ਰੇਲ ਟਿਕਟ ਬੁਕਿੰਗ ਦੇ ਨਿਯਮਾਂ ‘ਚ ਹੋਇਆ ਵੱਡਾ ਬਦਲਾਅ
ਭਾਰਤੀ ਰੇਲਵੇ ਨੇ ਰੇਲ ਟਿਕਟ ਬੁਕਿੰਗ ਦੇ ਨਿਯਮਾਂ ਵਿੱਚ ਅਹਿਮ ਬਦਲਾਅ ਕਰ ਦਿੱਤਾ ਹੈ। ਰੇਲਵੇ ਦੇ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ, ਯਾਤਰੀਆਂ ਨੂੰ ਹੁਣ ਟਿਕਟਾਂ ਬੁੱਕ ਕਰਨ ਲਈ 120 ਦਿਨ ਯਾਨੀ ਚਾਰ ਮਹੀਨੇ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਜਾਰੀ ਕੀਤੇ ਗਏ ਨਵੇਂ ਨਿਯਮ ਦੇ ਤਹਿਤ, ਯਾਤਰੀ ਯਾਤਰਾ ਤੋਂ ਸਿਰਫ਼ 60 ਦਿਨ ਪਹਿਲਾਂ IRCTC ਤੋਂ ਰੇਲ ਟਿਕਟ ਬੁੱਕ ਕਰ ਸਕਣਗੇ। ਇਹ ਨਵਾਂ ਨਿਯਮ 1 ਨਵੰਬਰ 2024 ਤੋਂ ਲਾਗੂ ਹੋਵੇਗਾ।
ਐਡਵਾਂਸ ਟਰੇਨ ਟਿਕਟ ਬੁਕਿੰਗ
ਦੱਸ ਦੇਈਏ ਕਿ ਜਾਰੀ ਕੀਤੀ ਗਈ ਨੋਟੀਫਿਕੇਸ਼ਨ ‘ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਐਡਵਾਂਸ ਟਰੇਨ ਟਿਕਟ ਬੁਕਿੰਗ ਲਈ ਨਵੇਂ ਨਿਯਮਾਂ ਦਾ ਪਹਿਲਾਂ ਤੋਂ ਬੁੱਕ ਕੀਤੀਆਂ ਟਿਕਟਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਕੰਮ ਜਾਂ ਪੜ੍ਹਾਈ ਲਈ ਘਰ ਤੋਂ ਦੂਰ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਹਨ।
ਮੁਹਾਲੀ ‘ਚ ਹਵਾਈ ਫਾਈਰਿੰਗ ਨਾਲ ਫੈਲੀ ਦਹਿਸ਼ਤ || Punjab News
ਉਕਤ ਲੋਕਾਂ ਦਾ ਜਦੋਂ ਆਪਣੇ ਘਰਾਂ ਨੂੰ ਜਾਣ ਦਾ ਮਨ ਕਰਦਾ ਹੈ ਤਾਂ ਅਜਿਹੇ ਸਮੇਂ ਵਿੱਚ ਭਾਰਤੀ ਰੇਲਵੇ ਉਨ੍ਹਾਂ ਦਾ ਸਭ ਤੋਂ ਵੱਡਾ ਸਹਾਰਾ ਹੈ। ਸਾਡੇ ਦੇਸ਼ ਵਿੱਚ ਹਜ਼ਾਰਾਂ ਲੋਕ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਨ ਅਤੇ ਛੁੱਟੀਆਂ ਦੌਰਾਨ ਘਰ ਪਰਤਣ ਲਈ ਰੇਲ ਟਿਕਟ ਬੁੱਕ ਕਰਨਾ ਚਾਹੁੰਦੇ ਹਨ, ਜਿਸ ਲਈ ਰੇਲਵੇ ਨੇ 90 ਦਿਨ ਪਹਿਲਾਂ ਟਿਕਟਾਂ ਬੁੱਕ ਕਰਨ ਦੀ ਸਹੂਲਤ ਦਿੱਤੀ ਸੀ। ਹੁਣ ਟਿਕਟ ਬੁਕਿੰਗ ਦੀ ਸਮਾਂ ਸੀਮਾ ਘਟਾ ਕੇ 60 ਦਿਨ ਕਰ ਦਿੱਤੀ ਗਈ ਹੈ। ਇਸ ਨਾਲ ਯਾਤਰੀਆਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ।