ਪੰਜਾਬ ਸਰਕਾਰ ਨੇ 25 ਆਈਏਐਸ ਅਧਿਕਾਰੀਆਂ ਦੇ ਨਾਲ-ਨਾਲ 267 ਅਧਿਕਾਰੀਆਂ ਦੇ ਕੀਤੇ ਤਬਾਦਲੇ || Punjab news

0
144
CM Bhagwant Mann will come to Jalandhar today, he will listen to people's problems in Janata Darbar

ਪੰਜਾਬ ਸਰਕਾਰ ਨੇ 25 ਆਈਏਐਸ ਅਧਿਕਾਰੀਆਂ ਦੇ ਨਾਲ-ਨਾਲ 267 ਅਧਿਕਾਰੀਆਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਦੇ ਨਾਲ-ਨਾਲ ਵੱਡਾ ਪ੍ਰਸ਼ਾਸਨਿਕ ਫੇਰਬਦਲ ਵੀ ਹੋਇਆ ਹੈ। 25 ਆਈਏਐਸ ਅਧਿਕਾਰੀਆਂ ਦੇ ਨਾਲ-ਨਾਲ 267 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ 267 ਅਧਿਕਾਰੀਆਂ ਵਿੱਚ 25 ਆਈਏਐਸ, 7 ਆਈਪੀਐਸ, 99 ਪੀਸੀਐਸ ਅਤੇ 136 ਡੀਐਸਪੀ ਪੱਧਰ ਦੇ ਅਧਿਕਾਰੀ ਸ਼ਾਮਲ ਹਨ। 1994 ਬੈਚ ਦੇ ਸੀਨੀਅਰ ਆਈਏਐਸ ਅਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰ ਜੇਲ੍ਹ, ਡੀ.ਕੇ ਤਿਵਾੜੀ ਵਧੀਕ ਮੁੱਖ ਸਕੱਤਰ ਟਰਾਂਸਪੋਰਟ, ਰਾਹੁਲ ਭੰਡਾਰੀ ਸਕੱਤਰ ਪਸ਼ੂ ਪਾਲਣ, ਰਾਹੁਲ ਤਿਵਾੜੀ ਪ੍ਰਬੰਧਕੀ ਸਕੱਤਰ ਪੁੱਡਾ ਨਿਯੁਕਤ ਕੀਤੇ ਗਏ ਹਨ।

 

LEAVE A REPLY

Please enter your comment!
Please enter your name here