ਪਰਾਲੀ ਪ੍ਰਬੰਧਾਂ ਨੂੰ ਲੈਕੇ ਹੋਈ ਮੀਟਿੰਗ: ਗੁਰਮੀਤ ਖੁੱਡੀਆਂ || Punjab News

0
100

ਪਰਾਲੀ ਪ੍ਰਬੰਧਾਂ ਨੂੰ ਲੈਕੇ ਹੋਈ ਮੀਟਿੰਗ: ਗੁਰਮੀਤ ਖੁੱਡੀਆਂ

ਪੰਜਾਬ ਵਿੱਚ ਝੋਨੇ ਦੇ ਸੀਜ਼ਨ ਕਾਰਨ ਪਰਾਲੀ ਦੇ ਪ੍ਰਬੰਧਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਸੱਦੀ ਹੈ। ਜਿਸ ਵਿੱਚ ਪਰਾਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੀਟਿੰਗ ਵਿੱਚ ਪਰਾਲੀ ਪ੍ਰਬੰਧਨ ਸਬੰਧੀ ਕਈ ਅਹਿਮ ਫੈਸਲੇ ਲਏ ਗਏ। ਜਿਸ ਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਹੋਵੇਗਾ।

ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਰਾਲੀ ਦੇ ਪ੍ਰਬੰਧਨ ਸਬੰਧੀ ਗੱਲਬਾਤ ਹੋਈ ਹੈ। ਪਰਾਲੀ ਦੇ ਪ੍ਰਬੰਧਾਂ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਹਮੇਸ਼ਾ ਅੱਗੇ ਵਧ ਰਹੀ ਹੈ। ਖੇਤੀਬਾੜੀ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਖੇਤ ਵਿੱਚ ਜਾ ਕੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ ਅਤੇ ਕਿਹਾ ਜਾਵੇ ਕਿ ਪਰਾਲੀ ਨਾ ਸਾੜੀ ਜਾਵੇ।

ਪੰਜਾਬ ‘ਚ ਵੱਡਾ ਸੜਕ ਹਾਦਸਾ, 4 ਲੋਕਾਂ ਦੀ ਹੋਈ ਮੌ.ਤ || Punjab News

ਜਿਸ ਕਾਰਨ ਧਰਤੀ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਜਾਇਦਾਦ ਦਾ ਵੀ ਨੁਕਸਾਨ ਹੁੰਦਾ ਹੈ। ਕਿਉਂਕਿ ਮਸ਼ੀਨਰੀ ਪੇਂਡੂ ਖੇਤਰ ਵਿੱਚ 14 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰ ਰਹੀ ਹੈ ਅਤੇ 31 ਹਜ਼ਾਰ ਏਕੜ ਦੀ ਸੰਭਾਲ ਕਰਕੇ ਉਦਯੋਗ ਅਤੇ ਰਾਜਸਥਾਨ ਨੂੰ ਚਾਰੇ ਵਜੋਂ ਦੇਵੇਗੀ। ਤਾਂ ਜੋ ਪ੍ਰਦੂਸ਼ਣ ਘਟੇ ਅਤੇ ਧਰਤੀ ਅਤੇ ਪਾਣੀ ਦੀ ਬੱਚਤ ਹੋ ਸਕੇ। ਜਿਸ ਵਿੱਚ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਇਸ ਸਾਲ ਕਿਸਾਨਾਂ ਨੂੰ ਮਸ਼ੀਨਰੀ ਖਰੀਦਣ ਲਈ 500 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ।

‘ਉੱਨਤ ਕਿਸਾਨ’ ਐਪ ਲਾਂਚ

ਇਸ ਦੌਰਾਨ ਸਾਰੇ DCs ਨੂੰ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਹੁਕਮ ਦਿੱਤੇ ਹਨ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਾਈ ਜਾਵੇਗੀ, ਜਿਸ ਲਈ ‘ਉੱਨਤ ਕਿਸਾਨ’ ਐਪ ਲਾਂਚ ਕੀਤਾ ਗਿਆ ਹੈ। ਪੰਜਾਬ ਦਾ ਕਿਸਾਨ ਲਗਾਤਾਰ ਜਾਗਰੂਕ ਹੋ ਰਹੇ ਹਨ ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਘੱਟ ਰਹੀਆਂ ਨੇ ਤੇ ਹੋਰ ਵੀ ਘਟਾਵਾਂਗੇ। ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਤੋਂ ਸੈਟੇਲਾਈਟ ਤਸਵੀਰਾਂ ਸਾਹਮਣੇ ਆਇਆ ਸਨ। ਜਿਸ ਵਿੱਚ ਪਤਾ ਲੱਗਾ ਹੈ ਕਿ ਧੂੰਆਂ ਇੰਡਸਟਰੀ ਦਾ ਸੀ।

LEAVE A REPLY

Please enter your comment!
Please enter your name here