ਲਖਨਊ ਹਾਦਸਾ: CM ਯੋਗੀ ਨੇ ਪੀੜਤਾਂ ਨਾਲ ਕੀਤੀ ਮੁਲਾਕਾਤ, 8 ਲੋਕਾਂ ਦੀ ਹੋਈ ਮੌਤ
ਲਖਨਊ ‘ਚ ਵਾਪਰੇ ਤਿੰਨ ਮੰਜ਼ਿਲਾਂ ਇਮਾਰਤ ਹਾਦਸੇ ਦੇ 22 ਘੰਟੇ ਬਾਅਦ ਵੀ ਬਚਾਅ ਕਾਰਜ ਜਾਰੀ ਹੈ। ਸਨੀਫਰ ਡੌਗ ਦੀ ਮਦਦ ਨਾਲ ਟੀਮ ਮਲਬੇ ‘ਚ ਭਾਲ ਕਰ ਰਹੀ ਹੈ ਕਿ ਕਿਤੇ ਕੋਈ ਹੋਰ ਦੱਬਿਆ ਤਾਂ ਨਹੀਂ ਹੈ।
ਸਰਪੰਚ ‘ਤੇ ਹਮਲਾ ਕਰਨ ਵਾਲੇ 5 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ || Punjab News
ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। 27 ਜ਼ਖਮੀ ਹਨ। ਇੱਥੇ ਸੀਐਮ ਯੋਗੀ ਐਤਵਾਰ ਨੂੰ ਲੋਕਬੰਧੂ ਹਸਪਤਾਲ ਪਹੁੰਚੇ, ਜਿਥੇ ਉਨ੍ਹਾਂ ਨੇ ਜ਼ਖਮੀਆਂ ਨੂੰ ਮਿਲਿਆ। ਹਾਦਸੇ ਬਾਰੇ ਜਾਣਕਾਰੀ ਲਈ। ਸੂਬਾ ਸਰਕਾਰ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਆਪਰੇਸ਼ਨ ‘ਚ ਲੱਗੇ ਹੋਏ SDRF-NDRF ਦੇ ਜਵਾਨ
100 ਤੋਂ ਵੱਧ SDRF-NDRF ਦੇ ਜਵਾਨ ਆਪਰੇਸ਼ਨ ‘ਚ ਲੱਗੇ ਹੋਏ ਹਨ। ਐਤਵਾਰ ਨੂੰ ਮੀਂਹ ਕਾਰਨ ਬਚਾਅ ਕਾਰਜ ਨੂੰ ਕਈ ਵਾਰ ਰੋਕਣਾ ਪਿਆ। ਮਲਬਾ ਇੰਨਾ ਜ਼ਿਆਦਾ ਸੀ ਕਿ ਨਾਲ ਲੱਗਦੀ ਇਮਾਰਤ ਦੀ ਕੰਧ ਨੂੰ ਕਟਰ ਨਾਲ ਕੱਟ ਕੇ ਰਸਤਾ ਬਣਾਇਆ ਗਿਆ, ਉਦੋਂ ਹੀ ਟੀਮ ਅੰਦਰ ਦਾਖਲ ਹੋ ਸਕੀ।