ਕਲਯੁੱਗ ! ਪੁੱਤ ਹੀ ਨਿਕਲਿਆ ਪਿਤਾ ਦਾ ਕਾਤਲ, ਪੁਲਿਸ ਨੇ ਸੁਲਝਾਈ ਅਨ੍ਹੇ ਕਤਲ-ਲੁੱਟ ਦੀ ਗੁੱਥੀ
ਹਰ ਰੋਜ਼ ਦੇਸ਼ ਵਿੱਚ ਪਤਾ ਨਹੀਂ ਕਿੰਨੀਆਂ ਹੀ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਪਰ ਜ਼ਿਆਦਾਤਰ ਮਾਮਲਿਆਂ ਵਿੱਚ ਦੋਸ਼ੀ ਕੋਈ ਅਣਜਾਣ ਵਿਅਕਤੀ ਹੁੰਦਾ ਹੈ ਪਰ ਹੁਣ ਇਸ ਕਲਯੁੱਗ ਭਰੇ ਜ਼ਮਾਨੇ ਵਿਚ ਪੁੱਤ ਹੀ ਆਪਣੇ ਬਾਪ ਦਾ ਕਾਤਲ ਨਿਕਲਿਆ ਹੈ | ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿੰਡ ਮਰਾੜ ਕਲਾ ਵਿਖੇ ਹੋਏ ਅਨ੍ਹੇ ਕਤਲ ਤੇ ਲੁੱਟ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਮੁਤਾਬਕ ਮ੍ਰਿਤਕ ਲਖਵੀਰ ਸਿੰਘ ਦਾ ਕਤਲ ਹੋਰ ਕੋਊ ਨਹੀਂ ਸਗੋਂ ਉਸ ਦਾ ਹੀ ਪੁੱਤਰ ਪਿਆਰਜੀਤ ਸਿੰਘ ਹੈ। ਵਾਰਦਾਤ ਤੋਂ ਬਾਅਦ ਪਿਆਰਜੀਤ ਸਿੰਘ ਨੇ ਖੁਦ ਹੀ ਲੁੱਟ ਦੀ ਝੂਠੀ ਵਾਰਦਾਤ ਰਚੀ ਸੀ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਦਵਾਈ ਦਵਾਉਣ ਲਈ ਕਾਰ ਵਿੱਚ ਜਾ ਰਹੇ ਸਨ
ਤੁਸ਼ਾਰ ਗਪਤਾ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨੇ ਪ੍ਰੈਸ ਕਾਨਫਰੇਸ ਦੋਰਾਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਆਰਜੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਬਾਜਾ ਮਰਾੜ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਹ ਆਪਣੇ ਪਿਤਾ ਲਖਵੀਰ ਸਿੰਘ ਨੂੰ ਦਵਾਈ ਦਵਾਉਣ ਲਈ ਕਾਰ ਵਿੱਚ ਜਾ ਰਹੇ ਸਨ। ਜਦੋ ਉਹ ਪਿੰਡ ਮਰਾੜ ਕਲਾ ਫਾਟਕ ਨੇੜੇ ਪੁੱਜੇ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਕਾਰ ਦੇ ਸੀਸੇ ਤੋੜ ਦਿੱਤੇ ਤੇ ਉਸ ਦੇ ਕੰਨ ‘ਤੇ ਪਿਸਤੋਲ ਤਾਨ ਕੇ ਮੋਬਾਈਲ ਅਤੇ ਪਰਸ ਖੋਹਣ ਲੱਗੇ।
ਲੋਹੇ ਦੇ ਸਰੀਏ ਨਾਲ ਕੀਤਾ ਹਮਲਾ
ਇਸੇ ਦੌਰਾਨ ਇੱਕ ਅਣਪਛਾਤੇ ਵਿਅਕਤੀ ਨੇ ਉਸ ਦੇ ਪਿਤਾ ਦੇ ਗੱਲ ਵਿੱਚ ਲੋਹੇ ਦੇ ਸਰੀਏ ਨਾਲ ਹਮਲਾ ਕੀਤਾ ਤੇ ਆਪਣੇ ਹਥਿਆਰਾ ਸਮੇਤ ਮੋਟਰਸਾਈਕਲ ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਜਿਸ ਦੇ ਬਿਆਨਾ ਤੇ ਅਲੱਗ ਅਲੱਗ ਧਾਰਾਵਾਂ ਨਾਲ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾ ਬਣਾ ਕੇ ਸਾਰੇ ਪਹਿਲੂਆਂ ਤੋਂ ਤਫਤੀਸ਼ ਸ਼ੁਰੂ ਕੀਤੀ ਗਈ।
ਪਿਤਾ ਦਾ ਚਾਕੂ ਮਾਰ ਕੇ ਕਤਲ
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਮ੍ਰਿਤਕ ਲਖਵੀਰ ਸਿੰਘ ਦੇ ਪੁੱਤਰ ਪਿਆਰਜੀਤ ਸਿੰਘ ਨੇ ਹੀ ਆਪਣੇ ਪਿਤਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਆਪਣੀ ਕਹੀ ਦੇ ਦਸਤੇ ਨਾਲ ਆਪਣੀ ਗੱਡੀ ਦੀ ਭੰਨ ਤੋੜ ਕਰਕੇ ਲੁੱਟ ਦਾ ਝੂਠਾ ਡਰਾਮਾ ਰਚਿਆ ਸੀ। ਇਸ ਤੋਂ ਬਾਅਦ ਵਿੱਚ ਉਸ ਨੇ ਮੁਕੰਦਮਾ ਦਰਜ ਕਰਵਾ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਹੁਣ ਪਿਆਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਮਸ਼ਹੂਰ ਟੀਵੀ ਸ਼ੋਅ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਦੇ ਇਸ ਅਦਾਕਾਰ ਦਾ ਹੋਇਆ ਦਿਹਾਂਤ
ਆਨਲਾਈਨ ਗੇਮ ਦੌਰਾਨ ਕਰੀਬ 25 ਲੱਖ ਰੁਪਏ ਹਾਰ ਗਿਆ
ਪਿਆਰਜੀਤ ਸਿੰਘ ਨੇ ਆਪਣੀ ਮੁਢਲੀ ਪੁਛਗਿੱਛ ਦੌਰਾਨ ਮੰਨਿਆ ਕੇ ਉਹ ਆਨਲਾਈਨ ਗੇਮ ਦੌਰਾਨ ਕਰੀਬ 25 ਲੱਖ ਰੁਪਏ ਹਾਰ ਗਿਆ ਸੀ ਤੇ ਉਸ ਦਾ ਪਿਤਾ ਮ੍ਰਿਤਕ ਲਖਵੀਰ ਸਿੰਘ, ਪਿਆਰਜੀਤ ਸਿੰਘ ਤੋਂ ਪੈਸਿਆਂ ਦਾ ਹਿਸਾਬ ਮੰਗਦਾ ਸੀ, ਜਿਸ ਕਾਰਨ ਉਸ ਨੇ ਆਪਣੇ ਪਿਤਾ ਲਖਵੀਰ ਸਿੰਘ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਵੱਲੋਂ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।









