ਹਰਿਆਣਾ ਦੀਆਂ 90 ਸੀਟਾਂ ‘ਤੇ ਗਿਣਤੀ: ਸ਼ੁਰੂਆਤੀ ਰੁਝਾਨਾਂ ‘ਚ ਕਾਂਗਰਸ ਨੂੰ ਬਹੁਮਤ, ਭਾਜਪਾ ਪਛੜੀ || Latest News

0
122

ਹਰਿਆਣਾ ਦੀਆਂ 90 ਸੀਟਾਂ ਤੇ ਗਿਣਤੀ: ਸ਼ੁਰੂਆਤੀ ਰੁਝਾਨਾਂ ਚ ਕਾਂਗਰਸ ਨੂੰ ਬਹੁਮਤ, ਭਾਜਪਾ ਪਛੜੀ

ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਗਿਣਤੀ ਜਾਰੀ ਹੈ। ਪਹਿਲਾਂ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਗਈ। ਹੁਣ ਈਵੀਐਮ ਮਸ਼ੀਨਾਂ ਨਾਲ ਗਿਣਤੀ ਸ਼ੁਰੂ ਹੋ ਗਈ ਹੈ।ਇਸ ਦੌਰਾਨ ਕਾਰਜਕਾਰੀ ਮੁੱਖ ਮੰਤਰੀ ਨਾਇਬ ਸੈਣੀ ਨੇ ਕੁਰੂਕਸ਼ੇਤਰ ਦੇ ਬ੍ਰਹਮਸਰੋਵਰ ਵਿੱਚ ਸਥਿਤ ਸ਼੍ਰੀ ਦੱਖਣਮੁਖੀ ਹਨੂੰਮਾਨ ਮੰਦਿਰ ਵਿੱਚ ਪੂਜਾ ਅਰਚਨਾ ਕੀਤੀ।

ਇਹ ਵੀ ਪੜ੍ਹੋ- ਜਲੰਧਰ: ਅੱਜ ਆਧਾਰ ਕਾਰਡ ‘ਤੇ ਲੋਕਾਂ ਨੂੰ ਮਿਲਣਗੇ ਸਸਤੇ ਭਾਅ ‘ਚ ਪਿਆਜ

22 ਜ਼ਿਲ੍ਹਿਆਂ ਵਿੱਚ 93 ਗਿਣਤੀ ਕੇਂਦਰ ਬਣਾਏ ਗਏ ਹਨ। ਬਾਦਸ਼ਾਹਪੁਰ, ਗੁਰੂਗ੍ਰਾਮ ਅਤੇ ਪਟੌਦੀ ਵਿਧਾਨ ਸਭਾ ਸੀਟਾਂ ਦੀ ਗਿਣਤੀ ਲਈ ਦੋ-ਦੋ ਅਤੇ ਬਾਕੀ 87 ਸੀਟਾਂ ਲਈ ਇੱਕ-ਇੱਕ ਕੇਂਦਰ ਬਣਾਏ ਗਏ ਹਨ। 5 ਅਕਤੂਬਰ ਨੂੰ ਹੋਈਆਂ ਚੋਣਾਂ ‘ਚ ਸੂਬੇ ‘ਚ 67.90 ਫੀਸਦੀ ਵੋਟਿੰਗ ਹੋਈ, ਜੋ ਪਿਛਲੀਆਂ ਚੋਣਾਂ ਨਾਲੋਂ 0.03 ਫੀਸਦੀ ਘੱਟ ਹੈ।

 

LEAVE A REPLY

Please enter your comment!
Please enter your name here