ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ 9 ਅਕਤੂਬਰ ਨੂੰ ਲਗਾਇਆ ਜਾਵੇਗਾ ਰੋਜ਼ਗਾਰ ਕੈਂਪ
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਅਧੀਨ ਨੌਜਾਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜ਼ਗਾਰ ਦੇ ਕਾਬਲ ਬਨਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁਕੇਸ਼ ਸਾਰੰਗਲ,ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਨੇ ਕੀਤਾ। ਉਹਨਾਂ ਕਿਹਾ ਕਿ ਇਸ ਦਫਤਰ ਵਿਖੇ ਹਰ ਬੁੱਧਵਾਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾਂਦਾ ਹੈ।
ਰੋਜ਼ਗਾਰ ਕੈਂਪ ਵਿੱਚ ਟੀਮਲੀਸ ਸਰਵਿਸਸ ਲਿਮਟਿਡ (ਏਅਰਟੈਲ) ਅਤੇ ਇਨੋਵਸੋਰਸ ਸਰਵਿਸ ਲਿਮਟਿਡ ਵਰਗੀਆਂ ਨਾਮੀ ਕੰਪਨੀਆਂ ਵੱਲੋਂ ਭਾਗ ਲਿਆ
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਤੀਰਥਪਾਲ ਸਿੰਘ, ਡਿਪਟੀ ਸੀ.ਈ.ਓ, ਡੀ.ਬੀ.ਈ.ਈ, ਅੰਮ੍ਰਿਤਸਰ ਨੇ ਦੱਸਿਆ ਕਿ 9 ਅਕਤੂਬਰ ਦਿਨ ਬੁੱਧਵਾਰ ਨੂੰ ਰੋਜ਼ਗਾਰ ਕੈਂਪ ਵਿੱਚ ਟੀਮਲੀਸ ਸਰਵਿਸਸ ਲਿਮਟਿਡ (ਏਅਰਟੈਲ) ਅਤੇ ਇਨੋਵਸੋਰਸ ਸਰਵਿਸ ਲਿਮਟਿਡ ਵਰਗੀਆਂ ਨਾਮੀ ਕੰਪਨੀਆਂ ਵੱਲੋਂ ਭਾਗ ਲਿਆ ਜਾਣਾ ਹੈ। ਇਸ ਰੋਜ਼ਗਾਰ ਕੈਂਪ ਵਿੱਚ ਕੰਪਨੀਆਂ ਵੱਲੋਂ ਸੇਲਜ਼ ਅਫਸਰ, ਕਸਟਮਰ ਰਿਲੈਸਨਸ਼ਿਪ ਅਫਸਰ ਆਦਿ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ, ਜਿਨਾਂ ਦੀ ਤਨਖਾਹ 12 ਤੋਂ 24 ਹਜ਼ਾਰ ਰੁਪਏ ਹੋਵੇਗੀ। ਜਿਸ ਵਿੱਚ ਲੜਕੇ ਅਤੇ ਲੜਕੀਆਂ ਦੋਵੇਂ ਭਾਗ ਲੈ ਸਕਦੇ ਹਨ। ਇਸ ਤੋਂ ਇਲਾਵਾ ਉਕਤ ਮਿਤੀ ਨੂੰ ਮੈਕਸਸ ਕੰਪਨੀ ਵੱਲੋਂ ਮਾਨਾਂਵਾਲਾ ਕੋਚਲ ਇੰਨਫੋਟੈਕ ਪਾਰਕ ਵਿਖੇ ਵੀ ਰੋਜਗਾਰ ਮੇਲਾ ਲਗਾਇਆ ਜਾਵੇਗਾ। ਇਸ ਸਬੰਧੀ ਚਾਹਵਾਨ ਉਮੀਦਵਾਰ ਆਪਣੇ ਬਾਇਓਡਾਟਾ ਲੈ ਕੇ ਸਵੇਰੇ 09.30 ਵਜੇ ਪਹੁੰਚ ਸਕਦੇ ਹਨ। ਇਸ ਕੈਂਪ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਦਫਤਰ ਦੇ ਟੈਲੀਗ੍ਰਾਮ ਗਰੁੱਪ https://tinyurl.com/dbeeasr ਜਾਂ ਦਫਤਰ ਦੇ ਮੋਬਾਇਲ ਨੰਬਰ 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ।