ਰਣਵੀਰ-ਦੀਪਿਕਾ ਬਣੇ ਮਾਤਾ-ਪਿਤਾ, ਅਦਾਕਾਰਾ ਨੇ ਦਿੱਤਾ ਬੇਟੀ ਨੂੰ ਜਨਮ
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਘਰ ਖੁਸ਼ੀਆਂ ਆਈਆਂ ਹਨ। ਦੀਪਿਕਾ ਨੇ ਇੱਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ। ਅਦਾਕਾਰਾ ਸ਼ਨੀਵਾਰ ਨੂੰ ਦੁਪਹਿਰ ਮੁੰਬਈ ਦੇ ਗੋਰੇਗਾਂਵ ਇਲਾਕੇ ਵਿੱਚ ਮੌਜੂਦ ਐੱਚ.ਐੱਨ ਰਿਲਾਇੰਸ ਹਸਪਤਾਲ ਵਿੱਚ ਦਾਖਲ ਹੋਈ ਸੀ। ਉਨ੍ਹਾਂ ਨਾਲ ਰਣਵੀਰ ਸਿੰਘ ਤੇ ਪਰਿਵਾਰ ਵਾਲੇ ਵੀ ਮੌਜੂਦ ਸਨ। ਦੱਸ ਦਈਏ ਕਿ ਬੀਤੇ ਦਿਨ ਦੀਪਿਕਾ ਤੇ ਰਣਵੀਰ ਬੱਪਾ ਦੇ ਦਰਸ਼ਨ ਕਰਨ ਲਈ ਸਿੱਧੀਵਿਨਾਇਕ ਮੰਦਿਰ ਪਹੁੰਚੇ ਸਨ।
ਇਹ ਵੀ ਪੜ੍ਹੋ : ਇੰਗਲੈਂਡ ਦੇ ਇਸ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
28 ਫਰਵਰੀ ਨੂੰ ਪ੍ਰੈਗਨੈਂਸੀ ਕੀਤੀ ਸੀ ਅਨਾਊਂਸ
ਧਿਆਨਯੋਗ ਹੈ ਕਿ ਦੀਪਿਕਾ ਨੇ ਇਸ ਸਾਲ 28 ਫਰਵਰੀ ਨੂੰ ਸੋਸ਼ਲ ਮੀਡੀਆ ‘ਤੇ ਪ੍ਰੈਗਨੈਂਸੀ ਅਨਾਊਂਸ ਕੀਤੀ ਸੀ। ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰ ਲਿਖਿਆ ਸੀ ਕਿ ਉਹ ਸਤੰਬਰ 2024 ਵਿੱਚ ਬੱਚੇ ਨੂੰ ਜਨਮ ਦੇਵੇਗੀ। ਦੀਪਿਕਾ ਪਾਦੁਕੋਣ ਨੇ ਹਾਲ ਹੀ ‘ਚ ਇੰਸਟਾਗ੍ਰਾਮ ‘ਤੇ ਪ੍ਰੈਗਨੈਂਸੀ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਈਰਲ ਹੋ ਰਹੀਆਂ ਸਨ। ਫੋਟੋਸ਼ੂਟ ਦੀ ਸਭ ਤੋਂ ਪਿਆਰੀ ਤਸਵੀਰ ਵਿੱਚ, ਦੀਪਿਕਾ ਇੱਕ ਹੋਰ ਬਲੈਕ ਡਰੈੱਸ ਵਿੱਚ ਆਪਣੇ ਪਤੀ ਰਣਵੀਰ ਸਿੰਘ ਨਾਲ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆ ਰਹੀ ਸੀ |