SKM ਵੱਲੋਂ ਵੱਡਾ ਐਲਾਨ, “ਦੁਸਹਿਰੇ ਵਾਲੇ ਦਿਨ ਸਰਕਾਰ ਦੇ ਫੂਕੇ ਜਾਣਗੇ ਪੁਤਲੇ”
ਅੱਜ SKM ਮੀਟਿੰਗ ਹਰਿੰਦਰ ਸਿੰਘ ਲੱਖੋਵਾਲ,ਜੰਗਵੀਰ ਸਿੰਘ ਚੋਹਾਨ ਤੇ
ਬੋਘ ਸਿੰਘ ਮਾਾਨਸਾ ਦੀ ਪ੍ਰਧਾਨਗੀ ਹੇਠ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਹੋਈ। ਮੀਟਿੰਗ ਦੀ
ਜਾਣਕਾਰੀ ਦਿੰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਪੰਜਾਬ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ
ਨਾਲ ਫੈਸਲਾ ਕੀਤਾ ਗਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਬੇਕਦਰੀ ਹੋ ਰਹੀ ਹੈ ਜਿਸ ਨਾਲ
ਕਿਸਾਨ ਖੱਜਲ ਖੁਆਰ ਹੋ ਰਿਹਾ ਹੈ ਮੰਡੀਆਂ ਵਿੱਚ ਖਰੀਦ ਦੇ ਕੋਈ ਪ੍ਰਬੰਧ ਨਹੀਂ ਹਨ।
ਸਰਕਾਰ ਝੋਨੇ ਦੀ ਫਸਲ ਨੂੰ ਖਰੀਦਣ ਦਾ ਤੁਰੰਤ ਪ੍ਰਬੰਧ ਕਰੇ
ਪੰਜਾਬ ਸਰਕਾਰ ਨੇ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਅੱਜ 5 ਤਰੀਕ ਤੱਕ ਇੱਕ ਵੀ ਦਾਣਾ
ਫਸਲ ਦਾ ਸਰਕਾਰ ਵੱਲੋਂ ਨਹੀਂ ਖਰੀਦਿਆ ਗਿਆ। ਪੰਜਾਬ ਸਰਕਾਰ ਕੋਲੋ ਝੋਨੇ ਦੀ ਖਰੀਦ ਲਈ ਲਿਮਟ ਆ
ਚੁੱਕੀ ਹੈ ਇਸ ਲਈ ਸਰਕਾਰ ਝੋਨੇ ਦੀ ਫਸਲ ਨੂੰ ਖਰੀਦਣ ਦਾ ਤੁਰੰਤ ਪ੍ਰਬੰਧ ਕਰੇ ਜਦਕਿ
ਲੇਬਰ,ਆੜਤੀਏ,ਸ਼ੈਲਰ ਮਾਲਕ ਸਭ ਹੜਤਾਲ ਤੇ ਚੱਲ ਰਹੇ ਹਨ ਪੰਜਾਬ ਸਰਕਾਰ ਉਨ੍ਹਾਂ ਦੇ ਮਸਲੇ ਹੱਲ ਨਹੀਂ
ਕਰ ਰਹੀ ਜਿਸ ਦਾ ਕਾਰਨ ਕਿਸਾਨ ਪਿਸ ਰਿਹਾ ਹੈ ਇਹ ਸਾਰਾ ਕੁਝ ਪੰਜਾਬ ਸਰਕਾਰ ਦੇ ਅਗਾਓੂ ਪ੍ਰਬੰਧਾ ਦੇ
ਘਾਟ ਕਰਨ ਹੋ ਰਿਹਾ ਹੈ।
ਹਰਿਆਣਾ ‘ਚ ਦੁਪਹਿਰ 1 ਵਜੇ ਤੱਕ 36.69% ਹੋਈ ਵੋਟਿੰਗ || Today News
ਸਰਕਾਰਾਂ ਜਾਣ ਬੁਝਕੇ ਕਿਸਾਨਾਂ ਨੂੰ ਤੰਗ ਕਰ ਰਹੀਆਂ ਹਨ ਸ਼ੈਲਰਾਂ ਵਿੱਚ ਅਜੇ ਪਿਛਲੇ ਸਾਲ ਦੇ ਝੋਨੇ ਦਾ ਸਟਾਕ ਕਲੀਅਰ ਹੋਣ ਤੋਂ ਪਿਆ ਹੈ। ਸਰਕਾਰੀ ਗੋਦਾਮਾਂ ਵਿੱਚ ਅਜੇ ਵੀ ਪਿਛਲਾ ਮਾਲ ਪਿਆ ਹੈ ਨਵਾਂ ਝੋਨਾਂ ਰੱਖਣ ਲਈ ਗੋਦਾਮਾਂ ਵਿੱਚ ਜਗਾ ਨਹੀਂ ਹੈ ਇਸ ਲਈ ਅੱਜ ਐੱਸ.ਕੇ.ਐੱਮ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ 7 ਅਕਤੂਬਰ ਨੂੰ ਸਵੇਰੇ 11 ਵਜੇ ਮੁੱਖ ਮੰਤਰੀ ਦੇ ਚੰਡੀਗੜ੍ਹ ਘਰ ਮੁਹਰੇ
ਐੱਸ,ਕੇ,ਐੱਮ ਪੰਜਾਬ ਦੇ ਸਾਰੇ ਲੀਡਰ ਪਹੁੰਚਕੇ ਮਾਨ ਸਰਕਾਰ ਨੂੰ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਲਈ ਮਜ਼ਬੂਰ ਕਰਨਗੇ ਤੇ 12 ਤਰੀਕ ਦਸਿਹਰੇ ਵਾਲੇ ਦਿਨ ਰੋਸ ਵਜ਼ੋ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
CM MANN ਨੇ ਸ਼ੈਲਰ ਮਾਲਕਾਂ ਨਾਲ ਕੀਤੀ ਅਹਿਮ ਮੀਟਿੰਗ
ਜੇਕਰ ਸਰਕਾਰ ਨੇ ਫਿਰ ਵੀ ਕੋਈ ਐਕਸ਼ਨ ਨਾ ਲਿਆ ਤਾ ਫਿਰ ਅਗਲੇ ਸੰਗਰਸ਼ ਦੀ ਤਿਆਰੀ ਵੀ
ਨਾਲੋ-ਨਾਲ ਸ਼ੁਰੂ ਕੀਤੀ ਜਾਵੇਗੀ। ਜਿਸ ਦੀ ਜੁੰਮੇਵਾਰੀ ਪਜਾਬ ਸਰਕਾਰ ਦੀ ਹੋਵੇਗੀ ਤੇ ਉਨ੍ਹਾਂ ਨੇ ਪੰਜਾਬ ਸਰਕਾਰ
ਤੋਂ ਮੰਗ ਕੀਤੀ ਕਿ ਇਸ ਸਮੇਂ ਪੰਜਾਬ ਅੰਦਰ ਡੀਏਪੀ ਖਾਦ ਦੀ ਭਾਰੀ ਕਮੀ ਪਾਈ ਜਾ ਰਹੀ ਹੈ ।ਆਲੂਆਂ
ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਕਣਕ ਦੀ ਬਿਜਾਈ ਦਾ ਸਮਾਂ ਵੀ ਆਉਣ ਵਾਲਾ ਹੈ ਪਰ ਡੀਏਪੀ ਖਾਦ
ਕਿਸਾਨਾਂ ਨੂੰ ਨਹੀ ਮਿਲ ਰਹੀ ਸਰਕਾਰ ਜਲਦ ਤੋਂ ਜਲਦ ਇਸ ਦਾ ਪ੍ਰਬੰਧ ਕਰੇ ਤੇ ਝੋਨੇ ਦੀ ਪਰਾਲੀ ਨੂੰ
ਸੰਭਾਲਣ ਦਾ ਪੰਜਾਬ ਸਰਕਾਰ ਖੁਦ ਪ੍ਰਬੰਧ ਕਰੇ ਅੱਜ ਦੀ ਮੀਟਿੰਗ ਵਿੱਚ ਬਲਵੀਰ ਸਿੰਘ ਰਾਜੇਵਾਲ,ਹਰਮੀਤ
ਸਿਘ ਕਾਦੀਆਂ,ਬੂਟਾ ਸਿੰਘ ਬੁਰਜ਼ਗਿੱਲ,ਰਮਿੰਦਰ ਪਟਿਆਲਾ,ਹਰਬੰਸ ਸਿੰਘ,ਹਰਦੇਵ ਸਿੰਘ,ਕੁਲਦੀਪ ਸਿੰਘ
ਬਜੀਦਪੁਰ,ਰਘੂਵੀਰ ਸਿੰਘ,ਗੁਰਵਿੰਦਰ ਸਿੰਘ,ਕਮਲਪ੍ਰੀਤ ਪੰਨੂ,ਹਰਜਿੰਦਰ ਟਾਡਾ,ਗੁਰਮੀਤ ਮਹਿਮਾ,ਰੂਲਦਾ
ਸਿੰਘ ਮਾਨਸਾ,ਬਿੰਦਰ ਸਿੰਘ ਗੋਲੇਵਾਲ,ਸੁਖਦੇਵ ਸਿੰਘ,ਚਮਕੌਰ ਸਿੰਘ,ਸੁਖਦੇਵ ਸਿੰਘ,ਜਤਿੰਦਰਪਾਲ ਜਿੰਦੂ ਆਦਿ