ਕੰਗਣਾ ਦੀ ਫਿਲਮ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਦੀ ਹਰੀ ਝੰਡੀ, ਜਾਣੋ ਕਦੋਂ ਹੋਵੇਗੀ ਫ਼ਿਲਮ ਰਿਲੀਜ਼
ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ‘ਚ ਰਹੀ ਹੈ | ਇਸ ਫ਼ਿਲਮ ‘ਤੇ ਰਿਲੀਜ਼ ਹੋਣ ਤੋਂ ਪਹਿਲਾਂ ਹੋ ਰੋਕ ਲਗਾ ਦਿੱਤੀ ਗਈ ਸੀ | ਪਰ ਹੁਣ ਕੰਗਨਾ ਲਈ ਵੱਡੀ ਰਾਹਤ ਦੀ ਖ਼ਬਰ ਹੈ ਜਿੱਥੇ ਕਿ ਸੈਂਸਰ ਬੋਰਡ ਨੇ ਅਦਾਕਾਰਾ ਦੀ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਹੈ | ਹੁਣ ਫ਼ਿਲਮ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਦੇ ਦਿੱਤਾ ਹੈ।
ਕੰਗਣਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਕੰਗਣਾ ਰਣੌਤ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਅਦਾਕਾਰਾ ਨੇ ਲਿਖਿਆ ਕਿ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਸਾਡੀ ਫਿਲਮ ਐਮਰਜੈਂਸੀ ਲਈ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ, ਅਸੀਂ ਜਲਦੀ ਹੀ ਰਿਲੀਜ਼ ਦੀ ਡੇਟ ਦਾ ਐਲਾਨ ਕਰਾਂਗੇ। ਤੁਹਾਡੇ ਧੀਰਜ ਅਤੇ ਸਮਰਥਨ ਲਈ ਧੰਨਵਾਦ 🇮🇳
ਨਿਰਮਾਤਾਵਾਂ ਨੇ ਬਾਂਬੇ ਹਾਈ ਕੋਰਟ ਤੱਕ ਕੀਤੀ ਪਹੁੰਚ
ਦੱਸ ਦਈਏ ਕਿ ਜਦੋਂ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਿਆ ਤਾਂ ਨਿਰਮਾਤਾਵਾਂ ਨੇ ਬਾਂਬੇ ਹਾਈ ਕੋਰਟ ਤੱਕ ਪਹੁੰਚ ਕੀਤੀ। ਅਦਾਲਤ ਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਨੂੰ 18 ਸਤੰਬਰ ਤੱਕ ‘ਐਮਰਜੈਂਸੀ’ ਸਰਟੀਫਿਕੇਟ ‘ਤੇ ਫੈਸਲਾ ਲੈਣ ਦਾ ਹੁਕਮ ਦਿੱਤਾ ਸੀ।
ਇਹ ਵੀ ਪੜ੍ਹੋ : ਮਸ਼ਹੂਰ ਟੀਵੀ ਸ਼ੋਅ ‘ਅਨੁਪਮਾ’ ‘ਚ ਨਜ਼ਰ ਆਵੇਗੀ ਸਮ੍ਰਿਤੀ ਇਰਾਨੀ!
ਇਸ ਦੇ ਨਾਲ ਹੀ ਫ਼ਿਲਮ ‘ਐਮਰਜੈਂਸੀ’ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਇਸ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਕੰਟੈਂਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਕੰਗਨਾ ਰਣੌਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗ ਪਈਆਂ ਹਨ। ਜਿਸ ਤੋਂ ਬਾਅਦ ਸੈਂਸਰ ਬੋਰਡ ਨੇ ਇਸ ਵਿੱਚ 10 ਬਦਲਾਅ ਕੀਤੇ।