇਲੇ ਸ਼ਹਿਰ ਦੀ ਹਰ ਸੜਕ ’ਤੇ ਲੱਗੇ ਟ੍ਰੈਫਿਕ ਜਾਮ ਨਾਲ ਨਜਿੱਠਣ ਲਈ ਪੁਲੀਸ ਕੋਲ ਕੋਈ ਰੋਡ ਮੈਪ ਨਹੀਂ ਹੈ।

ਦੀਵਾਲੀ ਮੌਕੇ ਖਰੀਦਦਾਰੀ ਕਰਨ ਲਈ ਘਰੋਂ ਨਿਕਲ ਰਹੇ ਲੋਕ

ਦੀਵਾਲੀ ਦਾ ਤਿਉਹਾਰ ਕੁਝ ਦਿਨਾਂ ਬਾਅਦ ਮਨਾਇਆ ਜਾਵੇਗਾ। ਲੋਕ ਪਹਿਲਾਂ ਹੀ ਖਰੀਦਦਾਰੀ ਲਈ ਬਾਜ਼ਾਰਾਂ ‘ਚ ਆ ਰਹੇ ਹਨ। ਕੁਝ ਗਿਫਟ ਆਈਟਮਾਂ ਖਰੀਦ ਰਹੇ ਹਨ ਅਤੇ ਕੁਝ ਘਰ ਦੀ ਸਜਾਵਟ ਦੀਆਂ ਚੀਜ਼ਾਂ ਖਰੀਦ ਰਹੇ ਹਨ। ਬਾਜ਼ਾਰਾਂ ‘ਚ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਵੱਖ-ਵੱਖ ਤਰ੍ਹਾਂ ਦੇ ਸਮਾਨ ਦੇ ਸਟਾਲ ਵੀ ਲਗਾਏ ਹੋਏ ਹਨ, ਜਿੱਥੇ ਲੋਕ ਭਾਰੀ ਖਰੀਦਦਾਰੀ ਕਰ ਰਹੇ ਹਨ |

ਦੁਪਹਿਰ ਤੋਂ ਹੀ ਜਾਮ ਸ਼ੁਰੂ ਹੋ ਜਾਂਦਾ ਹੈ

ਸ਼ਹਿਰ ਦੇ ਹੈਬੋਵਾਲ, ਘੁਮਾਰ ਮੰਡੀ, ਮਾਡਲ ਟਾਊਨ, ਘੰਟਾਘਰ ਚੌਂਕ, ਰੇਲਵੇ ਸਟੇਸ਼ਨ, ਆਰਤੀ ਚੌਂਕ, ਕੇਸਰਗੰਜ, ਫੀਲਡਗੰਜ, ਜੱਸੀਆਂ ਰੋਡ ‘ਤੇ ਦੁਪਹਿਰ ਤੋਂ ਹੀ ਟ੍ਰੈਫਿਕ ਜਾਮ ਲੱਗ ਗਿਆ। ਇੱਥੇ ਸ਼ਾਮ ਨੂੰ ਸਥਿਤੀ ਬਹੁਤ ਗੰਭੀਰ ਹੋ ਜਾਂਦੀ ਹੈ।

ਮੰਡੀਆਂ ਵਿੱਚ ਨਜਾਇਜ਼ ਕਬਜ਼ੇ 

ਟਰੈਫਿਕ ਜਾਮ ਦੀ ਸਥਿਤੀ ਨਾਲ ਨਜਿੱਠਣ ਲਈ ਨਾ ਤਾਂ ਪੁਲੀਸ ਅਤੇ ਨਾ ਹੀ ਨਗਰ ਨਿਗਮ ਗੰਭੀਰ ਹੈ। ਕਿਉਂਕਿ ਸ਼ਹਿਰ ਦੇ ਕਈ ਇਲਾਕੇ ਬਹੁਤ ਛੋਟੇ ਹਨ ਅਤੇ ਇਸ ਦੇ ਉੱਪਰ ਵੀ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਜਿਸ ਕਾਰਨ ਟ੍ਰੈਫਿਕ ਜਾਮ ਤੋਂ ਲੋਕ ਪ੍ਰੇਸ਼ਾਨ ਹੋ ਰਹੇ ਹਨ। ਹਰ ਸਾਲ ਦੀਵਾਲੀ ਮੌਕੇ ਮਹਾਨਗਰ ਦੇ ਲੋਕਾਂ ਨੂੰ ਟਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜ਼ਿੰਮੇਵਾਰ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ।

ਦੀਵਾਲੀ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਚੌਕਸ 

ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਦੀਵਾਲੀ ਦੇ ਸਬੰਧ ਵਿੱਚ ਲੋਕਾਂ ਦੀ ਸੁਰੱਖਿਆ ਲਈ ਸ਼ਹਿਰ ਵਿੱਚ ਵਿਸ਼ੇਸ਼ ਨਾਕੇ ਲਗਾਏ ਜਾ ਰਹੇ ਹਨ। ਟ੍ਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਭੀੜ-ਭੜੱਕੇ ਵਾਲੇ ਬਜ਼ਾਰਾਂ ਵਿਚ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਵੀ ਤਿਉਹਾਰ ਸਬੰਧੀ ਪੁਲਿਸ ਨੂੰ ਸਹਿਯੋਗ ਦੇਣ।

 

LEAVE A REPLY

Please enter your comment!
Please enter your name here