ਬੀਕੇਯੂ ਤੋਤੇਵਾਲ ਵੱਲੋਂ 13 ਸਤੰਬਰ ਨੂੰ ਪੰਜਾਬ ਦੇ ਸਾਰੇ ਡੀ.ਸੀ ਦਫਤਰਾਂ ਅੱਗੇ PM ਤੇ ਕੰਗਨਾ ਰਣੌਤ ਦੇ ਪੁਤਲੇ ਫੂਕਣ ਤੋਂ ਬਾਅਦ ਦਿੱਤੇ ਜਾਣਗੇ ਮੰਗ ਪੱਤਰ 

0
97

ਬੀਕੇਯੂ ਤੋਤੇਵਾਲ ਵੱਲੋਂ 13 ਸਤੰਬਰ ਨੂੰ ਪੰਜਾਬ ਦੇ ਸਾਰੇ ਡੀ.ਸੀ ਦਫਤਰਾਂ ਅੱਗੇ PM ਤੇ ਕੰਗਨਾ ਰਣੌਤ ਦੇ ਪੁਤਲੇ ਫੂਕਣ ਤੋਂ ਬਾਅਦ ਦਿੱਤੇ ਜਾਣਗੇ ਮੰਗ ਪੱਤਰ

ਬੀਤੇ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੀ ਅਹਿਮ ਮੀਟਿੰਗ ਗੁ: ਹਜੂਰ ਸਾਹਿਬ ਢੋਲੇਵਾਲਾ ਰੋਡ ਧਰਮਕੋਟ ਵਿਖੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਦੀ ਅਗਵਾਈ ਵਿੱਚ ਹੋਈ,ਜਿਸ ਵਿੱਚ ਪੰਜਾਬ ਪੱਧਰ ਦੇ ਆਗੂਆਂ ਅਤੇ ਵਰਕਰਾਂ ਨੇ ਭਾਗ ਲਿਆ,ਮੀਟਿੰਗ ਦੀ ਕਾਰਵਾਈ ਜਸਵੰਤ ਸਿੰਘ ਲੋਹਗੜ੍ਹ ਜਿਲ੍ਹਾ ਪ੍ਰਧਾਨ ਜਲੰਧਰ ਅਤੇ ਪਾਲ ਸਿੰਘ ਤਹਿਸੀਲ ਪ੍ਰਧਾਨ ਨਕੋਦਰ ਨੇ ਚਲਾਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਪੰਜਾਬ ਵਿੱਚ ਪਾਣੀ ਦੇ ਸੰਕਟ ਅਤੇ ਦੂਸ਼ਿਤ ਹੋਏ ਪਾਣੀ ਨਾਲ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨਾਲ ਲੋਕ ਝੂਜ ਰਹੇ ਹਨ,ਉਹਨਾਂ ਕਿਹਾ ਕੇ ਕਿਸਾਨ ਆਗੂ ਹੋਣ ਦੇ ਨਾ ਤੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕੇ ਝੋਨੇ,ਮੱਕੀ,ਆਲੂ,ਸਬਜੀਆਂ ਅਤੇ ਕਣਕ ਤੇ ਕੀਟਨਾਸ਼ਕ ਛਿੜਕਣੀ ਹੌਲੀ-ਹੌਲੀ ਘੱਟ ਕੀਤੀ ਜਾਵੇ ਅਤੇ ਖਾਣ ਪੀਣ ਵਾਲੀਆਂ ਵਸਤਾਂ ਆਰਗੈਨਿਕ ਤਰੀਕੇ ਨਾਲ ਤਿਆਰ ਕੀਤੀਆਂ ਜਾਣ ਤਾਂ ਜੋ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਅੱਗੇ ਬੋਲਦਿਆਂ ਸੂਬਾ ਪ੍ਰਧਾਨ ਨੇ ਕਿਹਾ ਕੇ ਆਲੂ,ਗਾਜਰ ਅਤੇ ਮਟਰਾਂ ਆਦਿ ਜਿਹੀਆਂ ਸਬਜੀਆਂ ਦੀਆਂ ਫਸਲਾਂ ਦੀ ਬਿਜਾਈ ਦਾ ਸੀਜਨ ਸ਼ੁਰੂ ਹੋਣ ਜਾ ਰਿਹਾ ਹੈ ਪਰ ਦੂਜੇ ਪਾਸੇ ਕਿਸਾਨਾਂ ਨੂੰ ਡੀਏਪੀ ਖਾਦ ਬਜਾਰ ਅਤੇ ਪਿੰਡਾਂ ਦੀਆਂ ਕੋਆਪ੍ਰੇਟਵ ਸੁਸਾਇਟੀਆਂ ਵਿੱਚ ਉਪਲਬਦ ਨਹੀਂ ਹੋ ਰਹੀ ਜਿਹੜੀ ਕੇ ਇਹਨਾਂ ਫਸਲਾਂ ਲਈ ਬਹੁਤ ਜਰੂਰੀ ਹੈ ਜੋ ਕੇ ਪੰਜਾਬ ਸਰਕਾਰ ਜਲਦ ਤੋਂ ਜਲਦ ਮੁਹੱਈਆ ਕਰਵਾਵੇ ਤਾਂ ਕੇ ਕਿਸਾਨਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ।

ਪਲਾਟ ‘ਤੇ ਕਬਜ਼ਾ ਕਰਨ ਪਹੁੰਚੇ ਨਿਹੰਗਾਂ ਵੱਲੋਂ ਲੋਕਾਂ ‘ਤੇ ਕੀਤਾ ਗਿਆ ਹਮਲਾ

ਸੁੱਖ ਗਿੱਲ ਮੋਗਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕੇ ਜੋ ਡੀਏਪੀ ਖਾਦ ਜਾਂ ਹੋਰ ਕੀਟ ਨਾਸ਼ਕ ਦਵਾਈਆਂ ਜਾਂ ਯੂਰੀਆ ਖਾਦ ਨਾਲ ਨੈਨੋ ਖਾਦ ਜਬਰਦਸਤ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਉਸ ਤੇ ਤੁਰੰਤ ਰੋਕ ਲਾਈ ਜਾਵੇ,ਅੱਗੇ ਬੋਲਦਿਆਂ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਡੀਏਪੀ ਖਾਦ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਜਲਦ ਖੇਤੀਬਾੜੀ ਵਿਭਾਗ ਨੂੰ ਮਾਣਯੋਗ ਡੀਸੀ ਸਹਿਬਾਨਾਂ ਰਾਹੀਂ ਮੰਗ ਪੱਤਰ ਦਿੱਤੇ ਜਾਣਗੇ।

ਅੱਗੇ ਬੋਲਦਿਆਂ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਪਿਛਲੇ ਦਿਨੀ ਜੋ ਪੰਜਾਬ ਸਰਕਾਰ ਨੇ ਬਿਜਲੀ ਰੇਟਾਂ,ਡੀਜਲ,ਪੈਟਰੌਲ ਅਤੇ ਬੱਸਾਂ ਦੇ ਕਿਰਾਏ ਵਿੱਚ ਵਾਧਾ ਕੀਤਾ ਹੈ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦੇਂਦੀ ਹੈ ਕੇ 12 ਸਤੰਬਰ ਦਿਨ ਵੀਰਵਾਰ ਤੱਕ ਸਾਰੇ ਰੇਟਾਂ ਵਿੱਚ ਕੀਤੇ ਗਏ ਵਾਧੇ ਵਾਪਸ ਲੈ ਜਾਣ ਨਈ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ 13 ਸਤੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 11 ਵਜੇ ਜਿਲ੍ਹਾ ਹੈਡਕੁਅਟਰਾਂ ਡੀ ਸੀ ਦਫਤਰਾਂ ਦੇ ਸਾਹਮਣੇ ਪੰਜਾਬ ਸਰਕਾਰ ਦੇ ਪੁਤਲੇ ਫੂਕੇਗੀ ਅਤੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁੱਤਲੇ ਫੂਕੇਗੀ ਅਤੇ ਨਾਲ ਹੀ ਐਮ ਪੀ ਕੰਗਣਾ ਰਨਾਉਤ ਵੱਲੋਂ ਸਿੱਖਾਂ ਖਿਲਾਫ ਬਣਾਈ ਗਈ ਐਮਰਜੈਂਸੀ ਫਿਲਮ ਅਤੇ ਕਿਸਾਨਾਂ ਖਿਲਾਫ ਬਲਾਤਕਾਰੀ ਗੁੰਡਾ ਗਰਦੀ ਸ਼ਬਦਾਂ ਦੀ ਵਰਤੋਂ ਕਰਨ ਕਰਕੇ ਨਾਲ ਹੀ ਕੰਗਣਾ ਦਾ ਵੀ ਪੁੱਤਲਾ ਫੂਕ ਕੇ ਮੁਜਾਹਰੇ ਕੀਤੇ ਜਾਣਗੇ।

ਡੀ ਸੀ ਦਫਤਰਾਂ ਰਾਹੀਂ ਮੰਗ ਪੱਤਰ ਪੰਜਾਬ ਤੇ ਕੇਂਦਰ ਸਰਕਾਰ ਅਤੇ ਖੇਤੀਬਾੜੀ ਦੇ ਉੱਚ ਅਧਿਕਾਰੀਆਂ ਤੱਕ ਭੇਜੇ ਜਾਣਗੇ,ਇਸ ਤੋਂ ਅੱਗੇ ਸੂਬਾ ਪ੍ਰਧਾਨ ਨੇ ਭਰਾਤਰੀ ਜਥੇਬੰਦੀਆਂ ਨੂੰ ਰਲਕੇ ਇਹ ਪ੍ਰੋਗਰਾਮ ਲਾਗੂ ਕਰਨ ਦੀ ਵੀ ਬੇਨਤੀ ਕੀਤੀ ਅਤੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸਾਰੇ ਜਿਲ੍ਹਾ ਪ੍ਰਧਾਨਾਂ,ਬਲਾਕ ਪ੍ਰਧਾਨਾਂ,ਪੰਜਾਬ ਕਮੇਟੀ ਮੈਂਬਰਾਂ,ਇਕਾਈ ਪ੍ਰਧਾਨਾਂ,ਯੂਥ ਪ੍ਰਧਾਨਾਂ ਅਤੇ ਆਮ ਕੇਡਰ ਨੂੰ ਬੇਨਤੀ ਕੀਤੀ ਹੈ ਕੇ ਹੁਣ ਤੋਂ ਹੀ ਸਾਰੇ ਜਿਲਿਆਂ ਵਿੱਚ ਮੈਸਜ ਪਹੁੰਚਦੇ ਕਰਕੇ ਸਾਰਿਆਂ ਨੂੰ 13 ਸਤੰਬਰ ਸਵੇਰੇ 11 ਵਜੇ ਸਾਰੇ ਪੰਜਾਬ ਦੇ ਡੀ ਸੀ ਦਫਤਰਾਂ ਅੱਗੇ ਪਹੁੰਚ ਕੇ ਵੱਡੇ ਇਕੱਠ ਕਰਕੇ ਪੁੱਤਲੇ ਫੂਕ ਕੇ ਡੀਸੀ ਸਹਿਬਾਨਾਂ ਨੂੰ ਮੰਗ ਪੱਤਰ ਦੇਣ ਦੀਆਂ ਤਿਆਰੀਆਂ ਅੱਜ ਤੋਂ ਹੀ ਅਰੰਭਣ ਦੇ ਅਦੇਸ਼ ਦੇ ਦਿੱਤੇ ਹਨ

ਇਸ ਮੌਕੇ ਉਹਨਾਂ ਨਾਲ ਜਿਲ੍ਹਾ ਪ੍ਰਧਾਨ ਫਿਰੋਜਪੁਰ ਲਖਵਿੰਦਰ ਸਿੰਘ ਕਰਮੂੰਵਾਲਾ,ਪਰਮਜੀਤ ਸਿੰਘ ਗਦਾਈਕੇ ਜਿਲ੍ਹਾ ਪ੍ਰਧਾਨ ਤਰਨਤਾਰਨ,ਜਸਵੰਤ ਸਿੰਘ ਲੋਹਗੜ੍ਹ ਜਿਲ੍ਹਾ ਪ੍ਰਧਾਨ ਜਲੰਧਰ,ਅਮਰੀਕ ਸਿੰਘ ਸੈਕਟਰੀ ਕੋਰ ਕਮੇਟੀ ਮੈਂਬਰ ਪੰਜਾਬ,ਮਨਦੀਪ ਸਿੰਘ ਮੰਨਾਂ ਬਲਾਕ ਪ੍ਰਧਾਨ ਧਰਮਕੋਟ,ਯੋਧ ਸਿੰਘ ਕੋਟ ਈਸੇ ਖਾਂ ਕੋਰ ਕਮੇਟੀ ਮੈਂਬਰ ਪੰਜਾਬ,ਸਾਬ ਸਿੰਘ ਦਾਨੇ ਵਾਲਾ ਬਲਾਕ ਪ੍ਰਧਾਨ ਫਤਿਹਗੜ੍ਹ ਪੰਜਤੂਰ,ਮਹਿਲ ਸਿੰਘ ਘਲੋਟੀ ਬਲਾਕ ਪ੍ਰਧਾਨ ਕੋਟ ਈਸੇ ਖਾਂ,ਗੁਰਜੀਤ ਸਿੰਘ ਭਿੰਡਰ ਯੂਥ ਬਲਾਕ ਪ੍ਰਧਾਨ ਫਤਿਹਗੜ੍ਹ ਪੰਜਤੂਰ,ਬਿੰਦਰ ਸਿੰਘ ਬਾਜੇਕੇ ਇਕਾਈ ਪ੍ਰਧਾਨ,ਗੁਰਮੀਤ ਸਿੰਘ ਸੰਧੂ ਮੂਸੇਵਾਲਾ ਇਕਾਈ ਪ੍ਰਧਾਨ,ਭਿੰਦਰ ਬਾਬਾ ਰਸੂਲਪੁਰ ਇਕਾਈ ਪ੍ਰਧਾਨ,ਧਰਮ ਸਿੰਘ ਸਭਰਾ ਮੀਤ ਪ੍ਰਧਾਨ ਪੰਜਾਬ,ਗੁਰਵਿੰਦਰ ਸਿੰਘ ਮੋਹਕਮ ਵਾਲਾ ਇਕਾਈ ਪ੍ਰਧਾਨ,ਤਰਨਜੀਤ ਸਿੰਘ ਬਲਾਕ ਪ੍ਰਧਾਨ ਘੱਲ ਖੁਰਦ,ਕੁਲਵੀਰ ਕੰਗ ਹਰਦਾਸਾ,ਲਖਵਿੰਦਰ ਸਿੰਘ ਜੁਲਕਾ ਇਕਾਈ ਪ੍ਰਧਾਨ ਢੋਲੇਵਾਲਾ,ਕੁਲਵੰਤ ਸਿੰਘ ਰਹੀਮੇਕੇ ਬਲਾਕ ਪ੍ਰਧਾਨ ਮਮਦੋਟ,ਸੁਖਮੰਦਰ ਸਿੰਘ ਮਿਸ਼ਰੀ ਵਾਲਾ ਜਿਲ੍ਹਾ ਮੀਤ ਪ੍ਰਧਾਨ,ਬੇਅੰਤ ਸਿੰਘ ਭਿੰਡਰ ਇਕਾਈ ਪ੍ਰਧਾਨ,ਗੁਰਚਰਨ ਸਿੰਘ ਤੋਤਾ ਸਿੰਘ ਵਾਲਾ ਤਹਿਸੀਲ ਪ੍ਰਧਾਨ ਧਰਮਕੋਟ,ਸੁਖਦੇਵ ਸਿੰਘ ਗੜਦੀ ਵਾਲਾ ਇਕਾਈ ਪ੍ਰਧਾਨ,ਮਲਕੀਤ ਸਿੰਘ ਰਾਜੇਵਾਲਾ ਸ਼ਾਹਕੋਟ ਇਕਾਈ ਪ੍ਰਧਾਨ,ਭਿੰਦਾ ਜੱਟ ਕੋਟ ਈਸੇ ਖਾਂ ਇਕਾਈ ਪ੍ਰਧਾਨ,ਤਾਰਾ ਸਿੰਘ ਘਲੋਟੀ ਕਿਸਾਨ ਆਗੂ,ਭਵਨਦੀਪ ਸਿੰਘ ਘਲੋਟੀ ਯੂਥ ਆਗੂ,ਜਗਮੋਹਨ ਸਿੰਘ ਕੋਕਰੀ ਇਕਾਈ ਪ੍ਰਧਾਨ,ਹਰਦੀਪ ਸਿੰਘ ਇਕਾਈ ਪ੍ਰਧਾਨ ਕੋਟ ਈਸੇ ਖਾਂ,ਸੋਨੂੰ ਨਸੀਰੇ ਵਾਲਾ ਇਕਾਈ ਪ੍ਰਧਾਨ,ਰਣਜੀਤ ਸਿੰਘ ਚੱਕ ਤਾਰੇਵਾਲਾ ਇਕਾਈ ਪ੍ਰਧਾਨ,ਜਸਬੀਰ ਸਿੰਘ ਭੱਦਮਾਂ ਬਲਾਕ ਪ੍ਰਧਾਨ ਸ਼ਾਹਕੋਟ,ਅੰਮ੍ਰਿਤਪਾਲ ਬਾਊਪੁਰ ਯੂਥ ਆਗੂ,ਸੁਖਦੇਵ ਸਿੰਘ ਇੰਦਗੜ੍ਹ,ਡਾ.ਸਰਤਾਜ ਦਿਹਾਤੀ ਪ੍ਰਧਾਨ,ਡਾ.ਮੱਪੀ ਸ਼ਹਿਰੀ ਪ੍ਰਧਾਨ ਧਰਮਕੋਟ ਅਤੇ ਪ੍ਰਮਿੰਦਰ ਸਿੰਘ ਲੰਡੇਕੇ ਯੂਥ ਆਗੂ,ਵੀਰਪਾਲ ਕੌਰ ਲੋਹਗੜ੍ਹ,ਜਗਤਾਰ ਸਿੰਘ ਇਕਾਈ ਪ੍ਰਧਾਨ ਲੁਧਿਆਣਾ,ਸੁੱਖਾ ਸਰਪੰਚ ਢੋਲੇਵਾਲਾ,ਮਲੂਕ ਸਿੰਘ ਸਰਪੰਚ ਢੋਲੇਵਾਲਾ,ਸਰਬਜੀਤ ਸਿੰਘ ਘਾਲੀ ਧਰਮ ਸਿੰਘ ਵਾਲਾ ਕਿਸਾਨ ਆਗੂ,ਬੋਹੜ ਸਿੰਘ ਇਕਾਈ ਪ੍ਰਧਾਨ ਦਾਨੇਵਾਲਾ,ਤੀਰਥ ਸਿੰਘ ਖਹਿਰਾ ਕਿਸਾਨ ਆਗੂ,ਪੱਪੂ ਜੋਗੇਵਾਲਾ ਯੂਥ ਆਗੂ,ਨਿਰਵੈਰ ਸਿੰਘ ਮੌਜਗੜ੍ਹ ਬਲਾਕ ਪ੍ਰਧਾਨ ਮੱਖੂ,ਨਿਰਮਲ ਸਿੰਘ ਬੱਡੂਵਾਲਾ,ਬਲਤੇਜ ਸਿੰਘ ਬੱਡੂਵਾਲਾ ਹਾਜਰ ਸਨ ।

LEAVE A REPLY

Please enter your comment!
Please enter your name here