ਪਲੇਟਫਾਰਮ ‘ਤੇ ਪਹੁੰਚਣ ਤੋਂ ਪਹਿਲਾਂ ਹੀ ਪਟਰੀ ਤੋਂ ਉੱਤਰੇ ਟ੍ਰੇਨ ਦੇ ਦੋ ਡੱਬੇ
ਮੱਧ ਪ੍ਰਦੇਸ਼ ਦੇ ਜਬਲਪੁਰ ਰੇਲਵੇ ਸਟੇਸ਼ਨ ਨੇੜੇ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ | ਜਿੱਥੇ ਕਿ ਸੋਮਨਾਥ ਐਕਸਪ੍ਰੈਸ ਟਰੇਨ ਦੇ ਦੋ ਡੱਬੇ ਪਟਰੀ ਤੋਂ ਉਤਰ ਜਾਣ ਕਾਰਨ ਹਫੜਾ-ਦਫੜੀ ਮਚ ਗਈ। ਟ੍ਰੇਨ ਦੀ ਰਫਤਾਰ ਘੱਟ ਹੋਣ ਕਾਰਨ ਵੱਡਾ ਹਾਦਸਾ ਟਲ ਗਿਆ।
ਸਾਰੇ ਯਾਤਰੀ ਸੁਰੱਖਿਅਤ
ਟਰੇਨ ‘ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਫਿਲਹਾਲ ਰਾਹਤ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਸਥਾਨਕ ਪੁਲਿਸ ਅਤੇ ਰੇਲਵੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਫਿਲਹਾਲ ਰੇਲਵੇ ਟਰੈਕ ਦੀ ਆਵਾਜਾਈ ਮੁੜ ਬਹਾਲ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇੰਦੌਰ-ਜਬਲਪੁਰ ਓਵਰਨਾਈਟ ਐਕਸਪ੍ਰੈਸ ਦੇ ਦੋ ਡੱਬੇ ਪਲੇਟਫਾਰਮ ‘ਤੇ ਪਹੁੰਚਣ ਤੋਂ ਪਹਿਲਾਂ ਹੀ ਪਟਰੀ ਤੋਂ ਉਤਰ ਗਏ।
ਇਹ ਵੀ ਪੜ੍ਹੋ : ਸੁਨੀਤਾ ਵਿਲੀਅਮਜ਼ ਤੋਂ ਬਿਨਾਂ ਧਰਤੀ ‘ਤੇ ਪਰਤਿਆ ਪੁਲਾੜ ਯਾਨ, ਰੇਗਿਸਤਾਨ ‘ਚ ਹੋਈ ਲੈਂਡਿੰਗ
ਡੈੱਡ ਸਟਾਪ ਸਪੀਡ ‘ਤੇ ਸੀ ਟਰੇਨ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੱਛਮੀ ਮੱਧ ਰੇਲਵੇ ਦੇ ਸੀ.ਪੀ.ਆਰ.ਓ ਹਰਸ਼ਿਤ ਸ਼੍ਰੀਵਾਸਤਵ ਨੇ ਦੱਸਿਆ, “ਇੰਦੌਰ-ਜਬਲਪੁਰ ਓਵਰਨਾਈਟ ਐਕਸਪ੍ਰੈਸ ਜੋ ਇੰਦੌਰ ਤੋਂ ਆ ਰਹੀ ਸੀ ਅਤੇ ਜਬਲਪੁਰ ਜਾ ਰਹੀ ਸੀ, ਜਦੋਂ ਇਹ ਡੈੱਡ ਸਟਾਪ ਸਪੀਡ ‘ਤੇ ਸੀ, ਤਾਂ ਇਸ ਦੇ ਦੋ ਡੱਬੇ ਪਟਰੀ ਤੋਂ ਉਤਰ ਗਏ। ਦੱਸਿਆ ਜਾ ਰਿਹਾ ਹੈ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਉਹ ਆਪਣੇ ਘਰਾਂ ਲਈ ਰਵਾਨਾ ਹੋ ਗਏ ਹਨ।