ਪੰਜਾਬ ‘ਚ ਲੋਕ ਨਿਰਮਾਣ ਵਿਭਾਗ ਵੱਲੋਂ ਕਈ ਅਧਿਕਾਰੀਆਂ ਦੇ ਤਬਾਦਲੇ || Punjab News

0
111

ਪੰਜਾਬ ‘ਚ ਲੋਕ ਨਿਰਮਾਣ ਵਿਭਾਗ ਵੱਲੋਂ ਕਈ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੈਅ ਕੀਤੀ ਗਈ ਸਮਾਂ ਸੀਮਾ ਤੋਂ ਬਾਅਦ ਵੀ ਪੰਜਾਬ ਦੇ ਸਰਕਾਰੀ ਵਿਭਾਗਾਂ ‘ਚ ਅਧਿਕਾਰੀਆਂ ਦੇ ਤਬਾਦਲੇ ਦਾ ਸਿਲਸਿਲਾ ਜਾਰੀ ਹੈ, ਜਿਸ ਤਹਿਤ ਲੋਕ ਨਿਰਮਾਣ ਵਿਭਾਗ ਵਲੋਂ ਕਈ ਜ਼ਿਲਿਆਂ ਦੇ ਚੀਫ ਇੰਜੀਨੀਅਰ ਦੇ ਚਾਰਜ ਬਦਲ ਦਿੱਤੇ ਗਏ ਹਨ ।

ਇੰਗਲੈਂਡ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌ.ਤ || Today News

ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੇਂਦਰੀ ਸਰਕਲ ਦੀ ਥਾਂ ਹੁਣ 4 ਜ਼ਿਲ੍ਹਿਆਂ ਲੁਧਿਆਣਾ, ਜਲੰਧਰ, ਪਠਾਨਕੋਟ, ਹੁਸ਼ਿਆਰਪੁਰ ਦੇ ਚੀਫ਼ ਇੰਜਨੀਅਰ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ ਸਿਰਫ਼ ਕੁਆਲਿਟੀ ਕੰਟਰੋਲ ਅਤੇ ਚੀਫ਼ ਇੰਜਨੀਅਰ ਦਾ ਚਾਰਜ ਹੀ ਰਹਿੰਦਾ ਹੈ।

ਜਿਥੋਂ ਤੱਕ ਲੁਧਿਆਣਾ, ਜਲੰਧਰ, ਪਠਾਨਕੋਟ, ਹੁਸ਼ਿਆਰਪੁਰ ਦੇ ਚੀਫ ਇੰਜਨੀਅਰ ਦਾ ਸਬੰਧ ਹੈ, ਉਨ੍ਹਾਂ ਦਾ ਚਾਰਜ ਰਮੇਸ਼ ਬੈਂਸ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਚੀਫ ਇੰਜੀਨੀਅਰ ਬਣਨ ਤੋਂ ਬਾਅਦ ਵਿਪਨ ਬਾਂਸਲ ਨੂੰ ਉਨ੍ਹਾਂ ਦੇ ਨਾਰਥ ਸਰਕਲ ਅਧੀਨ ਅੰਮ੍ਰਿਤਸਰ ਅਤੇ ਜਲੰਧਰ 1 ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਸ ਲਈ ਮੁੱਖ ਮੰਤਰੀ ਤੋਂ ਮਨਜ਼ੂਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ।

LEAVE A REPLY

Please enter your comment!
Please enter your name here