Karan Aujla ਦੇ ਲਾਈਵ ਕੰਸਰਟ ‘ਚ ਇੱਕ ਵਾਰ ਫਿਰ ਹੋਇਆ ਹੰਗਾਮਾ || Pollywood News

0
65
There was a commotion once again in Karan Aujla's live concert

Karan Aujla ਦੇ ਲਾਈਵ ਕੰਸਰਟ ‘ਚ ਇੱਕ ਵਾਰ ਫਿਰ ਹੋਇਆ ਹੰਗਾਮਾ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਆਪਣੀ ਗਾਇਕੀ ਅਤੇ ਲਿਖਤ ਨਾਲ ਦੁਨੀਆ ਭਰ ਵਿੱਚ ਖੂਬ ਨਾਂ ਕਮਾ ਰਹੇ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਦਿਲ ਵੀ ਜਿੱਤਿਆ ਹੈ। ਇੰਨ੍ਹੀ ਦਿਨੀ ਕਲਾਕਾਰ ਆਪਣੇ ਲਾਈਵ ਕੰਸਰਟ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਗਾਇਕ ਦਾ ਇੱਕ ਹੋਰ ਵੀਡਿਓ ਸੋਸ਼ਲ ਮੀਡੀਆ ਉੱਤੇ ਵਾਈਰਲ ਹੋ ਰਿਹਾ ਹੈ। ਜਿਸ ਨਾਲ ਇੱਕ ਵਾਰ ਫਿਰ ਤੋਂ ਉਹਨਾਂ ਦੇ ਲਾਈਵ ਕੰਸਰਟ ‘ਚ ਹੰਗਾਮਾ ਹੋ ਗਿਆ ਹੈ |

ਦਰਅਸਲ ਇੱਕ ਵਾਰ ਫਿਰ ਗਾਇਕ ਦੇ ਸ਼ੋਅ ਵਿੱਚ ਕੁਝ ਅਜਿਹਾ ਹੋਇਆ ਕਿ ਕਲਾਕਾਰ ਨੂੰ ਗਾਉਣਾ ਛੱਡ ਵਿੱਚ ਬੋਲਣਾ ਪਿਆ। ਦਰਅਸਲ,  ਸ਼ੋਅ ਦੌਰਾਨ ਕੁਝ ਪ੍ਰਸ਼ੰਸਕ ਆਪਸ ਵਿੱਚ ਭਿੜ ਗਏ। ਜਿਸ ਕਾਰਨ ਗਾਇਕ ਨੂੰ ਗਾਉਣਾ ਛੱਡ ਲੜਾਈ ਰੁਕਵਾਉਣ ਲਈ ਵਿੱਚ ਬੋਲਣਾ ਹੀ ਪਿਆ |

ਪਹਿਲਾਂ ਵੀ ਹੋ ਚੁੱਕਿਆ ਹੰਗਾਮਾ

ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੰਡਨ ‘ਚ ਹੋਏ ਲਾਈਵ ਕੰਸਰਟ ਦੌਰਾਨ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਸੀ | ਇਕ ਵਿਅਕਤੀ ਨੇ ਚੱਲਦੇ ਸ਼ੋਅ ਦੌਰਾਨ ਕਰਨ ਔਜਲਾ ‘ਤੇ ਬੂਟ ਸੁੱਟ ਦਿੱਤਾ ਸੀ । ਬੂਟ ਸਿੱਧੀ ਗਾਇਕ ਦੇ ਚਿਹਰੇ ‘ਤੇ ਲੱਗੀ, ਇਸੇ ਦੌਰਾਨ ਗੁੱਸੇ ਨਾਲ ਲਾਲ ਹੋਏ ਗਾਇਕ ਨੇ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਅਤੇ ਬੂਟ ਸੁੱਟਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ ‘ਤੇ ਬੂਟ ਸੁੱਟ ਕੇ ਮੈਨੂੰ ਮਾਰੋ। ਉਨ੍ਹਾਂ ਦੇ ਲਾਈਵ ਕੰਸਰਟ ਦੀ ਵੀਡਿਓ ਵਾਈਰਲ ਹੁੰਦੀ ਰਹਿੰਦੀ ਹੈ।

ਇਹ ਵੀ ਪੜ੍ਹੋ : ਉਰਵਸ਼ੀ ਰੌਤੇਲਾ ਨੇ ਰਿਸ਼ਭ ਪੰਤ ਨਾਲ ਡੇਟਿੰਗ ਦੀਆਂ ਅਫਵਾਹਾਂ ‘ਤੇ ਤੋੜੀ ਚੁੱਪੀ

ਕਰਨ ਔਜਲਾ ਨੇ ਆਪਣੇ ਨਾਂਅ ਵੱਡੀ ਉਪਲੱਬਧੀ ਹਾਸਿਲ ਕੀਤੀ

ਦੱਸ ਦੇਈਏ ਕਿ ਹਾਲ ਹੀ ਵਿੱਚ ਕਰਨ ਔਜਲਾ ਨੇ ਆਪਣੇ ਨਾਂਅ ਵੱਡੀ ਉਪਲੱਬਧੀ ਕੀਤੀ ਹੈ। ਉਹ Global Digital Artist ਦੀ ਲਿਸਟ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਪੰਜਾਬੀ ਤੇ ਭਾਰਤ ਦੇ ਤੀਜੇ ਕਲਾਕਾਰ ਬਣੇ ਹਨ। ਉਨ੍ਹਾਂ ਸ਼ਕੀਰਾ, ਪਿਟਬੁੱਲ, ਜਸਟਿਨ ਬੀਬਰ, ਅਤੇ ਦਿਲਜੀਤ ਦੋਸਾਂਝ ਨੂੰ ਪਛਾੜ ਦਿੱਤਾ ਹੈ। ਇਸ ਲਿਸਟ ਵਿੱਚ ਦੇਸ਼-ਵਿਦੇਸ਼ ਤੋਂ ਉਨ੍ਹਾਂ ਕਲਾਕਾਰਾਂ ਦੀ ਸੂਚੀ ਤਿਆਰ ਕੀਤੀ ਜਾਂਦੀ ਹੈ ਜੋ ਕਿ ਗਲੋਬਲ ਤੌਰ ‘ਤੇ ਆਪਣੇ ਪਰਫਾਰਮੈਂਸ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ ਤੇ ਜਿਨ੍ਹਾਂ ਨੂੰ ਲੋਕ ਕਾਫੀ ਪਸੰਦ ਕਰਦੇ ਹਨ।

 

 

 

 

 

 

 

 

 

 

 

 

LEAVE A REPLY

Please enter your comment!
Please enter your name here