ਜਲੰਧਰ: ਅੱਜ ਆਧਾਰ ਕਾਰਡ ‘ਤੇ ਲੋਕਾਂ ਨੂੰ ਮਿਲਣਗੇ ਸਸਤੇ ਭਾਅ ‘ਚ ਪਿਆਜ
ਪੰਜਾਬ ਵਿੱਚ ਪਿਆਜ਼ ਦੀਆਂ ਕੀਮਤਾਂ ਇਸ ਵੇਲੇ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਦੇ ਮੱਦੇਨਜ਼ਰ ਸਰਕਾਰ ਨੇ ਪਿਛਲੇ ਸਾਲ ਵਾਂਗ ਇਸ ਸਾਲ ਵੀ ਲੋਕਾਂ ਤੱਕ ਸਸਤੇ ਪਿਆਜ਼ ਦੀ ਪਹੁੰਚ ਯਕੀਨੀ ਬਣਾਉਣ ਲਈ ਅਹਿਮ ਕਦਮ ਚੁੱਕਿਆ ਹੈ। ਜਲੰਧਰ ‘ਚ ਅੱਜ ਯਾਨੀ ਮੰਗਲਵਾਰ ਨੂੰ ਸਰਕਾਰ ਸਿਰਫ 35 ਰੁਪਏ ਪ੍ਰਤੀ ਕਿਲੋ ਪਿਆਜ਼ ਦੇਵੇਗੀ।
ਇਹ ਵੀ ਪੜ੍ਹੋ- Exit Poll 2024 Haryana: ਹਰਿਆਣਾ ਦੀਆਂ 90 ਸੀਟਾਂ ਦੇ ਚੋਣ ਨਤੀਜੇ ਜਲਦੀ
ਪਿਆਜ਼ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਦਰਮਿਆਨ ਲੋਕਾਂ ਨੂੰ ਅੱਜ ਤੋਂ ਸਿਰਫ 35 ਰੁਪਏ ਪ੍ਰਤੀ ਕਿਲੋ ਪਿਆਜ਼ ਮਿਲੇਗਾ। ਸਸਤੇ ਪਿਆਜ਼ ਦੀ ਇਹ ਸਪਲਾਈ ਖਪਤਕਾਰ ਮਾਮਲੇ ਵਿਭਾਗ ਵੱਲੋਂ ਮਕਸੂਦਾਂ ਸਬਜ਼ੀ ਮੰਡੀ ਦੀ ਦੁਕਾਨ ਨੰਬਰ 78 ਤੋਂ 8 ਅਕਤੂਬਰ ਦਿਨ ਮੰਗਲਵਾਰ ਨੂੰ ਦਿੱਤੀ ਜਾਵੇਗੀ। ਇਹ ਸਪਲਾਈ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਪਿਆਜ਼ ਦੇ ਖਤਮ ਹੋਣ ਤੱਕ ਜਾਰੀ ਰਹੇਗੀ।
ਅਫਗਾਨ ਪਿਆਜ਼ ਦੇ ਬਾਜ਼ਾਰ ਪਹੁੰਚਣ ‘ਤੇ ਕੀਮਤਾਂ ਘਟਣਗੀਆਂ
ਵਪਾਰੀਆਂ ਅਨੁਸਾਰ ਪਿਆਜ਼ ਦੀ ਸਭ ਤੋਂ ਵੱਧ ਫ਼ਸਲ ਨਾਸਿਕ ਅਤੇ ਰਾਜਸਥਾਨ ਤੋਂ ਆਈ ਹੈ। ਪਰ ਹੁਣ ਉੱਥੇ ਫ਼ਸਲ ਉੱਗਣੀ ਬੰਦ ਹੋ ਗਈ ਸੀ। ਜਿਸ ਕਾਰਨ ਰੇਟ ਵਧ ਗਏ ਹਨ। ਇਸ ਲਈ ਅਫਗਾਨਿਸਤਾਨ ਤੋਂ ਪਿਆਜ਼ ਦੀ ਡਿਲੀਵਰੀ ਤੋਂ ਬਾਅਦ ਹੀ ਕੀਮਤਾਂ ‘ਚ ਗਿਰਾਵਟ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਇਸ ਦੌਰਾਨ ਕੇਂਦਰ ਸਰਕਾਰ ਦੀ ਉਕਤ ਸਕੀਮ ਤਹਿਤ ਲੋਕਾਂ ਨੂੰ ਪਿਆਜ਼ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦੇ ਕੇ ਰਾਹਤ ਦਿੱਤੀ ਜਾਵੇਗੀ।
 
			 
		