ਹਰਿਆਣਾ ਵਿਧਾਨਸਭਾ ਚੋਣਾਂ- ਕਾਂਗਰਸ ਤੇ ਆਪ ਦੀ ਕਿਉਂ ਟੁੱਟ ਗਈ ਤੜੱਕ ਕਰਕੇ? ਕਿਸਨੂੰ ਮਿਲੇਗਾ ਕੀ ਫਾਇਦਾ, ਦੇਖੋ ਰਿਪੋਰਟ

0
71

ਹਰਿਆਣਾ ਵਿਧਾਨਸਭਾ ਚੋਣਾਂ- ਕਾਂਗਰਸ ਅਤੇ ਆਪ ਦੀ ਕਿਉਂ ਟੁੱਟ ਗਈ ਤੜੱਕ ਕਰਕੇ?
ਕਿਸਨੂੰ ਮਿਲੇਗਾ ਕੀ ਫਾਇਦਾ, ਦੇਖੋ ਰਿਪੋਰਟ

ਪ੍ਰਵੀਨ ਵਿਕਰਾਂਤ:

ਹਰਿਆਣਾ ਵਿਧਾਨਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਕੇ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਤੋੜ-ਵਿਛੋੜਾ ਤਾਂ ਕਰ ਲਿਆ ਪਰ ਇਸਦੇ ਪਿੱਛੇ ਕਹਾਣੀ ਕੀ ਸੀ, ਕਿਉਂ ਪਾਰਟੀ ਨੂੰ ਹੁਕਮਰਾਨ ਧਿਰ ਨੂੰ ਜ਼ਬਰਦਸਤ ਜੇਤੂ ਟੱਕਰ ਦੇਣ ਵਾਲਾ ਗਠਜੋੜ ਤੋੜਣ ਲਈ ਮਜਬੂਰ ਹੋਣਾ ਪਿਆ, ਇਸਦੇ ਕਾਰਣਾਂ ‘ਤੇ ਝਾਤ ਮਾਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਦੋਨਾਂ ਪਾਰਟੀਆਂ ‘ਚ ਇਸ ਗਠਜੋੜ ਨੂੰ ਲੈ ਕੇ ਮੀਟਿੰਗਾਂ ਚੱਲ ਰਹੀਆਂ ਸਨ।

ਆਮ ਆਦਮੀ ਪਾਰਟੀ 10 ਸੀਟਾਂ ਮੰਗ ਰਹੀ ਸੀ ਪਰ ਕਾਂਗਰਸ ਉਹਨਾਂ ਨੂੰ ਸਿਰਫ਼ 5 ਸੀਟਾਂ ਦੇ ਰਹੀ ਸੀ ਜਾਂ ਹੱਦ 7 ਤੱਕ ਦੇ ਦਿੰਦੀ। ਅਜਿਹੇ ਵਿੱਚ ਆਮ ਆਦਮੀ ਪਾਰਟੀ ਆਪਣੇ ਪੰਜਾਬ ਵਾਲੇ ਤਿਲਸਮ ਤੋਂ ਉਤਸਾਹਿਤ ਹੋ ਕੇ ਇਹ ਡੀਲ ਮੰਨਣ ਨੂੰ ਹੀ ਤਿਆਰ ਨਹੀਂ ਸੀ। ਅਜੇਕਿ ਕਾਂਗਰਸ ਦੀ ਸਮਾਜਵਾਦੀ ਪਾਰਟੀ ਨਾਲ ਵੀ ਗੱਲਬਾਤ ਚੱਲ ਰਹੀ ਏ ਅਤੇ ਰਾਹੁਲ ਗਾਂਧੀ ਦੀ ਕਾਫੀ ਇੱਛਾ ਸੀ ਕਿ ਦੋਨਾਂ ਦਲਾਂ ਨਾਲ ਸਮਝੌਤਾ ਹੋ ਜਾਏ ਤਾਂ ਬੀਜੇਪੀ ਨੂੰ ਪੂਰੀ ਤਰ੍ਹਾਂ ਸ਼ਿਕਸਤ ਦਿੱਤੀ ਜਾ ਸਕਦੀ ਏ, ਜਦਕਿ ਪਾਰਟੀ ਦੇ ਸਾਬਕਾ ਮੁੱਖਮੰਤਰੀ ਭੁਪਿੰਦਰ ਸਿੰਘ ਹੁੱਡਾ ਰਾਹੁਲ ਗਾਂਧੀ ਨੂੰ ਇਹੀ ਸਮਝਾਉਣ ‘ਚ ਲੱਗੇ ਨੇ ਕਿ ਪਾਰਟੀ ਆਪਣੇ ਆਪ ਵਿੱਚ ਸਮਰੱਥ ਏ ਉਸਨੂੰ ਹਰਿਆਣਾ ‘ਚ ਕਦੇ ਕਿਸੇ ਨਾਲ ਗਠਜੋੜ ਕਰਨ ਦੀ ਲੋੜ ਨਹੀਂ ਪਈ।

ਪੰਜਾਬ ‘ਚ ਬਿਜਲੀ ਚੋਰੀ ‘ਤੇ ਸਖ਼ਤ ਐਕਸ਼ਨ, 296 FIR, 38 ਕਰਮਚਾਰੀ ਬਰਖਾਸਤ || Latest News

ਤਿੰਨ ਗੇੜ ਦੀ ਗੱਲਬਾਤ ਦੇ ਬਾਅਦ ਵੀ ਕਾਂਗਰਸ ਆਪ ਨੂੰ 5 ਸੀਟਾਂ ਹੀ ਦੇਣ ਨੂੰ ਮੰਨੀ ਸੀ, ਪਰ ਆਪ ਦੇ ਹਰਿਆਣਾ ਪ੍ਰਧਾਨ ਡਾ. ਸੁਸ਼ੀਲ ਗੁਪਤਾ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇਕਰ ਗੱਲਬਾਤ ਸਿਰੇ ਨਹੀਂ ਚੜ੍ਹਦੀ ਤਾਂ ਉਹ ਆਪਣੇ ਉਮੀਦਵਾਰ ਐਲਾਨ ਦੇਣਗੇ, ਇਹੀ ਗੱਲ ਰਾਜਸਭਾ ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਵੀ ਕਹਿ ਰਹੇ ਸਨ, ਕਿਉਂਕਿ ਨਾਮਜ਼ਦਗੀ ਪਰਚਾ ਭਰਨ ਦੀ ਆਖਰੀ ਤਰੀਕ 12 ਸਤੰਬਰ ਏ।ਆਪ ਨਾਲ ਸਮਝੌਤੇ ਦੀ ਕਾਹਲੀ ਰਾਹੁਲ ਗਾਂਧੀ ਵੱਲੋਂ ਜਿਆਦਾ ਸੀ। ਅਸਲ ਵਿੱਚ ਕਾਂਗਰਸ ਹਰਿਆਣਾ ਵਿਧਾਨਸਭਾ ਚੋਣਾਂ ਦੇ ਜ਼ਰੀਏ ਚਿਰਾਂ ਤੋਂ ਹੱਥੋਂ ਨਿਕਲੀ ਦਿੱਲੀ ਸਾਧਣਾ ਚਾਹੁੰਦੀ ਸੀ, ਜਿਸਦੀਆਂ ਚੋਣਾਂ ਅਗਲੇ ਹੀ ਸਾਲ 2025 ਵਿੱਚ ਹੋ ਸਕਦੀਆਂ ਨੇ।

ਵੈਸੇ ਦਿੱਲੀ ‘ਤੇ ਰਾਜ ਕਰਨ ਵਾਲੀ ਕਾਂਗਰਸ ਨੂੰ ਸਿਫ਼ਰ ‘ਤੇ ਲਿਆਉਣ ਵਾਲੀ ਆਮ ਆਦਮੀ ਪਾਰਟੀ ਹੀ ਏ। 1998 ਤੋਂ 2013 ਤੱਕ ਉੱਥੇ ਕਾਂਗਰਸ ਦੀ ਸਰਕਾਰ ਸੀ, ਬੱਸ ਉਸਦੇ ਬਾਅਦ ਤੋਂ ਹੀ ਆਪ ਨੇ ਰਿਵਾਇਤੀ ਪਾਰਟੀਆਂ ਬੀਜੇਪੀ ਅਤੇ ਕਾਂਗਰਸ ਨੂੰ ਦਿੱਲੀ ਤੋਂ ਬਾਹਰ ਕਰ ਰੱਖਿਆ ਏ। ਬੀਜੇਪੀ ਦਾ ਤਾਂ ਫਿਰ ਲੋਕਸਭਾ ਚੋਣਾਂ ‘ਚ ਜਾਂ ਫਿਰ ਵਿਧਾਨ ‘ਚ ਵੀ ਥੋੜ੍ਹਾ-ਬਹੁਤਾ ਪ੍ਰਦਰਸ਼ਨ ਠੀਕ ਏ ਪਰ ਕਾਂਗਰਸ ਦਾ ਬੁਰਾ ਹਾਲ ਏ, ਜਿਸਦੇ ਲਈ ਕਾਂਗਰਸ ਨੂੰ ਆਪ ਦਾ ਸਾਥ ਚਾਹੀਦਾ ਸੀ।

ਅਜੇਕਿ ਆਪ ਕਾਂਗਰਸ ਨਾਲ ਹੁਕਮਰਾਨ ਬੀਜੇਪੀ ਨੂੰ ਲਾਂਭੇ ਕਰਨ ਲਈ ਗਠਜੋੜ ਕਰ ਰਹੀ ਸੀ। ਅਤੇ ਉਮੀਦ ਸੀ ਕਿ ਕਾਂਗਰਸ ਦੀ ਸਰਕਾਰ ਵਿੱਚ ਉਹਨਾਂ ਦੀ ਵੀ ਚੰਗੀ ਭੂਮਿਕਾ ਹੋ ਸਕਦੀ ਸੀ। ਲੋਕਸਭਾ ਚੋਣਾਂ ਦੇ ਵਿੱਚ ਗਠਜੋੜ ਦੇ ਤਹਿਤ ਕਾਂਗਰਸ ਨੇ ਆਪ ਨੂੰ ਹਰਿਆਣਾ ‘ਚ ਇੱਕੋ ਸੀਟ ਕੁਰੂਕਸ਼ੇਤਰ ਦਿੱਤੀ ਸੀ ਜੋ ਉਹ ਹਾਰ ਗਈ, ਪਰ ਇਹ ਹਾਰ ਵੀ ਕਈ ਮਾਇਨਿਆਂ ‘ਚ ਅਗਲੀ ਜਿੱਤ ਦਾ ਸੰਕੇਤ ਦੇ ਰਹੀ ਸੀ।

ਝੋਨੇ ਦੀ ਵਢਾਈ ਤੋਂ ਪਹਿਲਾਂ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕੀਤੇ ਅਗੇਤੇ ਪ੍ਰਬੰਧ: ਗੁਰਮੀਤ ਖੁੱਡੀਆਂ || Punjab News

ਕੁਰੂਕਸ਼ੇਤਰ ਲੋਕ ਸਭਾ ਸੀਟ ਦੇ ਤਹਿਤ ਆਉਂਦੇ 9 ਵਿਧਾਨਸਭਾ ਹਲਕਿਆਂ ‘ਚੋਂ ਆਪ ਨੇ 4 ‘ਤੇ ਤਾਂ ਵਾਧਾ ਦਰਜ ਕਰ ਹੀ ਲਿਆ ਸੀ। ਇਹ ਸੀਟਾਂ ਸਨ ਗੂਹਲਾ ਚੀਕਾ, ਪਿਹੋਵਾ, ਕਲਾਇਤ ਅਤੇ ਸ਼ਾਹਬਾਦ। ਇਹ ਸੀਟਾਂ ਦੀ ਮੰਗ ਸੂਚੀ ਵਿੱਚ ਵੀ ਸ਼ਾਮਿਲ ਸਨ। ਵੈਸੇ ਕਾਂਗਰਸ ਨੇ ਵੀ ਸ਼ਾਹਬਾਦ ਛੱਡ ਕੇ ਹੋਰ ਕਿਸੇ ਵੀ ਸੀਟ ‘ਤੇ ਉਮੀਦਵਾਰ ਨਹੀਂ ਉਤਾਰੇ। ਕਾਂਗਰਸ ਨੇ ਅਨੁਸੂਚਿਤ ਜਾਤੀ ਲਈ ਰਾਖਵੀਂ ਇਸ ਸੀਟ ‘ਤੇ ਰਾਮ ਕਰਨ ਨੂੰ ਉਮੀਦਵਾਰ ਐਲਾਨਿਆ ਏ। ਆਪ ਨੇ ਕਾਂਗਰਸ ਤੋਂ ਜੀਂਦ, ਗੁਰੂਗਰਾਮ, ਓਲਡ ਫਰੀਦਾਬਾਦ ਅਤੇ ਪਾਣੀਪਤ ਦੀ ਪੇਂਡੂ ਵਿਧਾਨਸਭਾ ਸੀਟ ਮੰਗੀ ਸੀ।

ਇਸਦੇ ਇਲਾਵਾ ਉਹ ਪੰਜਾਬ ਦੀ ਹੱਦ ਨਾਲ ਲੱਗਦੀ ਗੂਹਲਾ ਚੀਕਾ ਸੀਟ ਵੀ ਮੰਗ ਰਹੀ ਸੀ। ਆਪ ਨੇ ਜਿਨ੍ਹਾਂ 20 ਸੀਟਾਂ ‘ਤੇ ਉਮੀਦਵਾਰ ਉਤਾਰੇ ਨੇ ਉਹਨਾਂ ਵਿੱਚੋਂ 11 ‘ਤੇ ਕਾਂਗਰਸ ਪਹਿਲਾਂ ਹੀ ਆਪਣੇ ਉਮੀਦਵਾਰ ਉਤਾਰ ਚੁੱਕੀ ਏ। ਆਪ ਨੇ ਜਿਨ੍ਹਾਂ 20 ਸੀਟਾਂ ਤੇ ਉਮੀਦਵਾਰ ਉਤਾਰੇ ਨੇ ਉਹਨਾਂ ਵਿੱਚੋਂ 12 ‘ਤੇ ਉਹ ਪਹਿਲੀ ਵਾਰ ਚੋਣ ਲੜ ਰਹੀ ਏ। ਇਸ ਲਿਸਟ ਵਿੱਚ ਆਪ ਨੇ ਸੂਬਾ ਪ੍ਰਧਾਨ ਸੁਸ਼ੀਲ ਗੁਪਤਾ ਦਾ ਨਾਂ ਨਹੀਂ ਪਰ ਹਾਂ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਕੈਥਲ ਦੀ ਕਲਾਇਤ ਵਿਧਾਨਸਭਾ ਸੀਟ ਤੋਂ ਚੋਣ ਲੜਣਗੇ।

ਆਪ ਨੇ ਇਸ ਲਿਸਟ ਵਿੱਚ ਬੀਜੇਪੀ ਜਾਂ ਕਾਂਗਰਸ ਦੇ ਕਿਸੇ ਬਾਗੀ ਨੂੰ ਵੀ ਥਾਂ ਨਹੀਂ ਦਿੱਤੀ। ਪਰ ਹਾਂ ਇਹ ਗਠਜੋੜ ਨਾ ਹੋਣ ਦਾ ਬੀਜੇਪੀ ਨੂੰ ਫਾਇਦਾ ਮਿਲਿਆ ਏ। ਇੱਕ ਦਹਾਕੇ ਦੀ ਐਂਟੀ ਇਨਕੰਬੈਂਸੀ ਦਾ ਇਹ ਗਠਜੋੜ ਪੂਰਾ ਫਾਇਦਾ ਚੁੱਕ ਸਕਦਾ ਸੀ। ਹੁਣ ਬੀਜੇਪੀ ਜਿੱਥੇ ਆਪ ਨੂੰ ਕਾਂਗਰਸ ਦੀਆਂ ਵੋਟਾਂ ਤੋੜਣ ਦਾ ਜ਼ਰੀਆ ਸਮਝ ਰਹੀ ਏ ਉੱਥੇ ਸਿਆਸੀ ਪੰਡਿਤਾਂ ਮੁਤਾਬਕ ਆਪ ਕੁੱਝ ਸੀਟਾਂ ਲਿਜਾ ਵੀ ਸਕਦੀ ਏ ਨਹੀਂ ਤਾਂ ਚੰਗੇ ਖਾਤੇ ਖੋਲ੍ਹਣ ‘ਚ ਕਾਮਯਾਬ ਵੀ ਹੋ ਸਕਦੀ ਏ ਜਿਸਦਾ ਨੁਕਸਾਨ ਕਾਂਗਰਸ ਨੂੰ ਹੋ ਸਕਦਾ ਏ। ਰਹੀ ਗੱਲ ਇਨੈਲੋ ਅਤੇ ਜੇਜੇਪੀ ਦੀ ਉਹ ਬੀਐੱਸਪੀ ਨਾਲ ਮਿਲਕੇ ਅਤੇ ਹੋਰ ਛੋਟੇ-ਮੋਟੇ ਦਲਾਂ ਨੂੰ ਨਾਲ ਲੈ ਕੇ ਦਲਿਤ ਵੋਟ ਬੈਂਕ ਇਕੱਠਾ ਕਰਨ ਅਤੇ ਮੁੜ ਤਹਿਲਕਾ ਮਚਾਉਣ ਦਾ ਸੁਪਨਾ ਦੇਖ ਰਹੇ ਨੇ ਜਦਕਿ ਮਾਹਰ ਇਸਨੂੰ ਸਾਖ ਬਚਾਉਣ ਦੀ ਕੋਸ਼ਿਸ਼ ਮੰਨ ਰਹੇ ਨੇ।

ਕੈਬਨਿਟ ਮੰਤਰੀ ਧਾਲੀਵਾਲ ਨੇ ਕੇਂਦਰੀ ਰਾਜ ਮੰਤਰੀ ਬਿੱਟੂ ਨਾਲ ਕੀਤੀ ਮੁਲਾਕਾਤ || Punjab News

ਇੱਕ ਦੀ ਬਜਾਏ 5 ਅਕੂਤਬਰ ਨੂੰ ਖਿਸਕੀਆਂ ਹਰਿਆਣਾ ਦੀਆਂ 90 ਵਿਧਾਨਸਭਾ ਸੀਟਾਂ ਦੀਆਂ ਚੋਣਾਂ ਨੂੰ ਲੈ ਕੇ ਸਾਰੇ ਦਲ ਉਮੀਦਵਾਰ ਮੈਦਾਨ ‘ਚ ਉਤਾਰ ਰਹੇ ਨੇ। ਉਮੀਦਵਾਰ ਉਤਾਰਣ ਦੇ ਨਾਲ-ਨਾਲ ਪਾਰਟੀਆਂ ਨੂੰ ਬਾਗੀਆਂ ਦੇ ਇੰਤਜਾਮ ਕਰਨ ‘ਚ ਜਿਆਦਾ ਜੱਦੋ-ਜਹਿਦ ਕਰਨੀ ਪੈ ਰਹੀ ਏ। ਖਾਸ ਕਰਕੇ ਬੀਜੇਪੀ ਵਿੱਚ ਬਗਾਵਤ ਵੱਡੇ ਪੱਧਰ ਤੇ ਏ, ਕਾਂਗਰਸ ਦਾ ਨੰਬਰ ਬਾਅਦ ਚ ਆਉਂਦਾ ਏ, ਸੌ ਜੋੜ-ਤੋੜ ਕਰਕੇ ਸਾਰੇ ਹੀ ਦਲ ਨਵੀਂ ਤਸਵੀਰ ਸਿਰਜਣ ਦੀ ਕੋਸ਼ਿਸ਼ ਵਿੱਚ ਨੇ। ਅਜੇਕਿ ਇਸ ਵਾਰ ਹਰਿਆਣਾ ਦੀ ਤਸਵੀਰ ਪਹਿਲੀਆਂ ਚੋਣਾਂ ਵਾਂਗ ਸਪਸ਼ਟ ਦਿਖਾਈ ਨਹੀਂ ਦੇ ਰਹੀ, ਹੁਣ 8 ਅਕੂਤਬਰ ਦੇ ਨਤੀਜੇ ਹੀ ਦੱਸਣਗੇ ਕਿ ਊਠ ਕਿਹੜੇ ਪਾਸੇ ਬੈਠਦਾ ਏ।

 

LEAVE A REPLY

Please enter your comment!
Please enter your name here