ਅਦਾਕਾਰ-ਕਾਮੇਡੀਅਨ ਅਤੁਲ ਪਰਚੂਰੇ ਦਾ ਦੇਹਾਂਤ, 57 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ
ਅਦਾਕਾਰ-ਕਾਮੇਡੀਅਨ ਅਤੁਲ ਪਰਚੂਰੇ ਦਾ ਸੋਮਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। ਉਹ 57 ਸਾਲਾਂ ਦੇ ਸਨ। ਉਸ ਨੂੰ ਕੈਂਸਰ ਸੀ। ਮਰਾਠੀ ਅਭਿਨੇਤਾ ਜੈਵੰਤ ਵਾਡਕਰ ਨੇ ਸੋਮਵਾਰ ਸ਼ਾਮ ਨੂੰ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ।
ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਤੁਲ ਮਰਾਠੀ ਡਰਾਮਾ ‘ਸੂਰਿਆਚੀ ਪਿੱਲਈ’ ‘ਚ ਕੰਮ ਕਰਨ ਵਾਲੇ ਸਨ।
ਇਹ ਵੀ ਪੜ੍ਹੋ- ਮਹਿਲਾ ਟੀ-20 ਵਿਸ਼ਵ ਕੱਪ ‘ਚੋਂ ਭਾਰਤ ਬਾਹਰ
ਇਸ ਦੇ ਲਈ ਉਹ ਉਸ ਨਾਲ ਰਿਹਰਸਲ ਕਰ ਰਿਹਾ ਸੀ, ਇਸੇ ਦੌਰਾਨ ਉਸ ਦੀ ਸਿਹਤ ਵਿਗੜ ਗਈ। ਜੈਵੰਤ ਨੇ ਦੱਸਿਆ ਕਿ ਅਤੁਲ ਨੂੰ ਪੰਜ ਦਿਨ ਪਹਿਲਾਂ ਦੁਬਾਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਅਤੁਲ ਪਰਚੂਰੇ ਨੇ ਬਾਲੀਵੁੱਡ ‘ਚ ‘ਗੋਲਮਾਲ’, ‘ਪਾਰਟਨਰ’, ‘ਕਿਓਂ ਕੀ’ ਅਤੇ ‘ਅਵਾਰਪਨ’ ਸਮੇਤ ਕਈ ਫਿਲਮਾਂ ‘ਚ ਕੰਮ ਕੀਤਾ ਸੀ। ਉਹ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵੀ ਨਜ਼ਰ ਆਇਆ ਸੀ।
ਇਸ ਤੋਂ ਇਲਾਵਾ ਉਸ ਨੇ ਮਰਾਠੀ ਸਟੇਜਾਂ ‘ਤੇ ਆਪਣੀ ਅਦਾਕਾਰੀ ਨਾਲ ਧਮਾਲਾਂ ਪਾਈਆਂ। ਅਤੁਲ ਨੇ ਮਰਾਠੀ ਫਿਲਮਾਂ ਅਤੇ ਕਈ ਟੀਵੀ ਸੀਰੀਅਲਾਂ ਵਿੱਚ ਵੀ ਕੰਮ ਕੀਤਾ।