ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਿਅੰਕਾ ਗਾਂਧੀ ਪਹਿਲਵਾਨ ਵਿਨੇਸ਼ ਫੋਗਾਟ ਲਈ ਵੋਟਾਂ ਮੰਗਣ ਪਹੁੰਚੀ ਹਰਿਆਣਾ
ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਅੱਜ ਕਾਂਗਰਸ ਦੀ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ ਜੀਂਦ ਜ਼ਿਲ੍ਹੇ ਦੀ ਜੁਲਾਨਾ ਵਿਧਾਨ ਸਭਾ ਵਿੱਚ ਹੈ। ਉਹ ਇੱਥੇ ਪਾਰਟੀ ਉਮੀਦਵਾਰ ਪਹਿਲਵਾਨ ਵਿਨੇਸ਼ ਫੋਗਾਟ ਲਈ ਵੋਟਾਂ ਮੰਗਣ ਆਈ ਹੈ। ਇਸ ਮੌਕੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਵੀ ਮੌਜੂਦ ਹਨ।
ਇਹ ਵੀ ਪੜ੍ਹੋ- ਚੰਡੀਗੜ੍ਹ ‘ਚ ਰਾਤ ਨੂੰ ਹੋਈ ਗੋਲੀਬਾਰੀ, ਜਾਣੋ ਪੂਰਾ ਮਾਮਲਾ
ਵਿਨੇਸ਼ ਫੋਗਾਟ ਇਸ ਸਾਲ ਪੈਰਿਸ ਓਲੰਪਿਕ ‘ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸੁਰਖੀਆਂ ‘ਚ ਆਈ ਸੀ। ਇਸ ਤੋਂ ਬਾਅਦ ਉਹ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੂੰ ਮਿਲੇ ਅਤੇ ਕਾਂਗਰਸ ‘ਚ ਸ਼ਾਮਲ ਹੋ ਗਏ। ਉਸੇ ਦਿਨ ਪਾਰਟੀ ਨੇ ਵਿਨੇਸ਼ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ।