CM ਆਤਿਸ਼ੀ ਨੇ ਕੇਜਰੀਵਾਲ ਲਈ CM ਦਫ਼ਤਰ ‘ਚ ਕੁਰਸੀ ਛੱਡੀ ਖਾਲੀ
ਦਿੱਲੀ ਦੇ ਸੀ.ਐੱਮ. ਦਫ਼ਤਰ ‘ਚ ਅੱਜ ਯਾਨੀ ਸੋਮਵਾਰ ਨੂੰ 2 ਕੁਰਸੀਆਂ ਲੱਗੀਆਂ ਹੋਈਆਂ ਸਨ। ਰਾਜ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਆਪਣਾ ਅਹੁਦਾ ਸੰਭਾਲਿਆ। ਜਿਸ ਕੁਰਸੀ ‘ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੈਠਦੇ ਸਨ, ਉਸ ਨੂੰ ਖ਼ਾਲੀ ਰੱਖਿਆ ਗਿਆ। ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਲਈ ਮੁੱਖ ਮੰਤਰੀ ਦੀ ਕੁਰਸੀ ਖ਼ਾਲੀ ਰਹੇਗੀ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਤਿਸ਼ੀ ਨੇ ਕਿਹਾ ਕਿ ਮੈਂ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਅੱਜ ਮੇਰਾ ਦਰਦ ਅਜਿਹਾ ਹੈ, ਜਿਵੇਂ ਭਰਤ ਦਾ ਸੀ, ਜਦੋਂ ਭਗਵਾਨ ਰਾਮ 14 ਸਾਲ ਲਈ ਬਨਵਾਸ ਗਏ ਸਨ ਅਤੇ ਭਾਰਤ ਨੂੰ ਕੰਮ ਸੰਭਾਲਣਾ ਪਿਆ ਸੀ। ਜਿਵੇਂ ਭਰਤ ਨੇ 14 ਸਾਲ ਤੱਕ ਭਗਵਾਨ ਰਾਮ ਦੀਆਂ ਪਾਦੁਕਾਵਾਂ ਸੰਭਾਲੀਆਂ ਅਤੇ ਕੰਮ ਸੰਭਾਲਿਆ, ਵੈਸੇ ਹੀ ਅਗਲੇ ਚਾਰੇ ਮਹੀਨੇ ਮੈਂ ਵੀ ਉਸੇ ਤਰ੍ਹਾਂ ਦਿੱਲੀ ਸਰਕਾਰ ਚਲਾਵਾਂਗੀ। ਕੇਜਰੀਵਾਲ ਨੇ ਮਰਿਆਦਾ ਅਤੇ ਨੈਤਿਕਤਾ ਦੀ ਮਿਸਾਲ ਕਾਇਮ ਕੀਤੀ ਹੈ। ਪਿਛਲੇ 2 ਸਾਲਾਂ ਤੋਂ ਭਾਜਪਾ ਨੇ ਕੇਜਰੀਵਾਲ ਦਾ ਅਕਸ ਖ਼ਰਾਬ ਕਰਨ ‘ਚ ਕੋਈ ਕਸਰ ਨਹੀਂ ਛੱਡੀ।
ਹਾਈਕੋਰਟ ਵੱਲੋਂ 1158 ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਹਰੀ ਝੰਡੀ || Today News
ਦੱਸਣਯੋਗ ਹੈ ਕਿ ਆਤਿਸ਼ੀ ਨੇ 21 ਸਤੰਬਰ 2024 ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਜਿਸ ਦੇ ਬਾਅਦ ਉਹ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਬਣ ਗਈ। ਸਹੁੰ ਚੁੱਕਣ ਤੋਂ ਬਾਅਦ ਆਤਿਸ਼ੀ ਨੇ ਸਭ ਤੋਂ ਪਹਿਲਾਂ ਕੇਜਰੀਵਾਲ ਦੇ ਪੈਰ ਛੂਹੇ ਸਨ ਅਤੇ ਉਨ੍ਹਾਂ ਦੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ।
ਆਤਿਸ਼ੀ ਦੇ ਨਾਲ ਹੀ 5 ਕੈਬਨਿਟ ਮੰਤਰੀਆਂ ਨੇ ਵੀ ਚੁੱਕੀ ਸਹੁੰ
ਆਤਿਸ਼ੀ ਨੇ ਸੀ.ਐੱਮ. ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਕਿਹਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਰਹਿਣਗੇ। ਉਹ ਜਦੋਂ ਤੱਕ ਦਿੱਲੀ ਦੀ ਮੁੱਖ ਮੰਤਰੀ ਰਹੇਗੀ, ਉਸ ਸਮੇਂ ਤੱਕ ਉਹ ਦਿੱਲੀ ਦੇ ਵਿਕਾਸ ਅਤੇ ਜਨਤਾ ਦੀ ਭਲਾਈ ਲਈ ਪੂਰੀ ਸ਼ਿੱਦਤ ਨਾਲ ਕੰਮ ਕਰੇਗੀ। ਦੱਸਣਯੋਗ ਹੈ ਕਿ ਆਤਿਸ਼ੀ ਦੇ ਨਾਲ ਹੀ 5 ਕੈਬਨਿਟ ਮੰਤਰੀਆਂ ਨੇ ਵੀ ਸਹੁੰ ਚੁੱਕੀ ਸੀ। ਜਿਸ ‘ਚ ਗੋਪਾਲ ਰਾਏ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਲਾਵਤ ਸ਼ਾਮਲ ਹਨ।