KMM ਤੇ SKM ਗੈਰ ਰਾਜਨੀਤਿਕ ਕਿਸਾਨਾਂ ਵੱਲੋਂ ਪਿੱਪਲੀ ਦੀ ਅਨਾਜ ਮੰਡੀ ‘ਚ ਕੀਤੀ ਗਈ ਮਹਾਂ-ਪੰਚਾਇਤ

0
56

KMM ਤੇ SKM ਗੈਰ ਰਾਜਨੀਤਿਕ ਕਿਸਾਨਾਂ ਵੱਲੋਂ ਪਿੱਪਲੀ ਦੀ ਅਨਾਜ ਮੰਡੀ ‘ਚ ਕੀਤੀ ਗਈ ਮਹਾਂ-ਪੰਚਾਇਤ

ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਐਮ (ਨੋਨ ਪੋਲੀਟੀਕਲ) ਵੱਲੋਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਕੁਰੂਕਸ਼ੇਤਰ ਦੇ ਪਿਪਲੀ ਦੀ ਅਨਾਜ ਮੰਡੀ ਵਿੱਚ ਇੱਕ ਵੱਡੀ ਕਿਸਾਨ ਪੰਚਾਇਤ ਦਾ ਆਯੋਜਨ ਕੀਤਾ ਗਿਆ, ਇਸ ਮੌਕੇ ਤੇ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਕਿਸਾਨ ਨੇਤਾਵਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਤੇ ਵੱਖ ਵੱਖ ਆਗੂਆਂ ਨੇ ਆਪਣੇ ਸੰਬੋਧਨ ਦੇ ਵਿੱਚ ਭਾਜਪਾ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਉੱਤੇ ਚਰਚਾ ਕੀਤੀ। ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਹਰਿਆਣਾ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੋਟ ਪਾਉਣ ਤੋਂ ਪਹਿਲਾਂ ਇਹ ਜਰੂਰ ਸੋਚ ਲੈਣ ਕਿ ਪਿਛਲੇ 10 ਸਾਲਾਂ ਵਿੱਚ ਮੌਜੂਦਾ ਸਰਕਾਰ ਨੇ ਕਿਸਾਨਾਂ ਅਤੇ ਕਿਸਾਨਾਂ ਦੇ ਸੰਬੰਧ ਦੇ ਵਿੱਚ ਕੀ ਕੀਤਾ ਹੈ। ਸ਼ਹਿਦ ਸ਼ੁਭਕਰਨ ਸਿੰਘ ਨੂੰ ਯਾਦ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਸ਼ਹੀਦ ਸ਼ੁਭਕਰਨ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਹੋਵੇਗੀ ਜੇ ਸੂਬੇ ਵਿੱਚੋਂ ਭਾਜਪਾ ਸਰਕਾਰ ਨੂੰ ਵੱਡੀ ਸੰਖਿਆ ਦੇ ਨਾਲ ਹਰਾਇਆ ਜਾਵੇ।

ਬਠਿੰਡਾ ‘ਚ ਰੇਲਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਸਾਜ਼ਿਸ਼, ਸਪੀਡ ਘੱਟ ਹੋਣ ਕਾਰਨ ਟਲਿਆ ਹਾਦਸਾ || Punjab Update

ਇਸ ਮੌਕੇ ਤੇ ਭਾਈ ਪ੍ਰਿਤਪਾਲ ਸਿੰਘ ਵੀ ਆਪਣੇ ਪਰਿਵਾਰ ਸਮੇਤ ਪਹੁੰਚੇ ਸਨ। ਯਾਦ ਰਹੇ ਪ੍ਰਿਤਪਾਲ ਸਿੰਘ ਨੂੰ 21 ਫਰਬਰੀ ਨੂੰ ਹਰਿਆਣਾ ਪੁਲਿਸ ਨੇ ਬੋਰੀ ਵਿੱਚ ਪਾ ਕੇ ਖਨੋਰੀ ਬਾਰਡਰ ਤੋਂ ਉਸ ਨੂੰ ਚੱਕ ਲਿਆ ਸੀ ਅਤੇ ਬੜੀ ਬੇਰਹਿਮੀ ਨਾਲ ਉਸ ਦੇ ਨਾਲ ਕੁੱਟਮਾਰ ਕੀਤੀ ਸੀ। ਇਸ ਮੌਕ ਤੇ ਬੋਲਦਿਆਂ ਬੀਕੇਯੂ ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਅਮਰਜੀਤ ਸਿੰਘ ਮੋੜਦੀ ਨੇ ਹਰਿਆਣੇ ਦੇ ਕਿਸਾਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਉੱਤੇ ਚਾਨਣ ਪਾਇਆ।

ਆਵਾਰਾ ਪਸ਼ੂਆਂ ਦਾ ਪੱਕਾ ਹੱਲ

ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਫ਼ਸਲ ਬੀਮਾ ਯੋਜਨਾ ਤੋਂ ਭਾਜਪਾ ਸਰਕਾਰ ਨੇ ਹੱਥ ਪਿੱਛੇ ਖਿੱਚੇ, ਆਵਾਰਾ ਪਸ਼ੂਆਂ ਕਾਰਨ ਸਾਡੀ ਫ਼ਸਲ ਤੇ ਨਸਲ ਦਾ ਨੁਕਸਾਨ ਹੋ ਰਿਹਾ। ਉਨ੍ਹਾਂ ਦੱਸਿਆ ਕਿ ਆਵਾਰਾ ਪਸ਼ੂਆਂ ਦਾ ਪੱਕਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁਸਤਰਕਾ ਮਾਲਿਕਾਂਨਾ ਅਤੇ ਦੇਹ ਸ਼ਾਮਲਾਤ ਆਦਿ ਜਮੀਨਾਂ ਕਿਸਾਨਾਂ ਦੇ ਨਾਂ ਕੀਤੀਆਂ ਜਾਣ।

ਹਰਭਜਨ ਸਿੰਘ ETO ਨੇ 70 ਕਰੋੜ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਦਾ ਰੱਖਿਆ ਨੀਂਹ ਪੱਥਰ || Punjab News

ਪਿਛਲੇ ਲੋਕ ਸਭਾ ਚੋਣਾਂ ਦੇ ਤਰਕ ਤੇ ਇਸ ਵਾਰ ਵੀ ਕਿਸਾਨ ਆਗੂਆਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪਿੰਡਾਂ ਵਿੱਚ ਸ਼ਾਂਤੀ ਦੇ ਨਾਲ ਭਾਜਪਾ ਦੇ ਆਗੂਆਂ ਤੋਂ ਸਵਾਲ ਪੁੱਛਣ ਨੂੰ ਕਿਹਾ ਅਤੇ ਉਹਨਾਂ ਕਿਹਾ ਕਿ ਜੇ ਭਾਜਪਾ ਦੇ ਆਗੂ ਜਵਾਬ ਨਹੀਂ ਦੇ ਪਾਉਂਦੇ ਤੇ ਉਹਨਾਂ ਦਾ ਵੀਡੀਓ ਬਣਾ ਕੇ ਵੀ ਵਾਇਰਲ ਕੀਤਾ ਜਾਵੇ, ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਹਾਲਤ ਦੇ ਵਿੱਚ ਕਾਨੂੰਨ ਦੀ ਉਲੰਘਨਾ ਨਾ ਕੀਤੀ ਜਾਵੇ ਅਤੇ ਇਲੈਕਸ਼ਨ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ। ਨਾਲ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਅਤੇ ਸ਼ਹਿਰਾਂ ਦੇ ਵਿੱਚ ਕਾਂਗਰਸ ਦੇ ਉਮੀਦਵਾਰਾਂ ਤੋਂ ਵੀ ਪੁੱਛਿਆ ਜਾਵੇ ਕਿ ਜੇ ਉਹ ਸੱਤਾ ਦੇ ਵਿੱਚ ਆਉਂਦੇ ਨੇ ਤੇ ਸ਼ੰਬੂ ਤੇ ਖਨੌਰੀ ਬਾਰਡਰ ਨੂੰ ਉਹਨਾਂ ਦੀ ਸਰਕਾਰ ਖੋਲੇਗੀ ਕਿ ਨਹੀਂ।

ਜਦ ਤੱਕ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਚੁੱਪ ਨਹੀਂ ਬੈਠਣਗੇ

ਕਿਸਾਨ ਆਗੂਆਂ ਨੇ 3 ਅਕਤੂਬਰ ਨੂੰ ਦੇਸ਼ ਭਰ ਵਿੱਚ 12:30 ਤੋਂ 2:30 ਵਜੇ ਤੱਕ ਰੇਲ ਰੋਕੋ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਜਦ ਤੱਕ ਲਖੀਮਪੁਰ ਖੀਰੀ ਵਿੱਚ ਮਾਰੇ ਗਏ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਚੁੱਪ ਨਹੀਂ ਬੈਠਣਗੇ। ਇਸ ਮੌਕੇ ਤੇ ਸਰਵਨ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਮਨਜੀਤ ਸਿੰਘ ਰਾਏ ਜਸਵਿੰਦਰ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਫੂਲ, ਰਣਜੀਤ ਸਿੰਘ, ਰਾਜੂ, ਅਮਰਜੀਤ ਸਿੰਘ ਮੋਹੜੀ, ਅਸ਼ੋਕ ਬੁਲਾਰਾ, ਮਹਾਵੀਰ ਗੁੱਜਰ ਗੁਰਅਮਨੀਤ ਸਿੰਘ ਮਾਂਗਟ, ਸਿਫਤ ਖਾਨ ਮੈਵਾਤੀ, ਅਨਿਲ ਖਰਾਰੀ ਗੁਰਪ੍ਰੀਤ ਸਿੰਘ ਸੰਘਾ, ਬੀਬੀ ਸੁਖਵਿੰਦਰ ਕੌਰ, ਮਲਕੀਤ ਸਿੰਘ ਗੁਲਾਮੀ ਵਾਲਾ, ਗੁਰਧਿਆਨ ਸਿੰਘ, ਦਿਲਬਾਗ ਸਿੰਘ ਗਿੱਲ, ਹਰਪ੍ਰੀਤ ਸਿੰਘ, ਅਭੀਮੰਨੀਓ ਕੋਹਾੜ, ਸੁਖਜੀਤ ਸਿੰਘ ਹਰਦੋਝੰਡੇ ਉਨਾਂ ਨੇ ਕਿਸਾਨਾਂ ਨੂੰ ਸੰਬੋਧਿਤ ਕੀਤਾ। ਇਸ ਮੌਕੇ ਤੇ ਉੱਤਰਾਖੰਡ ਅਤੇ ਯੂਪੀ ਤੋਂ ਲਖੀਮਪੁਰ ਖੀਰੀ ਘਟਨਾ ਵਿੱਚ ਬੁਰੇ ਤਰੀਕੇ ਨਾਲ ਫੱਟੜ ਹੋਏ ਦੋ ਕਿਸਾਨ ਵੀਰਾਂ ਨੇ ਵੀ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ।

LEAVE A REPLY

Please enter your comment!
Please enter your name here