ਪੰਜਾਬ ਪੁਲਿਸ ਨੇ ਅੰਤਰਰਾਜੀ ਸਾਈਬਰ ਗੈਂਗ ਕੀਤਾ ਕਾਬੂ
ਲੁਧਿਆਣਾ ਦੇ ਮਸ਼ਹੂਰ ਓਸਵਾਲ ਦੇ ਮੁਖੀ ਕਾਰੋਬਾਰੀ ਐੱਸ.ਪੀ. ਓਸਵਾਲ ਨਾਲ ਹੋਈ 7 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਚ ਲੁਧਿਆਣਾ ਦੇ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾ ਦੱਸਿਆ ਕਿ ਮਾਮਲੇ ਚ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ 5 ਮੁਲਜ਼ਮ ਹੋਰ ਹਾਲੇ ਗ੍ਰਿਫਤਾਰ ਹੋਣੇ ਬਾਕੀ ਹਨ। 5 ਕਰੋੜ 25 ਲੱਖ ਰੁਪਏ ਦੇ ਕਰੀਬ ਦੀ ਰਕਮ ਰਿਕਵਰ ਕਰਕੇ ਪੁਲਿਸ ਨੇ ਮੁੜ ਤੋਂ ਉਨ੍ਹਾ ਦੇ ਖਾਤੇ ‘ਚ ਪਾਏ ਗਏ ਜਦੋਂ ਨੇ ਬਾਕੀ ਪੈਸੇ ਮੁਲਜ਼ਮਾਂ ਨੇ ਕਢਵਾ ਲਏ ਸੀ।
5.25 ਕਰੋੜ ਦੀ ਰਿਕਵਰੀ
ਡੀਜੀਪੀ ਗੌਰਵ ਯਾਦਵ ਨੇ ਵੀ ਇਸ ਮਾਮਲੇ ਚ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਸ ਸਬੰਧ ਵਿੱਚ ਐਕਸ ਅਕਾਉਂਟ ‘ਤੇ ਲਿਖਿਆ ਹੈ, ਲੁਧਿਆਣਾ ਪੁਲਿਸ ਵੱਲੋਂ ਇੱਕ ਅੰਤਰ-ਰਾਜੀ ਸਾਈਬਰ ਫਰਾਡ ਗਿਰੋਹ ਨੂੰ ਨਕੇਲ ਪਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਅਸਾਮ ਪੁਲਿਸ ਦੀ ਮਦਦ ਨਾਲ ਗੁਹਾਟੀ ਤੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤੋਂ 5.25 ਕਰੋੜ ਦੀ ਰਿਕਵਰੀ ਕੀਤੀ ਹੈ ਅਤੇ ATM ਕਾਰਡਾਂ ਤੇ ਮੋਬਾਈਲ ਫੋਨਾਂ ਦੇ ਨਾਲ ਭਾਰਤ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ।
ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਸਰਬਸੰਮਤੀ ਨਾਲ ਬਣੇ ਸਰਪੰਚ || Punjab News
ਡੀਐਸਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ 2 ਮੁਲਜ਼ਮ ਗੁਹਾਟੀ ਤੋਂ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾ ਕਿਹਾ ਕਿ ਸਾਡੀ ਸਾਈਬਰ ਕ੍ਰਾਈਮ ਦੀ ਟੀਮ ਨੇ ਚੰਗਾ ਕੰਮ ਕੀਤਾ। ਡੀਸੀਪੀ ਨੇ ਕਿਹਾ ਕਿ ਕਾਰੋਬਾਰੀ ਜਰੂਰ ਸਤਰਕ ਰਹਿਣ, ਬਹੁਤ ਹੀ ਪ੍ਰੋਫੈਸ਼ਨਲ ਢੰਗ ਦੇ ਨਾਲ ਸਾਈਬਰ ਠੱਗ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋ ਸਕਦੇ ਹੋਰ ਖੁਲਾਸੇ
ਪੁਲਿਸ ਨੇ ਕਿਹਾ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਖੁਲਾਸੇ ਹੋ ਸਕਦੇ ਹਨ। ਉਨ੍ਹਾ ਕਿਹਾ ਕਿ ਗ੍ਰਿਫਤਾਰੀ ਦਾ ਦਬਾਅ ਪਾ ਕੇ ਇਹ ਠੱਗੀ ਮਾਰੀ ਗਈ ਸੀ। ਉਨ੍ਹਾ ਕਿਹਾ ਕਿ ਮੁਲਜ਼ਮਾਂ ਨੇ ਕਿਹਾ ਕਿ ਉਹਨਾਂ ਦੇ ਕੁਝ ਦਸਤਾਵੇਜ਼ ਹਨ ਜਿਨਾਂ ਦੇ ਵਿੱਚ ਕਾਫੀ ਕਮੀਆਂ ਹਨ।
ਇੰਨਾ ਹੀ ਨਹੀਂ ਉਹਨਾਂ ਦੇ ਕੁਝ ਹੋਟਲ ਦਾ ਵੀ ਉਹਨਾਂ ਨੇ ਨਾਂ ਲਿਆ, ਜਿੱਥੇ ਦੀਆਂ ਕੁਝ ਟਰਾਂਜੈਕਸ਼ਨ ਸਬੰਧੀ ਵੀ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਇਸ ਵਿੱਚ ਬੇਨਿਯਮੀਆਂ ਹਨ। ਹਵਾਲਾ ਰਾਸ਼ੀ ਦਾ ਡਰ ਦੇ ਕੇ ਇਹ ਕਾਰਵਾਈ ਕੀਤੀ ਗਈ ਉਹਨਾਂ ਕਿਹਾ ਕਿ ਇੱਥੋਂ ਤੱਕ ਕਿ ਜਿਸ ਫਰਜ਼ੀ ਅਫਸਰ ਨੂੰ ਵਿਖਾਇਆ ਗਿਆ। ਉਸਦੇ ਵਰਦੀ ਪਈ ਹੋਈ ਸੀ। ਉਸ ਨੂੰ ਪੂਰੇ ਦਫਤਰ ਦੇ ਵਿੱਚ ਬਿਠਾ ਕੇ ਇਹ ਠੱਗੀ ਦਾ ਢੰਗ ਬਣਾਇਆ ਗਿਆ।