ਕੋਲਕਾਤਾ ਰੇਪ-ਮਰਡਰ ਕੇਸ : ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ 6 ਠਿਕਾਣਿਆਂ ‘ਤੇ ED ਨੇ ਮਾਰੀ ਰੇਡ || National news

0
100
Kolkata rape-murder case: ED raided 6 locations of former principal Sandeep Ghosh

ਕੋਲਕਾਤਾ ਰੇਪ-ਮਰਡਰ ਕੇਸ : ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ 6 ਠਿਕਾਣਿਆਂ ‘ਤੇ ED ਨੇ ਮਾਰੀ ਰੇਡ

ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ‘ਤੇ ਵਿੱਤੀ ਬੇਨਿਯਮੀਆਂ ਦਾ ਦੋਸ਼ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੀਐਮਐਲਏ ਦੇ ਤਹਿਤ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਸ਼ੁੱਕਰਵਾਰ ਨੂੰ ਈਡੀ ਨੇ 6 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਸ ਵਿੱਚ ਘੋਸ਼ ਦਾ ਬੇਲਿਆਘਾਟਾ ਘਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਏਜੰਸੀ ਹਾਵੜਾ ਅਤੇ ਸੁਭਾਸ਼ਗ੍ਰਾਮ ‘ਚ ਦੋ ਹੋਰ ਥਾਵਾਂ ‘ਤੇ ਵੀ ਜਾਂਚ ਕਰ ਰਹੀ ਹੈ।

ਅਦਾਲਤ ਨੇ ਪਟੀਸ਼ਨ ਕਰ ਦਿੱਤੀ ਰੱਦ

ਦੂਜੇ ਪਾਸੇ CBI ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 13 ਅਗਸਤ ਨੂੰ ਕਲਕੱਤਾ ਹਾਈ ਕੋਰਟ ਨੇ ਆਰਜੀ ਕਾਰ ਬਲਾਤਕਾਰ-ਕਤਲ ਮਾਮਲੇ ਅਤੇ ਹਸਪਤਾਲ ਵਿੱਚ ਵਿੱਤੀ ਬੇਨਿਯਮੀਆਂ ਦੀ ਜਾਂਚ CBI ਨੂੰ ਸੌਂਪ ਦਿੱਤੀ ਸੀ। CBI ਜਾਂਚ ਖ਼ਿਲਾਫ਼ ਘੋਸ਼ ਦੀ ਪਟੀਸ਼ਨ ’ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਜਿੱਥੇ ਕਿ ਅਦਾਲਤ ਨੇ ਪਟੀਸ਼ਨ ਰੱਦ ਕਰ ਦਿੱਤੀ ਹੈ।

CBI ਨੇ ਘੋਸ਼ ਨੂੰ 2 ਸਤੰਬਰ ਨੂੰ ਕੀਤਾ ਸੀ ਗ੍ਰਿਫਤਾਰ

ਧਿਆਨਯੋਗ ਹੈ ਕਿ CBI ਨੇ ਘੋਸ਼ ਨੂੰ 2 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ। ਉਹ 8 ਦਿਨਾਂ ਲਈ CBI ਦੀ ਹਿਰਾਸਤ ਵਿੱਚ ਹੈ। ਪੱਛਮੀ ਬੰਗਾਲ ਦੇ ਸਿਹਤ ਵਿਭਾਗ ਨੇ ਘੋਸ਼ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 28 ਅਗਸਤ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਸੰਦੀਪ ਘੋਸ਼ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ।

ਘੋਸ਼ ਨੇ ਘਟਨਾ ਦੇ ਅਗਲੇ ਦਿਨ ਹੀ ਮੁਰੰਮਤ ਦਾ ਦਿੱਤਾ ਸੀ ਹੁਕਮ

ਇਸ ਦੌਰਾਨ, 5 ਸਤੰਬਰ ਨੂੰ CBI ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਤੋਂ ਅਗਲੇ ਦਿਨ, ਸੰਦੀਪ ਘੋਸ਼ ਨੇ ਸੈਮੀਨਾਰ ਹਾਲ ਦੇ ਨਾਲ ਲੱਗਦੇ ਕਮਰਿਆਂ ਦੀ ਮੁਰੰਮਤ ਦੇ ਹੁਕਮ ਦਿੱਤੇ ਸਨ। ਦੱਸ ਦਈਏ ਕਿ ਸਿਖਿਆਰਥੀ ਡਾਕਟਰ ਦੀ ਲਾਸ਼ 9 ਅਗਸਤ ਦੀ ਸਵੇਰ ਨੂੰ ਸੈਮੀਨਾਰ ਹਾਲ ਵਿਚ ਮਿਲੀ ਸੀ।

ਸੂਤਰਾਂ ਅਨੁਸਾਰ CBI ਨੂੰ ਅਜਿਹੇ ਦਸਤਾਵੇਜ਼ ਮਿਲੇ ਹਨ ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸੰਦੀਪ ਘੋਸ਼ ਨੇ 10 ਅਗਸਤ ਨੂੰ ਇੱਕ ਪੱਤਰ ਲਿਖ ਕੇ ਰਾਜ ਦੇ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਨੂੰ ਸੈਮੀਨਾਰ ਹਾਲ ਦੇ ਨਾਲ ਲੱਗਦੇ ਕਮਰੇ ਅਤੇ ਟਾਇਲਟ ਦਾ ਨਵੀਨੀਕਰਨ ਕਰਨ ਲਈ ਕਿਹਾ ਸੀ। ਇਸ ਇਜਾਜ਼ਤ ਪੱਤਰ ‘ਤੇ ਘੋਸ਼ ਦੇ ਦਸਤਖਤ ਵੀ ਹਨ।

ਕੰਮ ਨੂੰ ਕਰਵਾਉਣ ਲਈ ਕਾਹਲੀ ਵਿੱਚ ਸਨ ਘੋਸ਼

ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੀਨੀਕਰਨ ਪੱਤਰ ਤੋਂ ਸਪੱਸ਼ਟ ਹੈ ਕਿ ਘੋਸ਼ ਇਸ ਕੰਮ ਨੂੰ ਕਰਵਾਉਣ ਲਈ ਕਾਹਲੀ ਵਿੱਚ ਸਨ, ਇਸ ਲਈ ਇਹ ਦਸਤਾਵੇਜ਼ ਬਲਾਤਕਾਰ-ਕਤਲ ਕੇਸ ਅਤੇ ਆਰਜੀ ਕਾਰ ਕਾਲਜ ਵਿੱਚ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿਚਕਾਰ ਸਬੰਧ ਜੋੜਨ ਵਿੱਚ ਮਦਦ ਕਰ ਸਕਦਾ ਹੈ।

ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਮੁਰੰਮਤ ਦਾ ਕੰਮ ਰੋਕਿਆ ਗਿਆ

13 ਅਗਸਤ ਦੀ ਸ਼ਾਮ ਨੂੰ ਕਲਕੱਤਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਵੱਲੋਂ ਕੇਸ CBI ਨੂੰ ਸੌਂਪੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਲੋਕ ਨਿਰਮਾਣ ਵਿਭਾਗ ਦੇ ਅਮਲੇ ਨੇ ਸੈਮੀਨਾਰ ਹਾਲ ਦੇ ਨਾਲ ਲੱਗਦੇ ਕਮਰੇ ਦੀ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ। ਉਧਰ, ਕਾਲਜ ਦੇ ਵਿਦਿਆਰਥੀਆਂ ਨੇ ਇਸ ਮਾਮਲੇ ਨੂੰ ਲੈ ਕੇ ਵੱਡੇ ਪੱਧਰ ‘ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਮੁਰੰਮਤ ਦਾ ਕੰਮ ਉੱਥੇ ਹੀ ਰੁਕ ਗਿਆ।

ਇਹ ਵੀ ਪੜ੍ਹੋ : ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਅੱਜ ਕਾਂਗਰਸ ‘ਚ ਹੋਣਗੇ ਸ਼ਾਮਲ, ਦੋਵੇਂ ਪਹਿਲਵਾਨ ਪਹੁੰਚੇ ਦਿੱਲੀ

ਪੱਛਮੀ ਬੰਗਾਲ ਦੇ ਪ੍ਰਦਰਸ਼ਨਕਾਰੀ ਮੈਡੀਕਲ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਆਰਜੀ ਕਾਰ ਕਾਲਜ ਇਕੱਲਾ ਅਜਿਹਾ ਕਾਲਜ ਨਹੀਂ ਸੀ ਜਿੱਥੇ ਬਲਾਤਕਾਰ ਅਤੇ ਕਤਲ ਹੋ ਰਹੇ ਸਨ। ਸਿਖਿਆਰਥੀ ਡਾਕਟਰ ਨੂੰ ਇਸ ਲਈ ਮਾਰਿਆ ਗਿਆ ਕਿਉਂਕਿ ਉਸ ਨੂੰ ਕਾਲਜ ਦੀਆਂ ਵਿੱਤੀ ਬੇਨਿਯਮੀਆਂ ਬਾਰੇ ਪਤਾ ਲੱਗ ਗਿਆ ਸੀ।

 

 

 

 

 

 

 

LEAVE A REPLY

Please enter your comment!
Please enter your name here