ਗੁਲਕੰਦ’, ਖੁਰਾਕ ‘ਚ ਸ਼ਾਮਲ ਕਰਨ ਨਾਲ ਮਿਲੇਗੀ ਕਈ ਬੀਮਾਰੀਆਂ ਤੋਂ ਰਾਹਤ

0
41

ਗੁਲਕੰਦ’, ਖੁਰਾਕ ‘ਚ ਸ਼ਾਮਲ ਕਰਨ ਨਾਲ ਮਿਲੇਗੀ ਕਈ ਬੀਮਾਰੀਆਂ ਤੋਂ ਰਾਹਤ

ਤੁਸੀਂ ਗੁਲਕੰਦ ਜਾਂ ਪਾਨ ਗਿਲੋਰੀ ਅਕਸਰ ਖਾਧੀ ਹੋਵੇਗੀ ਪਰ ਜੇਕਰ ਸਵੇਰ ਦੇ ਸਮੇਂ ਖਾਲੀ ਪੇਟ ਗੁਲਾਬ ਦੀਆਂ ਦੋ ਪੰਖੁੜੀਆਂ ਖਾਧੀਆਂ ਜਾਣ ਤਾਂ ਦਿਨ ਭਰ ਤਾਜ਼ਗੀ ਬਣੀ ਰਹਿੰਦੀ ਹੈ। ਗੁਲਾਬ ਦੀ ਪੰਖੁੜੀਆਂ ਤੋਂ ਬਣਿਆ ਇਹ ਗੁਲਕੰਦ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਗੁਲਾਬ ਦੀ ਪੰਖੁੜੀਆਂ ਦਾ ਇਸਤੇਮਾਲ ਚਾਹ ਬਣਾਉਣ ਵਿੱਚ ਵੀ ਹੁੰਦਾ ਹੈ। ਗੁਲਕੰਦ ਨੂੰ ਸਿੱਧੇ ਵੀ ਖਾਧਾ ਜਾ ਸਕਦਾ ਹੈ।
ਗੁਲਾਬ ਦੇ ਫੁੱਲਾਂ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਵਰਗੇ ਕਈ ਤੱਤ ਮੌਜੂਦ ਹੁੰਦੇ ਹਨ। ਇਸ ਲਈ ਜਦੋਂ ਇਸ ਤੋਂ ਗੁਲਕੰਦ ਤਿਆਰ ਕੀਤਾ ਜਾਂਦਾ ਹੈ, ਤਾਂ ਇਹ ਸਾਰੇ ਪੌਸ਼ਟਿਕ ਤੱਤ ਇਸ ਵਿਚ ਸਮਾ ਜਾਂਦੇ ਹਨ। ਇਸ ਦੇ ਸੇਵਨ ਨਾਲ ਕਈ ਗੰਭੀਰ ਬਿਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ। ਗੁਲਕੰਦ ਦਾ ਸਵਾਦ ਲਗਭਗ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਅਤੇ ਗਰਮੀਆਂ ਦੇ ਮੌਸਮ ‘ਚ ਇਸ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ।

ਗੁਲਕੰਦ ਦੇ ਫਾਇਦੇ :-

ਪਸੀਨੇ ਤੋਂ ਰਾਹਤ : ਗਰਮੀਆਂ ਵਿਚ ਜ਼ਿਆਦਾ ਪਸੀਨਾ ਆਉਣ ਨਾਲ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ। ਇਸ ਲਈ ਗੁਲਕੰਦ ਦਾ ਸੇਵਨ ਕਰਨ ਨਾਲ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਨਹੀਂ ਹੁੰਦੀ ਅਤੇ ਨਾ ਹੀ ਥਕਾਵਟ ਹੁੰਦੀ ਹੈ।

ਮੂੰਹ ਦੇ ਛਾਲਿਆਂ ਤੋਂ ਰਾਹਤ : ਮੂੰਹ ਦੇ ਛਾਲਿਆਂ ਦਾ ਸਭ ਤੋਂ ਵੱਡਾ ਕਾਰਨ ਢਿੱਡ ਖਰਾਬ ਹੋਣਾ ਹੈ। ਇਸ ਲਈ ਢਿੱਡ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਗੁਲਕੰਦ ਦਾ ਸੇਵਨ ਫਾਇਦੇਮੰਦ ਹੋਵੇਗਾ। ਗੁਲਕੰਦ ਵਿੱਚ ਮੌਜੂਦ ਸੌਂਫ ਅਤੇ ਇਲਾਇਚੀ ਇਸ ਦੇ ਪੋਸ਼ਣ ਨੂੰ ਹੋਰ ਵਧਾਉਂਦੀ ਹੈ। ਸਿਰਫ ਵੱਡਿਆਂ ਲਈ ਹੀ ਨਹੀਂ ਬਲਕਿ ਬੱਚਿਆਂ ਲਈ ਵੀ ਗੁਲਕੰਦ ਦਾ ਸੇਵਨ ਫਾਇਦੇਮੰਦ ਹੁੰਦਾ ਹੈ।
ਚਮਕਦਾਰ ਚਮੜੀ ਲਈ : ਗੁਲਾਬ ਇੱਕ ਬਹੁਤ ਵਧੀਆ ਖੂਨ ਸ਼ੁੱਧ ਕਰਨ ਵਾਲਾ ਵੀ ਹੈ। ਇਸ ਦੇ ਸੇਵਨ ਨਾਲ ਖੂਨ ਸ਼ੁੱਧ ਹੁੰਦਾ ਹੈ। ਇਸ ਕਾਰਨ ਗੁਲਕੰਦ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਚਿਹਰੇ ਦੀ ਚਮਕ ਨੂੰ ਵਧਾਉਂਦਾ ਹੈ, ਮੁਹਾਸੇ ਦੀ ਸਮੱਸਿਆ ਨੂੰ ਦੂਰ ਕਰਦਾ ਹੈ।

ਮੰਡੀਆਂ ‘ਚ ਝੋਨੇ ਦੀ ਆਮਦ ਸ਼ੁਰੂ, ਡਿਪਟੀ ਕਮਿਸ਼ਨਰ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ || Punjab News

ਢਿੱਡ  ਦੀ ਸਮੱਸਿਆ ਤੋਂ ਰਾਹਤ : ਜੇਕਰ ਗਰਮੀਆਂ ਵਿਚ ਤੁਹਾਡਾ  ਢਿੱਡ ਅਕਸਰ ਖਰਾਬ ਰਹਿੰਦਾ ਹੈ ਤਾਂ ਗੁਲਕੰਦ ਖਾਣ ਨਾਲ ਇਨ੍ਹਾਂ ਸਮੱਸਿਆਵਾਂ ਨੂੰ ਕਾਫੀ ਹੱਦ ਤਕ ਦੂਰ ਕੀਤਾ ਜਾ ਸਕਦਾ ਹੈ। ਇਸ ਨੂੰ ਖਾਣ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।

ਐਸੀਡਿਟੀ ਅਤੇ ਡਿਹਾਈਡ੍ਰੇਸ਼ਨ : ਗਰਮੀਆਂ ਵਿਚ ਅਕਸਰ ਪਾਣੀ ਦੀ ਕਮੀ ਅਤੇ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ। ਅਜਿਹੀ ਸਮੱਸਿਆ ਵਿਚ ਗੁਲਕੰਦ ਸਰੀਰ ਨੂੰ ਡਿਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ ਅਤੇ ਢਿੱਡ ਨੂੰ ਵੀ ਠੰਡਕ ਪਹੁੰਚਾਉਂਦਾ ਹੈ। ਰੋਜ਼ਾਨਾ 1-2 ਚਮਚ ਗੁਲਕੰਦ ਖਾਣ ਨਾਲ ਐਸੀਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ। ਗੁਲਕੰਤ ਖਾਣ ਨਾਲ ਢਿੱਡ ਦਰਦ ਵਿਚ ਵੀ ਆਰਾਮ ਮਿਲਦਾ ਹੈ।

ਜ਼ਹਿਰੀਲੇ ਪਦਾਰਥ ਬਾਹਰ ਕੱਢੇ : ਇਸ ਨੂੰ ਖਾਣ ਨਾਲ ਸਰੀਰ ਵਿਚਲੇ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ ਕਿਉਂਕਿ ਗੁਲਕੰਦ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਨਾਲ ਸਰੀਰ ਸਾਫ ਰਹਿੰਦਾ ਹੈ ਅਤੇ ਜ਼ਹਿਰੀਲੇ ਪਦਾਰਥ ਇਕੱਠੇ ਨਹੀਂ ਹੁੰਦੇ ਹਨ।

ਥਕਾਵਟ ਕਰੇ ਦੂਰ : ਗੁਲਕੰਦ ਤੁਹਾਡੇ ਸਰੀਰ ਨੂੰ ਠੰਡਾ ਰੱਖਦਾ ਹੈ। ਇਹ ਥਕਾਵਟ, ਸੁਸਤੀ, ਖੁਜਲੀ, ਦਰਦ ਆਦਿ ਸਾਰੀਆਂ ਗਰਮੀਆਂ ਨਾਲ ਸਬੰਧਿਤ ਸਮੱਸਿਆਵਾਂ ਨੂੰ ਖ਼ਤਮ ਕਰਦਾ ਹੈ। ਗੁਲਕੰਦ ਨਾਲ ਤਲਵਿਆਂ ਅਤੇ ਹਥੇਲੀਆਂ ਵਿੱਚ ਹੋਣ ਵਾਲੀ ਜਲਣ ਤੋਂ ਵੀ ਰਾਹਤ ਮਿਲਦੀ ਹੈ।

LEAVE A REPLY

Please enter your comment!
Please enter your name here