ਝਾਰਖੰਡ ਵਿਧਾਨ ਸਭਾ ਚੋਣਾਂ# BJP ਨੇ 66 ਉਮੀਦਵਾਰਾਂ ਦੇ ਨਾਂ ਦੀ ਪਹਿਲੀ ਸੂਚੀ ਕੀਤੀ ਜਾਰੀ
ਭਾਰਤੀ ਜਨਤਾ ਪਾਰਟੀ ਨੇ ਸ਼ਨੀਵਾਰ ਸ਼ਾਮ ਨੂੰ ਝਾਰਖੰਡ ਵਿਧਾਨ ਸਭਾ ਚੋਣਾਂ ਲਈ 66 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਝਾਰਖੰਡ ਮੁਕਤੀ ਮੋਰਚਾ ਦੇ ਨੇਤਾ ਸਾਬਕਾ ਸੀਐਮ ਚੰਪਾਈ ਸੋਰੇਨ ਨੂੰ ਸਰਾਇਕੇਲਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਚੰਪਈ ਨੇ ਇਸ ਸਾਲ ਅਗਸਤ ‘ਚ ਪਾਰਟੀ ਛੱਡ ਦਿੱਤੀ ਸੀ।
ਰੂਪਨਗਰ ਜ਼ਿਲ੍ਹੇ ਦੀਆਂ ਮੰਡੀਆਂ ’ਚ 43 ਹਜਾਰ 411 ਮੀਟਰਕ ਟਨ ਝੋਨੇ ਦੀ ਹੋਈ ਆਮਦ || Latest News || || Punjab News
ਇਸ ਤੋਂ ਇਲਾਵਾ ਝਾਰਖੰਡ ਦੇ ਸਾਬਕਾ ਸੀਐਮ ਮਧੂ ਕੋਡਾ ਅਤੇ ਅਰਜੁਨ ਮੁੰਡਾ ਦੀਆਂ ਪਤਨੀਆਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ। ਮਧੂ ਕੋਡਾ ਦੀ ਪਤਨੀ ਗੀਤਾ ਕੋਡਾ ਨੂੰ ਜਗਨਨਾਥਪੁਰ ਤੋਂ ਟਿਕਟ ਦਿੱਤੀ ਗਈ ਹੈ, ਅਰਜੁਨ ਮੁੰਡਾ ਦੀ ਪਤਨੀ ਮੀਰਾ ਮੁੰਡਾ ਨੂੰ ਪਟਾਕਾ ਤੋਂ ਟਿਕਟ ਦਿੱਤੀ ਗਈ ਹੈ।
ਸਾਬਕਾ ਸੀਐਮ ਬਾਬੂਲਾਲ ਮਰਾਂਡੀ ਨੂੰ ਧਨਵਰ ਤੋਂ ਟਿਕਟ ਦਿੱਤੀ ਗਈ ਹੈ ਅਤੇ ਸੀਐਮ ਹੇਮੰਤ ਸੋਰੇਨ ਦੀ ਸਾਲੀ ਸੀਤਾ ਸੋਰੇਨ ਨੂੰ ਜਾਮਤਾੜਾ ਤੋਂ ਟਿਕਟ ਦਿੱਤੀ ਗਈ ਹੈ।