ਪ੍ਰਤਾਪ ਸਿੰਘ ਬਾਜਵਾ ਨੇ ਮੰਡੀਆਂ ਦਾ ਕੀਤਾ ਦੌਰਾ
ਵਿਧਾਨ ਸਭਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਨਿੱਚਰਵਾਰ ਨੂੰ ਪਟਿਆਲਾ ਜਿਲ੍ਹੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਅੇ ਮੰਡੀਆਂ ਵਿਚ ਕਿਸਾਨਾਂ ਅਤੇ ਆੜਤੀਆਂ ਨਾਲ ਵੀ ਮੁਲਾਕਾਤ ਕੀਤੀ।
ਦੌਰੇ ਤੋਂ ਬਾਅਦ ਬਾਜਵਾ ਨੇ ਕਿਹਾ ਕਿ ਮੰਡੀਆਂ ਵਿਚ ਕਿਸਾਨ ਤੇ ਫਸਲ ਦੋਵੇਂ ਹੀ ਰੁਲ ਰਹੇ ਹਨ, ਇਸ ਲਈ ਸਿੱਧੇ ਤੌਰ ਤੇ ਪੰਜਾਬ ਤੇ ਕੇਂਦਰ ਸਰਕਾਰ ਦੋਵੇਂ ਹੀ ਜਿੰਮੇਵਾਰ ਹਨ। ਉਨਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵਲੋਂ ਖ੍ਰੀਦ ਪ੍ਰਬੰਧਾਂ ਦੀ ਘਾਟ ਹੈ ਤੇ ਦੂਸਰੇ ਪਾਸੇ ਕੇਂਦਰ ਦੀ ਲਾਪ੍ਰਵਾਈ ਕਰਕੇ ਲਿਫਟਿੰਗ ਨਹੀਂ ਹੋ ਰਹੀ ਹੈ।
ਝਾਰਖੰਡ ਵਿਧਾਨ ਸਭਾ ਚੋਣਾਂ# BJP ਨੇ 66 ਉਮੀਦਵਾਰਾਂ ਦੇ ਨਾਂ ਦੀ ਪਹਿਲੀ ਸੂਚੀ ਕੀਤੀ ਜਾਰੀ || Today News
ਪੰਜਾਬ ਵਿਚ ਨਾ ਡੀਏਪੀ, ਨਾ ਬਾਰਦਾਨਾ ਤੇ ਨਾ ਮੰਡੀਆਂ ਵਿਚ ਫਸਲ ਰੱਖਣ ਲਈ ਥਾਂ ਹੈ। ਬਾਜਵਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੀਆਂ ਲਾਪ੍ਰਵਾਹੀਆਂ ਦਾ ਨਤੀਜਾ ਕਿਸਾਨਾਂ ਨੂੰ ਭੁਗਤਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸ਼ੈਲਰ ਖਾਲੀ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਛੇ ਮਹੀਨੇ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਸੀ ਪਰ ਅਜਿਹਾ ਨਾ ਕਰਕੇ ਕਿਸਾਨਾਂ ਦੀ ਫਸਲ ਮੰਡੀਆਂ ਵਿਚ ਰੁਲਣ ਲੱਗੀ ਤਾਂ ਹੁਣ ਮੀਟਿੰਗਾਂ ਕਰਕੇ ਬੁੱਤਾ ਸਾਰਿਆ ਜਾ ਰਿਹਾ ਹੈ।
185 ਮੀਟ੍ਰਿਕ ਟਨ ਚਾਵਲ ਦੀ ਪੈਦਾਵਾਰ
ਸੂਬੇ ਵਿਚ ਕਰੀਬ 185 ਮੀਟ੍ਰਿਕ ਟਨ ਚਾਵਲ ਦੀ ਪੈਦਾਵਾਰ ਹੁੰਦੀ ਹੈ, ਇਸ ਵਿਚੋਂ ਹੁਣ ਤੱਕ ਲਗਭਗ 16 ਮੀਟ੍ਰਿਕ ਟਨ ਹੀ ਮੰਡੀਆਂ ਵਿਚ ਪੁੱਜਿਆ ਹੈ ਤੇ ਮੰਡੀਆਂ ’ਚ ਪੈਰ ਧਰਨ ਦੀ ਜਗ੍ਹਾ ਨਹੀਂ ਹੈ। ਆੜਤੀਆਂ ਦੇ ਦਫਤਰ ਵਿਚ ਫਸਲ ਨਾਲ ਭਰੇ ਪਏ ਹਨ। ਅਗਲੇ ਦਿਨਾਂ ਵਿਚ ਵੀ ਖ੍ਰੀਦ ਪ੍ਰਬੰਧਾਂ ਵਿਚ ਸੁਧਾਰ ਨਾ ਹੋਣ ਤੇ ਲਿਫਟਿੰਗ ਸ਼ੁਰੂ ਨਾ ਹੋਈ ਤਾਂ ਕਿਸਾਨਾਂ ਕੋਲ ਸੜਕਾਂ ’ਤੇ ਉੱਤਰਣ ਤੋਂ ਇਲਾਵਾ ਹੋਰ ਰਸਤਾ ਨਹੀਂ ਰਹਿਣਾ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੱਚ ਇਹ ਹੈ ਕਿ ਜਾਣਬੁੱਝ ਕੇ ਕਿਸਾਨਾਂ ਨੂੰ ਮਜਬੂਰ ਕਰਕੇ ਸਸਤੇ ਮੁੱਲ ’ਤੇ ਚਾਵਲ ਖ੍ਰੀਦ ਕੇ ਦੇਸ਼ ਦੇ ਵੱਡੇ ਘਰਾਨਿਆਂ ਦੀ ਝੋਲੀ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨਾ ਕਿਹਾ ਕਿ ਖ੍ਰੀਦ ’ਚ 300 ਰੁਪਏ ਦਾ ਕੱਟ ਲਗਵਾਉਣ ਦੀ ਗੱਲ ਕਹਿ ਰਹੇ ਹਨ ਤੇ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਨੂੰ ਦੁਖੀ ਕਰ ਕਰ ਕੇ 400 ਤੋਂ 500 ਤੱਕ ਦਾ ਕੱਟ ਲਗਾਇਆ ਜਾਵੇਗਾ।
ਬਾਜਵਾ ਅਨੁਸਾਰ ਕਿਸਾਨ ਆਗੂ ਇਹ ਵੀ ਦੱਸਦੇ ਹਨ ਕਿ 31 ਅਕਤੂਬਰ ਨੂੰ ਖ੍ਰੀਦ ਬੰਦ ਹੋ ਰਹੀ ਹੈ ਤੇ ਕਿਸਾਨਾਂ ਨੂੰ ਡਰਾ ਧਮਕਾ ਕੇ ਫਿਰ ਫਸਲ ਲੁੱਟੀ ਜਾਵੇਗੀ। ਉਨਾ ਕਿਹਾ ਕਿ ਮੁੱਖ ਮੰਤਰੀ ਨੂੰ ਦਫਤਰ ਵਿਚ ਬੈਠ ਕੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਨ ਦੀ ਬਜਾਏ ਮੰਡੀਆਂ ਵਿਚ ਆ ਕੇ ਕਿਸਾਨਾਂ ਦੇ ਮਸਲੇ ਸੁਨਣੇ ਚਾਹੀਦੇ ਹਨ।