ਸੀਆਈ ਸਟਾਫ ਨੇ ਡੇਢ ਕਿਲੋ ਅਫੀਮ ਕੀਤੀ ਬਰਾਮਦ ਵੱਖ ਵੱਖ ਧਾਰਾਵਾਂ ਤਹਿਤ ਕੀਤਾ ਮਾਮਲਾ ਦਰਜ
ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਵਿੱਚ ਬਠਿੰਡਾ ਦੇ ਸੀਆਈ ਏ ਸਟਾਫ ਦੋ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਬਠਿੰਡਾ ਦੇ ਮਤੀ ਦਾਸ ਨਗਰ ਨੂੰ ਜਾਣ ਵਾਲੇ ਰਸਤੇ ਤੇ ਪੈਦਲ ਜਾ ਰਹੇ ਲੀਲਾਧਰ ਨਿਵਾਸੀ ਜਿਲਾ ਚਤੌੜਗੜ੍ਹ ਰਾਜਸਥਾਨ ਦੀ ਸ਼ੱਕ ਦੇ ਅਧਾਰ ਤੇ ਜਦੋਂ ਪੁਲਿਸ ਕਰਮਚਾਰੀਆਂ ਵੱਲੋਂ ਤਲਾਸ਼ੀ ਲਈ ਗਈ ਤਾਂ ਇਸ ਕੋਲੋਂ ਇਕ ਕਿਲੋ 522 ਗਰਾਮ ਅਫੀਮ ਬਰਾਮਦ ਹੋਈ।
ਜਾਣਕਾਰੀ ਦਿੰਦੇ ਹੋਏ ਡੀਐਸਪੀ ਡੀ ਰਜੇਸ਼ ਸ਼ਰਮਾ ਨੇ ਦੱਸਿਆ ਕਿ ਨਸ਼ਾ ਖਿਲਾਫ ਵਿੱਡੀ ਮੁਹਿੰਮ ਤਹਿਤ ਲਗਾਤਾਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ। ਇਸੇ ਕਾਰਵਾਈ ਦੇ ਚਲਦਿਆਂ ਰਾਜਸਥਾਨ ਦੇ ਰਹਿਣ ਵਾਲੇ ਲੀਲਾਧਰ ਨੂੰ ਕਰੀਬ ਡੇਢ ਕਿਲੋ ਅਫੀਮ ਨਾਲ ਗ੍ਰਿਫਤਾਰ ਕੀਤਾ ਹੈ ਉਹਨਾਂ ਕਿਹਾ ਕਿ ਲੀਲਾਧਾਰ ਖਿਲਾਫ ਪੰਜਾਬ ਅਤੇ ਰਾਜਸਥਾਨ ਵਿੱਚ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ ਅਤੇ ਉਹ ਬਠਿੰਡਾ ਰੇਲ ਗੱਡੀ ਰਾਹੀਂ ਅਫੀਮ ਦੀ ਡਿਲੀਵਰੀ ਦੇਣ ਪਹੁੰਚਿਆ ਸੀ। ਫਿਲਹਾਲ ਉਹਨਾਂ ਵੱਲੋਂ ਲੀਲਾਧਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਰਿਮਾਂਡ ਦੌਰਾਨ ਇਹ ਗੱਲ ਪਤਾ ਕੀਤੀ ਜਾਵੇਗੀ ਕਿ ਲੀਲਾਧਾਰ ਵੱਲੋਂ ਇਹ ਅਫੀਮ ਕਿੱਥੋਂ ਲਿਆਂਦੀ ਗਈ ਸੀ ਅਤੇ ਕਿਸ ਨੂੰ ਇਹ ਡਿਲੀਵਰ ਕਰਨੀ ਸੀ ਫਿਲਹਾਲ ਉਹਨਾਂ ਵੱਲੋਂ ਲੀਲਾਧਰ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ