ਪੰਜਾਬ ‘ਚ ਸੁਸਤ ਹੋਇਆ ਮਾਨਸੂਨ, ਆਉਣ ਵਾਲੇ ਦਿਨਾਂ ‘ਚ ਪਵੇਗਾ ਮੀਂਹ ! || Weather News

0
116
Monsoon has slowed down in Punjab, it will rain in the coming days!

ਪੰਜਾਬ ‘ਚ ਸੁਸਤ ਹੋਇਆ ਮਾਨਸੂਨ, ਆਉਣ ਵਾਲੇ ਦਿਨਾਂ ‘ਚ ਪਵੇਗਾ ਮੀਂਹ !

ਪਿਛਲੇ ਕਈ ਦਿਨਾਂ ਤੋਂ ਮੌਸਮ ਕਾਫੀ ਸੁਹਾਵਣਾ ਚੱਲ ਰਿਹਾ ਸੀ | ਪੰਜਾਬ ਅਤੇ ਚੰਡੀਗੜ੍ਹ ਵਿੱਚ ਦੋ ਦਿਨਾਂ ਮੀਂਹ ਪੈਣ ਤੋਂ ਬਾਅਦ ਮਾਨਸੂਨ ਇੱਕ ਵਾਰ ਫਿਰ ਸੁਸਤ ਹੋਣ ਲੱਗ ਪਿਆ ਹੈ | ਇਸ ਮਹੀਨੇ ਦੇ ਅੰਤ ਤੱਕ ਮਾਨਸੂਨ ਦੀ ਵਾਪਸੀ ਹੋ ਜਾਵੇਗੀ | ਪਰ ਲੋਕਾਂ ਨੂੰ 15 ਸਤੰਬਰ ਤੱਕ ਪੈ ਰਹੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ | ਹਰਿਆਣਾ ਦੇ ਨਾਲ ਲੱਗਦੇ ਕੁਝ ਇਲਾਕਿਆਂ ਵਿੱਚ ਬੀਤੇ 24 ਘੰਟਿਆਂ ਵਿੱਚ ਮੀਂਹ ਪਿਆ। ਪਠਾਨਕੋਟ ਵਿੱਚ ਤਾਪਮਾਨ ਵਿੱਚ ਔਸਤਨ 1.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਦਰਜ ਕੀਤਾ ਗਿਆ ।

ਚੰਡੀਗੜ੍ਹ ਵਿੱਚ ਅੱਜ ਹਲਕੀ ਬਾਰਿਸ਼ ਹੋ ਸਕਦੀ

ਮੌਸਮ ਵਿਗਿਆਨ ਕੇਂਦਰ ਅਨੁਸਾਰ ਅੱਜ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ । ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਚੰਡੀਗੜ੍ਹ ਵਿੱਚ ਅੱਜ ਹਲਕੀ ਬਾਰਿਸ਼ ਹੋ ਸਕਦੀ ਹੈ । IMD ਅਨੁਸਾਰ ਆਉਣ ਵਾਲੇ 7 ਦਿਨਾਂ ਵਿੱਚ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਿਰਫ ਪਾਕੇਟ ਰੇਨ ਹੀ ਦੇਖਣ ਨੂੰ ਮਿਲੇਗੀ । ਪਰ ਤਾਪਮਾਨ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ । ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦੇ ਆਸਪਾਸ ਰਹਿ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਪੈਟਰੋਲ-ਡੀਜ਼ਲ ਦੀ ਕੀਮਤਾਂ ‘ਚ ਹੋਇਆ ਵਾਧਾ

ਪੰਜਾਬ ਅਤੇ ਚੰਡੀਗੜ੍ਹ ਨੂੰ ਰੈੱਡ ਜ਼ੋਨ ਵਿੱਚ ਰੱਖਿਆ

ਧਿਆਨਯੋਗ ਹੈ ਕਿ ਉੱਤਰੀ ਭਾਰਤ ਵਿੱਚ IMD ਨੇ ਹਿਮਾਚਲ ਸਣੇ ਪੰਜਾਬ ਅਤੇ ਚੰਡੀਗੜ੍ਹ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਹੈ । ਇੱਥੇ ਆਮ ਨਾਲੋਂ ਬਹੁਤ ਘੱਟ ਬਾਰਿਸ਼ ਹੋਈ ਹੈ । ਮੌਸਮ ਵਿਭਾਗ ਅਨੁਸਾਰ 1 ਜੂਨ ਤੋਂ 4 ਸਤੰਬਰ ਤੱਕ ਹਿਮਾਚਲ ਪ੍ਰਦੇਸ਼ ਵਿੱਚ 20 ਫੀਸਦੀ ਜਦੋਂ ਕਿ ਚੰਡੀਗੜ੍ਹ ਅਤੇ ਪੰਜਾਬ ਵਿੱਚ 22 ਫੀਸਦੀ ਘੱਟ ਮੀਂਹ ਦੇਖਣ ਨੂੰ ਮਿਲਿਆ। ਪੰਜਾਬ ਵਿੱਚ ਇਸ ਸੀਜ਼ਨ ਦੀ ਸਭ ਤੋਂ ਘੱਟ ਬਾਰਿਸ਼ ਮੋਹਲਾਈ ਵਿੱਚ ਦੇਖਣ ਨੂੰ ਮਿਲੀ। ਇੱਥੇ ਆਮ ਤੌਰ ‘ਤੇ 496.6 ਮਿਮੀ. ਬਾਰਿਸ਼ ਹੁੰਦੀ ਸੀ, ਪਰ ਇਸ ਸੀਜ਼ਨ ਇੱਥੇ ਸਿਰਫ਼ 209.2 ਮਿਮੀ. ਹੀ ਮੀਂਹ ਪਿਆ ਜੋ 58 ਫੀਸਦੀ ਘੱਟ ਹੈ। ਇਸੇ ਤਰ੍ਹਾਂ ਬਠਿੰਡਾ ਵਿੱਚ ਆਮ ਤੌਰ ‘ਤੇ 239.3 ਮਿਮੀ. ਬਾਰਿਸ਼ ਹੁੰਦੀ ਸੀ, ਪਰ ਇਸ ਸੀਜ਼ਨ ਇੱਥੇ ਸਿਰਫ਼ 103.3 ਫ਼ੀਸਦੀ ਹੀ ਮੀਂਹ ਪਿਆ।

 

 

 

 

 

LEAVE A REPLY

Please enter your comment!
Please enter your name here