ਹਰਿਆਣਾ ਨੂੰ ਹੁਣ ਡਬਲ ਇੰਜਣ ਦੀ ਨਹੀਂ, ਨਵੇਂ ਇੰਜਣ ਦੀ ਲੋੜ : ਭਗਵੰਤ ਮਾਨ || Haryana Election

0
78
Haryana no longer needs a double engine, a new engine: Bhagwant Hon

ਹਰਿਆਣਾ ਨੂੰ ਹੁਣ ਡਬਲ ਇੰਜਣ ਦੀ ਨਹੀਂ, ਨਵੇਂ ਇੰਜਣ ਦੀ ਲੋੜ : ਭਗਵੰਤ ਮਾਨ

ਪੰਜਾਬ ਦੇ CM ਭਗਵੰਤ ਮਾਨ ਨੇ ਸ਼ਨੀਵਾਰ ਨੂੰ ਰੇਵਾੜੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤੀਸ਼ ਯਾਦਵ ਦੇ ਸਮਰਥਨ ‘ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਮੋਜੂਦ ਲੋਕਾਂ ਦੀ ਭਾਰੀ ਭੀੜ ਨੇ ਸੀਐਮ ਭਗਵੰਤ ਮਾਨ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਅਤੇ ਸਮਰਥਕਾਂ ਨੇ ‘ਬਦਲਾਂਗੇ ਹਰਿਆਣਾ ਦਾ ਹਾਲ, ਹੁਣ ਲਿਆਵਾਂਗੇ ਕੇਜਰੀਵਾਲ’ ਦੇ ਨਾਅਰੇ ਲਾਏ। ਇਸ ਮੌਕੇ ‘ਆਪ’ ਦੇ ਸੂਬਾ ਪ੍ਰਧਾਨ ਡਾ. ਸੁਸ਼ੀਲ ਗੁਪਤਾ ਵੀ ਹਾਜ਼ਰ ਸਨ।

ਛੋਟੇ ਘਰਾਂ ਦੇ ਧੀਆਂ-ਪੁੱਤਾਂ ਨੂੰ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਬਣਾਇਆ ਗਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੁਹਾਡੇ ਲੋਕਾਂ ਦੇ ਪਿਆਰ ਅਤੇ ਸਤਿਕਾਰ ਨੂੰ ਦੇਖ ਕੇ ਮੈਨੂੰ ਨੂੰ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਇਸ ਛੋਟੇ ਜਿਹੇ ਰੋਡ ਸ਼ੋਅ ਵਿੱਚ ਆਏ ਸਾਰੇ ਲੋਕ ਆਪਣੇ ਪਰਿਵਾਰਾਂ ਸਮੇਤ ਵੋਟਾਂ ਪਾ ਦੇਣ ਤਾਂ ਇਹ ਸੀਟ ਨਿਕਲ ਜਾਵੇਗੀ। ਉਨ੍ਹਾਂ ਕਿਹਾ ਕਿ ਸਤੀਸ਼ ਯਾਦਵ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ। ਇਹ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਕਿ ਛੋਟੇ ਘਰਾਂ ਦੇ ਧੀਆਂ-ਪੁੱਤਾਂ ਨੂੰ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਬਣਾਇਆ ਗਿਆ।

ਅਰਵਿੰਦ ਕੇਜਰੀਵਾਲ ਇੱਕ ਮੌਕਾ ਮੰਗ ਰਹੇ

ਉਨ੍ਹਾਂ ਕਿਹਾ ਕਿ ਮੈਂ ਆਪਣੇ ਲਈ ਵੋਟਾਂ ਮੰਗਣ ਨਹੀਂ ਆਇਆ। ਮੈਂ ਤੁਹਾਡੇ ਬੱਚਿਆਂ ਲਈ ਵੋਟਾਂ ਮੰਗਣ ਆਇਆ ਹਾਂ। ਜੇ ਹਰ ਘਰ ਵਿੱਚ ਕੇਜਰੀਵਾਲ ਹੋਵੇ, ਹਰ ਘਰ ਵਿੱਚ ਭਗਵੰਤ ਮਾਨ, ਮਨੀਸ਼ ਸਿਸੋਦੀਆ ਹੋਵੇ ਤਾਂ ਗੱਲ ਬਣ ਜਾਵੇਗੀ। ਤੁਸੀਂ ਸਾਰਿਆਂ ਨੂੰ ਮੌਕਾ ਦੇਕੇ ਵੇਖ ਲਿਆ। ਹੁਣ ਅਰਵਿੰਦ ਕੇਜਰੀਵਾਲ ਮੌਕਾ ਮੰਗ ਰਹੇ ਹਨ। ਆਮ ਆਦਮੀ ਪਾਰਟੀ ਮੰਗ ਰਹੀ ਹੈ। ਪੁਰਾਣੀਆਂ ਪਾਰਟੀਆਂ ਦਾ ਆਮ ਆਦਮੀ ਪਾਰਟੀ ਦੇ ਨਾਂ ‘ਤੇ ਧੂਆਂ ਨਿੱਕਲ ਰਹੀ ਹੈ। ਦਿੱਲੀ ਦੇ ਸ਼ਾਨਦਾਰ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਬੱਚੇ ਵੱਡੀਆਂ ਨੌਕਰੀਆਂ ਵੱਲ ਜਾ ਰਹੇ ਹਨ। ਦਿੱਲੀ ਅਤੇ ਪੰਜਾਬ ਦੇ ਹਸਪਤਾਲਾਂ ਵਿੱਚ ਪੈਰਾਸੀਟਾਮੋਲ ਦੀਆਂ ਗੋਲੀਆਂ ਤੋਂ ਲੈ ਕੇ 50 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਹੈ।

840 ਮੁਹੱਲਾ ਕਲੀਨਿਕ ਖੋਲ੍ਹੇ ਗਏ

ਉਨ੍ਹਾਂ ਕਿਹਾ ਕਿ ਹਰਿਆਣਾ ਦੇ ਦੂਜੇ ਪਾਸੇ ਪੰਜਾਬ ਹੈ, ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਬਣਾਇਆ ਗਿਆ ਹੈ। 840 ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ, ਹੁਣ ਤੱਕ 2 ਕਰੋੜ ਲੋਕ ਉਥੋਂ ਦਵਾਈਆਂ ਲੈ ਕੇ ਠੀਕ ਹੋ ਚੁੱਕੇ ਹਨ। ਹਰਿਆਣਾ ਵਿੱਚ ਬੇਰੁਜ਼ਗਾਰੀ ਦੀ ਗੱਲ ਕਰਦਿਆਂ ਕੇਂਦਰ ਸਰਕਾਰ ਦੀ ਰਿਪੋਰਟ ਆਈ ਸੀ ਕਿ ਹਰਿਆਣਾ ਵਿੱਚ ਬੇਰੁਜ਼ਗਾਰੀ ਦੀ ਦਰ ਪੂਰੇ ਦੇਸ਼ ਦੀ ਦਰ ਨਾਲੋਂ ਪੰਜ ਗੁਣਾ ਵੱਧ ਹੈ।

ਨੌਜਵਾਨਾਂ ਨੂੰ ਭਰੀ ਜਵਾਨੀ ਵਿੱਚ ਸੇਵਾਮੁਕਤ ਕੀਤਾ

ਉਥੇ ਹੀ ਮੁੱਖ ਮੰਤਰੀ ਖੱਟਰ ਰੂਸੀ ਫੌਜ ਵਿੱਚ ਭਰਤੀ ਹੋਣ ਲਈ ਕਹਿੰਦੇ ਸਨ। ਭਾਜਪਾ ਨੇ ਹਰਿਆਣਾ ਦੇ ਨੌਜਵਾਨਾਂ ਨੂੰ ਅਗਨੀਵੀਰ ਬਣਾਉਣ ਦਾ ਕੰਮ ਕੀਤਾ। 18 ਸਾਲ ਦੀ ਉਮਰ ਵਿੱਚ ਭਰਤੀ ਹੋਵੇਗਾ ਅਤੇ 21 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋ ਜਾਵੇਗਾ। ਨੌਜਵਾਨਾਂ ਨੂੰ ਭਰੀ ਜਵਾਨੀ ਵਿੱਚ ਸੇਵਾਮੁਕਤ ਕੀਤਾ। ਢਾਈ ਸਾਲਾਂ ਵਿੱਚ ਪੰਜਾਬ ਵਿੱਚ 45 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਤੋਂ ਬਾਅਦ ਮੈਂ ਤੁਹਾਡੇ ਸਾਹਮਣੇ ਖੜ੍ਹਾ ਹਾਂ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਤਿੰਨ ਲੱਖ ਨੌਜਵਾਨਾਂ ਲਈ ਪ੍ਰਾਈਵੇਟ ਨੌਕਰੀਆਂ ਦਾ ਪ੍ਰਬੰਧ ਕੀਤਾ ਹੈ। ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨੇ ਨਿੱਜੀ ਖੇਤਰ ਵਿੱਚ ਦਸ ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਇਰਾਦਾ ਸਾਫ਼ ਹੋਣਾ ਚਾਹੀਦਾ ਹੈ। ਪਹਿਲਾਂ ਕਹਿੰਦੇ ਸੀ ਡਬਲ ਇੰਜਣ, ਵਿਚਕਾਰ ਖੱਟਰ ਇੰਜਣ ਖੱਟਾਰਾ ਹੋ ਗਿਆ।

ਦਿੱਲੀ ਅਤੇ ਪੰਜਾਬ ਦੇ 90% ਘਰਾਂ ਦਾ ਬਿਜਲੀ ਦਾ ਬਿੱਲ ਜੀਰੋ ਆਉਂਦਾ

ਉਨਾਂ ਨੂੰ ਹਟਾ ਦਿੱਤਾ ਗਿਆ। ਨਵੇਂ ਇੰਜਣ ਨੂੰ ਇਹ ਨਹੀਂ ਪਤਾ ਕਿ ਕਿਸ ਟਰੈਕ ‘ਤੇ ਚੱਲਣਾ ਹੈ। ਉਹ ਕੁਝ ਨਹੀਂ ਜਾਣਦੇ। ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜੇਕਰ ਆਮ ਆਦਮੀ ਪਾਰਟੀ ਹਰਿਆਣਾ ਵਿੱਚ ਆਉਂਦੀ ਹੈ ਤਾਂ ਅਸੀਂ ਦਿਖਾਵਾਂਗੇ ਕਿ ਬਿਜਲੀ ਕਿਵੇਂ ਮੁਫ਼ਤ ਹੁੰਦੀ ਹੈ। ਦਿੱਲੀ ਅਤੇ ਪੰਜਾਬ ਦੇ 90% ਘਰਾਂ ਦਾ ਬਿਜਲੀ ਦਾ ਬਿੱਲ ਜੀਰੋ ਆਉਂਦਾ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੋਨੇ ਦੇ ਚਮਚੇ ਲੈ ਕੇ ਪੈਦਾ ਹੋਏ ਹਨ, ਉਨ੍ਹਾਂ ਨੂੰ ਕੀ ਪਤਾ ਕਿ ਗਰੀਬੀ ਕੀ ਹੁੰਦੀ ਹੈ? ਨਾ ਹੀ ਉਹ ਇੰਨੀ ਧੁੱਪ ਵਿੱਚ ਖੜ੍ਹੇ ਹੋ ਸਕਦੇ ਹਨ। ਇਹ ਸ਼ਹੀਦਾਂ ਦੀ ਧਰਤੀ ਹੈ, ਗੁਰੂਆਂ ਦੀ ਧਰਤੀ ਹੈ। ਗਰੀਬਾਂ ਦੇ ਹੱਕ ਵਿੱਚ ਖੜੇ ਰਹਿੰਦੇ ਹਨ। ਉਹ ਸੋਚਦੇ ਹਨ ਕਿ ਲੋਕ ਸਭ ਕੁਝ ਭੁੱਲ ਜਾਂਦੇ ਹਨ।

ਇਹ ਵੀ ਪੜ੍ਹੋ : ਤਿਰੂਪਤੀ ਪ੍ਰਸ਼ਾਦ ਦੇ ਲੱਡੂਆਂ ‘ਚ ਜਾਨਵਰਾਂ ਦੀ ਚਰਬੀ ਦਾ ਮਾਮਲਾ, ਸਰਕਾਰ ਨੇ ਘਿਓ ਦੇ ਇਸ ਬ੍ਰਾਂਡ ਨੂੰ ਦਿਤੀ ਮਨਜ਼ੂਰੀ

ਸਿਲੰਡਰ 100 ਰੁਪਏ ਸਸਤਾ ਕਰਕੇ ਲੋਕਾਂ ਨੂੰ ਲਾਲੀਪਾਪ ਦੇ ਦਿੱਤਾ

ਬੀਜੇਪੀ ਨੇ ਸਾਢੇ ਪੰਜ ਸਾਲ ਬਹੁਤ ਲੁੱਟ-ਘਸੁੱਟ ਕੀਤੀ ਤੇ ਆਖਰ ਵਿੱਚ ਸਿਲੰਡਰ 100 ਰੁਪਏ ਸਸਤਾ ਕਰਕੇ ਲੋਕਾਂ ਨੂੰ ਲਾਲੀਪਾਪ ਦੇ ਦਿੱਤਾ। ਉਨ੍ਹਾਂ ਦੇ ਜੁਮਲਿਆਂ ਵਿੱਚ ਨਾ ਫ਼ਸਿਓ। ਮੋਦੀ ਜੀ ਦਾ 15 ਲੱਖ ਰੁਪਏ ਦਾ ਵਾਅਦਾ ਵੀ ਜੁਮਲਾ ਹੀ ਨਿਕਲਿਆ। ਸਾਡੇ ਭਰਾ ਸਤੀਸ਼ ਯਾਦਵ ਦਾ ਬਟਨ ਤਿੰਜੇ ਨੰਬਰ ‘ਤੇ ਹੈ, ਉਹ ਮਸ਼ੀਨ ‘ਚ ਤੀਜੇ ਨੰਬਰ ‘ਤੇ ਹੈ, ਪਰ ਆਉਣਾ ਪਹਿਲੇ ਨੰਬਰ ‘ਤੇ ਹੈ।

 

 

 

 

 

 

 

LEAVE A REPLY

Please enter your comment!
Please enter your name here