ਬਿਹਾਰ ਦੇ ਨੌਜਵਾਨ ਨੂੰ Google ਤੋਂ ਮਿਲਿਆ 2.07 ਕਰੋੜ ਦਾ ਪੈਕੇਜ
ਗੂਗਲ ਨੇ ਬਿਹਾਰ ਜਮੁਈ ਜ਼ਿਲ੍ਹੇ ਦੇ ਰਹਿਣ ਵਾਲੇ ਨੌਜਵਾਨ ਨੂੰ 2.07 ਕਰੋੜ ਰੁਪਏ ਦੇ ਸਾਲਾਨਾ ਪੈਕੇਜ ਦੀ ਪੇਸ਼ਕਸ਼ ਕੀਤੀ ਹੈ। ਗੂਗਲ ਨੇ ਇਹ ਆਫਰ ਪੰਜ ਫੇਜ਼ ਇੰਟਰਵਿਊ ‘ਚ ਸਫਲ ਹੋਣ ਤੋਂ ਬਾਅਦ ਦਿੱਤੀ ਹੈ। ਨੌਜਵਾਨ ਦਾ ਨਾਂ ਅਭਿਸ਼ੇਕ ਹੈ ਜੋ ਕਿ ਕੰਪਿਊਟਰ ਇੰਜੀਨੀਅਰ ਹੈ | ਗੂਗਲ ‘ਚ ਨੌਕਰੀ ਮਿਲਣ ਤੋਂ ਬਾਅਦ ਅਭਿਸ਼ੇਕ ਤੇ ਉਨ੍ਹਾਂ ਦਾ ਪਰਿਵਾਰ ਕਾਫੀ ਖੁਸ਼ ਹੈ।
ਲੰਡਨ ‘ਚ ਗੂਗਲ ਨਾਲ ਕਰਨਗੇ ਕੰਮ
ਅਭਿਸ਼ੇਕ ਜਲਦੀ ਹੀ ਲੰਡਨ ‘ਚ ਗੂਗਲ ਨਾਲ ਕੰਮ ਕਰਨਗੇ। ਅਭਿਸ਼ੇਕ ਨੇ ਐੱਨਆਈਟੀ ਪਟਨਾ ਤੋਂ ਬੀਟੈੱਕ ਦੀ ਪੜ੍ਹਾਈ ਕੀਤੀ ਹੈ। ਉਸ ਦੀ ਮਾਂ ਮੰਜੂ ਦੇਵੀ ਘਰੇਲੂ ਔਰਤ ਹੈ, ਪਿਤਾ ਵਕੀਲ ਹਨ। ਬੀਟੈਕ ਕਰਨ ਤੋਂ ਬਾਅਦ ਉਸ ਨੂੰ ਬਰਲਿਨ ਵਿਚ ਐਮਾਜ਼ੋਨ ਕੰਪਨੀ ਵਿਚ ਨੌਕਰੀ ਮਿਲ ਗਈ ਸੀ। ਅਭਿਸ਼ੇਕ ਦਾ ਕਹਿਣਾ ਹੈ ਕਿ ਲਗਨ ਤੇ ਮਿਹਨਤ ਦੇ ਦਮ ‘ਤੇ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਉਹ ਇਸ ਖੇਤਰ ਵਿਚ ਹੋਰ ਤਰੱਕੀ ਕਰਨਾ ਚਾਹੁੰਦਾ ਹੈ। ਉਸ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੱਤਾ।
ਇਹ ਵੀ ਪੜ੍ਹੋ : ਜਾਲਸਾਜ਼ੀ ਹੋਈ ਜੱਗ ਜਾਹਰ,10ਵੀਂ ਦੇ ਜਾਅਲੀ ਸਰਟੀਫਿਕੇਟ ਬਣਵਾ ਕੇ ਲਈ ਪੋਸਟ ਮਾਸਟਰ ਦੀ ਨੌਕਰੀ
ਭਾਰਤ ਦੇਸ਼ ਲਈ ਬਹੁਤ ਹੀ ਮਾਣ ਵਾਲੀ ਗੱਲ
ਇਹ ਭਾਰਤ ਦੇਸ਼ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਨੌਜਵਾਨ ਜਿੱਥੇ ਨੌਜਵਾਨ ਵਿਦੇਸ਼ਾਂ ‘ਚ ਜਾ ਕੇ ਖੇਡਾਂ ਵਿੱਚ ਨਾਂ ਰੌਸ਼ਨ ਕਰ ਰਹੇ ਹਨ ਉਸੇ ਤਰ੍ਹਾਂ ਹੋਰਨਾਂ ਖੇਤਰਾਂ ਵਿੱਚ ਵੀ ਨੌਜਵਾਨ ਕਾਫ਼ੀ ਸਫ਼ਲਤਾ ਹਾਸਿਲ ਕਰ ਰਹੇ ਹਨ |