ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌ.ਤ
ਮਾਲੇਰਕੋਟਲਾ ਤੋਂ ਇਕ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਪਿੰਡ ਹੈਦਰ ਨਗਰ ਦੇ ਇੱਕ ਪੰਜਾਬੀ ਨੌਜਵਾਨ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਕੁਲਵੀਰ ਸਿੰਘ ਉਮਰ 30 ਸਾਲ ਵਜੋਂ ਹੋਈ ਹੈ। ਉਹ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਗਿਆ ਸੀ ਪਰ ਉਸ ਨਾਲ ਇਹ ਅਣਹੋਣੀ ਵਾਪਰ ਗਈ। ਕੁਲਵੀਰ ਸਿੰਘ ਦੀ ਮੌਤ ਕਾਰਨ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
CM ਮਾਨ ਦਾ ਹਾਲ ਜਾਣਨ ਲਈ ਹਸਪਤਾਲ ਪੁੱਜੇ MLA ਪ੍ਰਗਟ ਸਿੰਘ || Punjab News
ਮਿਲੀ ਜਾਣਕਾਰੀ ਅਨੁਸਾਰ ਕੁਲਵੀਰ ਸਿੰਘ ਦੇ ਦੋ ਭਰਾ ਕੈਨੇਡਾ ਵਿੱਚ ਹਨ ਅਤੇ ਆਪ 12 ਸਾਲ ਪਹਿਲਾਂ ਅਮਰੀਕਾ ਗਿਆ ਸੀ। ਕੁਲਵੀਰ ਸਿੰਘ ਨੇ ਜਨਵਰੀ ਮਹੀਨੇ ਦੇ ਵਿੱਚ ਆਪਣੇ ਮਾਂ-ਪਿਓ ਨੂੰ ਮਿਲਣ ਦੇ ਲਈ ਪਿੰਡ ਹੈਦਰ ਨਗਰ ਵਿਖੇ ਆਉਣਾ ਸੀ ਪਰ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਇਹ ਮੰਦਭਾਗੀ ਖਬਰ ਮਿਲੇਗੀ। ਪਰਿਵਾਰ ਨੂੰ ਜਦੋਂ ਪੁੱਤ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਮਾਹੌਲ ਗ਼ਮਗੀਨ ਹੋ ਗਿਆ।