ਕਿਸਾਨਾਂ ਨੇ ਧਰਨਾ ਖਤਮ ਕਰਨ ਦਾ ਕੀਤਾ ਐਲਾਨ, ਜਾਣੋ ਕਿੰਨੇ ਵਜੇ ਹੋਵੇਗੀ ਧਰਨੇ ਦੀ ਸਮਾਪਤੀ || Latest Update

0
80
Farmers announced to end the strike, know what time the strike will end

ਕਿਸਾਨਾਂ ਨੇ ਧਰਨਾ ਖਤਮ ਕਰਨ ਦਾ ਕੀਤਾ ਐਲਾਨ, ਜਾਣੋ ਕਿੰਨੇ ਵਜੇ ਹੋਵੇਗੀ ਧਰਨੇ ਦੀ ਸਮਾਪਤੀ

5 ਦਿਨਾਂ ਤੋਂ ਚੰਡੀਗੜ੍ਹ ਵਿੱਚ ਚੱਲ ਰਹੇ ਧਰਨੇ ਪ੍ਰਦਰਸ਼ਨ ਨੂੰ ਕਿਸਾਨਾਂ ਨੇ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ | ਸਰਕਾਰ ਨਾਲ ਬਣੀ ਸਹਿਮਤੀ ਤੋਂ ਬਾਅਦ ਕਿਸਾਨਾਂ ਨੇ ਇਹ ਫ਼ੈਸਲਾ ਲਿਆ ਹੈ | ਕਿਸਾਨਾਂ ਨੇ ਕਿਹਾ ਕਿ ਅੱਜ ਦੁਪਹਿਰ 2 ਵਜੇ ਧਰਨਾ ਚੁੱਕ ਲਿਆ ਜਾਵੇਗਾ । ਇਸ ਦੌਰਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਨੇ 30 ਤਾਰੀਕ ਤੱਕ ਉਨ੍ਹਾਂ ਨੂੰ ਨਵੀਂ ਖੇਤੀ ਪਾਲਿਸੀ ਦਾ ਡ੍ਰਾਫਟ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਹੋਰ ਮੰਗਾਂ ‘ਤੇ ਵੀ ਚਰਚਾ ਹੋਈ ਹੈ।

ਇਹ ਵੀ ਪੜ੍ਹੋ : ਕੋਲਕਾਤਾ ਰੇਪ-ਮਰਡਰ ਕੇਸ : ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ 6 ਠਿਕਾਣਿਆਂ ‘ਤੇ ED ਨੇ ਮਾਰੀ ਰੇਡ

ਖੇਤੀ ਪਾਲਿਸੀ ਦਾ ਡ੍ਰਾਫਟ ਤਿਆਰ

ਬੀਤੇ ਦਿਨ CM ਮਾਨ ਨਾਲ ਹੋਈ ਮੀਟਿੰਗ ਵਿੱਚ ਤੈਅ ਹੋਇਆ ਕਿ ਖੇਤੀ ਪਾਲਿਸੀ ਦਾ ਜੋ ਡ੍ਰਾਫਟ ਤਿਆਰ ਹੋਇਆ ਹੈ, ਉਸਨੂੰ ਕਿਸਾਨਾਂ ਤੇ ਸਾਰੇ ਵਿਭਾਗਾਂ ਦੇ ਨਾਲ ਸਾਂਝਾ ਕੀਤਾ ਜਾਵੇਗਾ। ਫਿਰ ਕਿਸਾਨਾਂ ਤੇ ਹੋਰ ਮੈਂਬਰਾਂ ਨਾਲ ਮੀਟਿੰਗ ਕੀਤੀ ਜਾਵੇਗੀ। ਇਸਦੇ ਬਾਅਦ ਇਸਨੂੰ ਲਾਗੂ ਕੀਤਾ ਜਾਵੇਗਾ। ਕਿਸਾਨਾਂ ਦੇ ਕਰਜ਼ੇ ਨਾਲ ਜੁੜੇ ਮਾਮਲੇ ਵਿੱਚ ਕੋਆਪ੍ਰੇਟਿਵ ਬੈਂਕ ਵਿੱਚ ਵਨ ਟਾਈਮ ਸੈਟਲਮੈਂਟ ਸਕੀਮ (OTS) ਲੈ ਕੇ ਆਵਾਂਗੇ। ਕਿਸਾਨਾਂ ‘ਤੇ ਜੋ ਕੇਸ ਦਰਜ ਕੀਤੇ ਗਏ ਹਨ ਉਨ੍ਹਾਂ ਨੂੰ ਵਾਪਸ ਕਰਵਾਉਣ ‘ਤੇ ਵੀ ਚਰਚਾ ਹੋਈ ਹੈ। ਇਸ ਤੋਂ ਇਲਾਵਾ ਜ਼ਮੀਨੀ ਪਾਣੀ ਬਚਾਉਣ ਲਈ ਅਤੇ ਖੇਤਾਂ ਦੇ ਆਖਰੀ ਕਿਨਾਰੇ ਤਕ ਨਹਿਰੀ ਪਾਣੀ ਪਹੁੰਚਾਉਣ ‘ਤੇ ਮੰਥਨ ਹੋਇਆ।

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here