Exit Poll Jammu Kashmir: ਕਾਂਗਰਸ-ਐਨਸੀ ਨੂੰ 35-40 ਸੀਟਾਂ, ਭਾਜਪਾ ਨੂੰ 20-25 ਸੀਟਾਂ, ਬਹੁਮਤ ਕਿਸੇ ਨੂੰ ਵੀ ਨਹੀਂ

0
55

Exit Poll Jammu Kashmir: ਕਾਂਗਰਸ-ਐਨਸੀ ਨੂੰ 35-40 ਸੀਟਾਂ, ਭਾਜਪਾ ਨੂੰ 20-25 ਸੀਟਾਂ, ਬਹੁਮਤ ਕਿਸੇ ਨੂੰ ਵੀ ਨਹੀਂ

ਜੰਮੂ-ਕਸ਼ਮੀਰ ‘ਚ ਕਿਸ ਦੀ ਸਰਕਾਰ ਬਣੇਗੀ? ਇਸ ਦਾ ਫੈਸਲਾ 8 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਹੋਵੇਗਾ। ਇਸ ਤੋਂ ਪਹਿਲਾਂ ਇੱਥੇ ਹੋਈਆਂ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਵਿੱਚ ਕਿਸੇ ਨੂੰ ਵੀ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ।   ਮਹਾਪੋਲ ‘ਚ ਭਾਜਪਾ ਨੂੰ 26 ਸੀਟਾਂ ,ਜਦਕਿ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗਠਜੋੜ ਨੂੰ 40 ਸੀਟਾਂ ਮਿਲ ਸਕਦੀਆਂ ਹਨ।

ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ ਕੁੱਲ 90 ਸੀਟਾਂ ‘ਚੋਂ 46 ਸੀਟਾਂ ਚਾਹੀਦੀਆਂ ਹਨ

ਇਸੇ ਤਰ੍ਹਾਂ ਮਹਿਬੂਬਾ ਮੁਫਤੀ ਦੀ ਪਾਰਟੀ ਪੀਡੀਪੀ ਨੂੰ 7 ਅਤੇ ਹੋਰਨਾਂ ਨੂੰ 17 ਸੀਟਾਂ ਮਿਲਣ ਦਾ ਅਨੁਮਾਨ ਹੈ। ਐਗਜ਼ਿਟ ਪੋਲ ਮੁਤਾਬਕ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ, ਪਰ ਕਾਂਗਰਸ ਗਠਜੋੜ ਨੂੰ ਸਪੱਸ਼ਟ ਫਤਵਾ ਮਿਲਦਾ ਨਜ਼ਰ ਆ ਰਿਹਾ ਹੈ। ਉਂਜ, ਅਜਿਹੀ ਸਥਿਤੀ ਵਿੱਚ 22 ਸੀਟਾਂ ਜੋ ਹੋਰਾਂ ਨੂੰ ਜਾਂਦੀਆਂ ਜਾਪਦੀਆਂ ਹਨ, ਦੀ ਭੂਮਿਕਾ ਵੀ ਬਹੁਤ ਅਹਿਮ ਹੋ ਜਾਂਦੀ ਹੈ। ਹੋਰਨਾਂ ਵਿੱਚ ਕਈ ਛੋਟੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਸ਼ਾਮਲ ਹਨ। ਜੰਮੂ-ਕਸ਼ਮੀਰ ‘ਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ ਕੁੱਲ 90 ਸੀਟਾਂ ‘ਚੋਂ 46 ਸੀਟਾਂ ਚਾਹੀਦੀਆਂ ਹਨ।

ਜੱਸਾ ਬੁਰਜ ਗੈਂਗ ਦਾ ਪਰਦਾਫਾਸ਼ ,ਸਰਗਨੇ ਸਮੇਤ 4 ਗ੍ਰਿਫ਼ਤਾਰ || Punjab News

ਕੇਂਦਰ ਸ਼ਾਸਤ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ‘ਚ ਕੁੱਲ 63.88 ਫੀਸਦੀ ਲੋਕਾਂ ਨੇ ਵੋਟ ਪਾਈ। 1 ਅਕਤੂਬਰ ਨੂੰ ਹੋਈਆਂ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ‘ਚ 69.69 ਫੀਸਦੀ ਵੋਟਿੰਗ ਹੋਈ, ਜਿਸ ‘ਚ ਮਰਦਾਂ ਦੇ ਮੁਕਾਬਲੇ ਔਰਤਾਂ ਨੇ ਜ਼ਿਆਦਾ ਵੋਟਿੰਗ ਕੀਤੀ। ਇਸੇ ਤਰ੍ਹਾਂ 18 ਸਤੰਬਰ ਨੂੰ ਪਹਿਲੇ ਪੜਾਅ ‘ਚ 61.38 ਫੀਸਦੀ ਅਤੇ ਦੂਜੇ ਪੜਾਅ ‘ਚ 25 ਸਤੰਬਰ ਨੂੰ 57.31 ਫੀਸਦੀ ਵੋਟਿੰਗ ਹੋਈ ਸੀ। ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।

LEAVE A REPLY

Please enter your comment!
Please enter your name here