ਪੈਰਿਸ ਪੈਰਾਲੰਪਿਕਸ: ਕਪਿਲ ਪਰਮਾਰ ਨੇ ਜੂਡੋ ਵਿੱਚ ਜਿੱਤਿਆ ਕਾਂਸੀ ਦਾ ਤਮਗਾ || Sports News

0
145

ਪੈਰਿਸ ਪੈਰਾਲੰਪਿਕਸ: ਕਪਿਲ ਪਰਮਾਰ ਨੇ ਜੂਡੋ ਵਿੱਚ ਜਿੱਤਿਆ ਕਾਂਸੀ ਦਾ ਤਮਗਾ

ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਨੇ 25ਵਾਂ ਤਮਗਾ ਜਿੱਤਿਆ ਹੈ। ਸ਼ੁੱਕਰਵਾਰ ਨੂੰ ਜੂਡੋ ਖਿਡਾਰੀ ਕਪਿਲ ਪਰਮਾਰ ਨੇ ਪੁਰਸ਼ਾਂ ਦੇ ਜੇ-1 ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ ਸਿਰਫ਼ 33 ਸਕਿੰਟਾਂ ਵਿੱਚ ਬ੍ਰਾਜ਼ੀਲ ਦੇ ਅਲੀਟਨ ਡੀ ਓਲੀਵੇਰਾ ਨੂੰ 10-0 ਨਾਲ ਹਰਾਇਆ। ਕਪਿਲ ਤੋਂ ਪਹਿਲਾਂ ਹਰਵਿੰਦਰ ਸਿੰਘ ਅਤੇ ਪੂਜਾ ਦੀ ਮਿਕਸਡ ਤੀਰਅੰਦਾਜ਼ੀ ਟੀਮ ਵੀ ਕਾਂਸੀ ਦੇ ਤਗਮੇ ਦਾ ਮੈਚ ਹਾਰ ਗਈ।

ਇਹ ਵੀ ਪੜ੍ਹੋ- ਕੋਟਕਪੂਰਾ:  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ, ਪੜ੍ਹੋ ਪੂਰਾ

25 ਸਾਲਾ ਕਪਿਲ ਪਰਮਾਰ ਦੀ ਮਦਦ ਨਾਲ ਭਾਰਤ ਤਮਗਾ ਸੂਚੀ ‘ਚ 16ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਭਾਰਤੀ ਖਿਡਾਰੀਆਂ ਨੇ ਹੁਣ ਤੱਕ 5 ਸੋਨ, 9 ਚਾਂਦੀ ਅਤੇ 11 ਕਾਂਸੀ ਦੇ ਤਗਮੇ ਜਿੱਤੇ ਹਨ। ਪੈਰਾਲੰਪਿਕ ਵਿੱਚ ਇਹ ਭਾਰਤ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਟੋਕੀਓ ਪੈਰਾਲੰਪਿਕਸ ‘ਚ ਭਾਰਤੀ ਖਿਡਾਰੀਆਂ ਨੇ 5 ਗੋਲਡ ਸਮੇਤ 19 ਤਗਮੇ ਜਿੱਤੇ ਸਨ।

ਸੈਮੀਫਾਈਨਲ ਚ ਕਪਿਲ 0-10 ਨਾਲ ਹਾਰਿਆ

ਭਾਰਤੀ ਜੂਡੋਕਾ ਕਪਿਲ ਪਰਮਾਰ ਪੁਰਸ਼ਾਂ ਦੇ 60 ਕਿਲੋ ਜੇ1 ਵਰਗ ਦੇ ਸੈਮੀਫਾਈਨਲ ‘ਚ ਹਾਰ ਗਿਆ। ਉਸ ਨੂੰ ਈਰਾਨ ਦੇ ਖੋਰਮ ਬਨਿਤਾਬਾ ਨੇ 10-0 ਨਾਲ ਹਰਾਇਆ। ਬਾਅਦ ਵਿੱਚ ਕਪਿਲ ਨੇ ਕਾਂਸੀ ਦੇ ਤਗ਼ਮੇ ਦੇ ਮੈਚ ਵਿੱਚ ਵਾਪਸੀ ਕੀਤੀ।

LEAVE A REPLY

Please enter your comment!
Please enter your name here