ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਫ਼ਰੀਦਕੋਟ ਦੀਆਂ ਜ਼ਿਲਾ ਪੱਧਰੀ ਖੇਡਾਂ 12 ਸਤੰਬਰ ਤੋਂ 16 ਸਤੰਬਰ ਤੱਕ || Sports News

0
99

ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਫ਼ਰੀਦਕੋਟ ਦੀਆਂ ਜ਼ਿਲਾ ਪੱਧਰੀ ਖੇਡਾਂ 12 ਸਤੰਬਰ ਤੋਂ 16 ਸਤੰਬਰ ਤੱਕ

ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ 3 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਮਿਤੀ 12-09-2024 ਤੋਂ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੀਆਂ ਇਨ੍ਹਾਂ ਖੇਡਾਂ ਵਿੱਚ 20 ਖੇਡਾਂ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਜੋ ਕਿ 16-09-2024 ਤੱਕ ਕਰਵਾਏ ਜਾਣਗੇ। ਇਨ੍ਹਾ ਖੇਡਾਂ ਵਿੱਚ ਅੰਡਰ 14, ਅੰਡਰ 17 ਅਤੇ ਅੰਡਰ 21 (ਲੜਕੇ ਅਤੇ ਲੜਕੀਆਂ) ਦੇ ਖੇਡ ਮੁਕਾਬਲੇ ਮਿਤੀ 12-09-2024 ਤੋਂ 14-09-2024 ਤੱਕ ਅਤੇ ਬਾਅਦ ਵਾਲੇ ਏਜ਼ ਗਰੁੱਪ ਮਿਤੀ 15-09-2024 ਤੋਂ 16-09-2024 ਤੱਕ ਕਰਵਾਏ ਜਾਣਗੇ।

ਏਜ਼ ਗਰੁੱਪਾਂ ਵਿਚੋਂ ਕੋਈ ਏਜ਼ ਗਰੁੱਪ ਦਾ ਟੂਰਨਾਮੈਂਟ

ਉਨ੍ਹਾਂ ਦੱਸਿਆ ਕਿ ਜੇਕਰ ਪਹਿਲੇ ਏਜ਼ ਗਰੁੱਪਾਂ ਵਿਚੋਂ ਕੋਈ ਏਜ਼ ਗਰੁੱਪ ਦਾ ਟੂਰਨਾਮੈਂਟ ਨਿਰਧਾਰਿਤ ਮਿਤੀ ਵਿੱਚ ਕਰਵਾਉਣ ਤੋਂ ਰਹਿ ਜਾਵੇਗਾ ਤਾਂ ਉਹ ਅਗਲੀਆਂ ਮਿਤੀਆਂ ਵਿੱਚ ਕਰਵਾਇਆ ਜਾਵੇਗਾ। ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਉਮਰ ਮਾਪਦੰਡ ਅੰਡਰ 14 ਲਈ ਖਿਡਾਰੀ ਦਾ ਜਨਮ ਮਿਤੀ 01—01—2011 ਤੋਂ ਬਾਅਦ, ਅੰਡਰ 17 ਲਈ ਮਿਤੀ 01-01-2008 ਤੋਂ ਬਾਅਦ, ਅੰਡਰ 21 ਲਈ ਮਿਤੀ 01-01-2004 ਤੋਂ ਬਾਅਦ, 21 ਤੋਂ 30 ਲਈ ਮਿਤੀ 01-01-1994 ਤੋਂ 31-12-2003 ਤੱਕ, 31 ਤੋਂ 40 ਲਈ ਮਿਤੀ 01-01-1984 ਤੋਂ 31-12-1993 ਤੱਕ, 41 ਤੋਂ 50 ਲਈ ਮਿਤੀ 01-01-1974 ਤੋਂ 31-12-1983 ਤੱਕ, 51 ਤੋਂ 60 ਵਰਗ ਲਈ ਮਿਤੀ 01-01-1964 ਤੋਂ 31-12-1973 ਤੱਕ, 61 ਤੋਂ 70 ਲਈ ਮਿਤੀ 01-01-1954 ਤੋਂ 31-12-1963 ਤੱਕ ਅਤੇ 70 ਸਾਲ ਤੋਂ ਉੱਪਰ ਦੇ ਉਮਰ ਵਰਗ ਲਈ 31-12-1953 ਜਾਂ ਉਸ ਤੋਂ ਪਹਿਲਾਂ ਦਾ ਜਨਮ ਹੋਣਾ ਚਾਹੀਦਾ ਹੈ।

ਖਿਡਾਰੀ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ

ਇਨ੍ਹਾ ਖੇਡਾਂ ਲਈ ਵਧੇਰੇ ਜਾਣਕਾਰੀ ਲਈ ਦਫਤਰ ਜ਼ਿਲ੍ਹਾ ਖੇਡ ਅਫਸਰ ਫਰੀਦਕੋਟ ਵਿਖੇ ਤਾਲਮੇਲ ਕੀਤਾ ਜਾ ਸਕਦਾ ਹੈ। ਇਨ੍ਹਾਂ ਖੇਡਾਂ ਵਿਚ ਭਾਗ ਲੈਣ ਲਈ ਖਿਡਾਰੀ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ ਅਤੇ ਉਸ ਕੋਲ ਰਿਹਾਇਸ਼ੀ ਸਰਟੀਫਿਕੇਟ ਜਾਂ ਪੰਜਾਬ ਦਾ ਆਧਾਰ ਕਾਰਡ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕਰਮਚਾਰੀ, ਜੋ ਚੰਡੀਗੜ੍ਹ ਵਿੱਚ ਰਹਿ ਰਹੇ ਹਨ, ਖੁਦ ਅਤੇ ਉਨ੍ਹਾਂ ਦੇ ਆਸ਼ਰਿਤ ਵੀ ਖੇਡਾਂ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਖਿਡਾਰੀ ਇੱਕ ਟੀਮ ਜਾਂ ਵਿਅਕਤੀਗਤ ਖੇਡ ਵਿੱਚ ਵੱਧ ਤੋਂ ਵੱਧ ਦੋ ਈਵੈਂਟਾਂ ਵਿੱਚ ਭਾਗ ਲੈ ਸਕਦਾ ਹੈ। ਇਕ ਖਿਡਾਰੀ ਇੱਕ ਉਮਰ ਵਰਗ ਵਿੱਚ (ਜੋ ਅਸਲ ਉਮਰ ਦੇ ਹਿਸਾਬ ਨਾਲ ਹੈ) ਵਿੱਚ ਹਿੱਸਾ ਲੈ ਸਕਦਾ ਹੈ। ਸਾਰੇ ਸਕੂਲ, ਪਿੰਡਾਂ ਰਜਿਸਟਰ ਯੂਥ ਕਲੱਬਾਂ, ਰਜਿਸਟਰਡ ਅਕੈਡਮੀਆਂ, ਸ਼ਹਿਰ ਬਲਾਕ/ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਦੇ ਹਨ। ਇਸ ਖੇਡ ਮੇਲੇ ਦੌਰਾਨ ਲੋੜ ਪੈਣ ਤੇ ਖਿਡਾਰੀਆਂ ਦਾ ਡੋਪ ਟੈਸਟ ਕਿਸੇ ਵੀ ਸਮੇਂ ਕਰਵਾਇਆ ਜਾ ਸਕਦਾ ਹੈ। ਕਿਸੇ ਵੀ ਟੀਮ ਨੂੰ ਆਉਣ ਜਾਣ ਦਾ ਕਿਰਾਇਆ ਨਹੀਂ ਦਿੱਤਾ ਜਾਵੇਗਾ। ਟੀਮ ਖੇਡਾਂ ਲਈ ਸਬੰਧਤ ਸਕੂਲ/ਸੰਸਥਾ/ਕਲੱਬ ਵੱਲੋਂ ਪੂਰੀ ਟੀਮ ਦੀ ਐਂਟਰੀ ਕੀਤੀ ਜਾਵੇ, ਅਧੂਰੀ ਟੀਮ ਸਵੀਕਾਰ ਨਹੀਂ ਕੀਤੀ ਜਾਵੇਗੀ। ਇਸਤੋਂ ਇਲਾਵਾ ਕੋਸ਼ਿਸ਼ ਕੀਤੀ ਜਾਵੇ ਟੀਮ ਦੇ ਖਿਡਾਰੀਆਂ ਦੀ ਖੇਡ ਕਿੱਟ ਇੱਕੋ ਜਿਹੀ ਹੋਵੇ। ਖਿਡਾਰੀ ਆਪਣੀ ਉਮਰ ਦੇ ਸਬੂਤ ਵਜੋਂ ਆਧਾਰ ਕਾਰਡ/ਪੈਨ ਕਾਰਡ ਜਾਂ ਕੋਈ ਹੋਰ ਆਈਡੀ ਪਰੂਫ ਆਪਣੇ ਨਾਲ ਲੈ ਕੇ ਆਉਣਗੇ।

LEAVE A REPLY

Please enter your comment!
Please enter your name here