ਪੈਰਾਲੰਪਿਕ ‘ਚ ਧਰਮਬੀਰ ਤੇ ਪ੍ਰਣਵ ਨੇ ਕੀਤਾ ਕਮਾਲ, ਕਲੱਬ ਥ੍ਰੋਅ ‘ਚ ਸੋਨਾ-ਚਾਂਦੀ ਦਾ ਜਿੱਤਿਆ ਤਗਮਾ || Sports News

0
73
Dharmbir and Pranav did a great job in Paralympics, won gold and silver medals in club throw.

ਪੈਰਾਲੰਪਿਕ ‘ਚ ਧਰਮਬੀਰ ਤੇ ਪ੍ਰਣਵ ਨੇ ਕੀਤਾ ਕਮਾਲ, ਕਲੱਬ ਥ੍ਰੋਅ ‘ਚ ਸੋਨਾ-ਚਾਂਦੀ ਦਾ ਜਿੱਤਿਆ ਤਗਮਾ

ਪੈਰਿਸ ਪੈਰਾਲੰਪਿਕ 2024 ‘ਚ ਭਾਰਤ ਦਾ ਕਾਫੀ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ | ਇਸੇ ਦੇ ਚੱਲਦਿਆਂ ਧਰਮਬੀਰ ਅਤੇ ਪ੍ਰਣਵ ਸੁਰਮਾ ਨੇ ਪੁਰਸ਼ਾਂ ਦਾ ਕਲੱਬ ਥਰੋਅ ਈਵੈਂਟ ਵਿੱਚ ਭਾਰਤ ਲਈ ਦੋ ਤਗਮੇ ਜਿੱਤੇ। ਧਰਮਬੀਰ ਨੇ ਪੁਰਸ਼ਾਂ ਦੇ ਕਲੱਬ ਥਰੋਅ F51 ਫਾਈਨਲ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ। ਉੱਥੇ ਹੀ ਇਸ ਈਵੈਂਟ ਵਿੱਚ ਪ੍ਰਣਵ ਸੁਰਮਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਸ ਨਾਲ ਭਾਰਤ ਦੇ ਹੁਣ 24 ਮੈਡਲ ਹੋ ਗਏ ਹਨ। ਜਦੋਂ ਕਿ ਇਸ ਈਵੈਂਟ ਵਿੱਚ ਸਰਬੀਆ ਦੇ ਜੇਲਕੋ ਦਿਮਿਤਰੀਜੇਵਿਕ ਨੇ ਕਾਂਸੀ ਦਾ ਤਗ਼ਮਾ ਜਿੱਤਿਆ।

PM ਮੋਦੀ ਨੇ ਦਿੱਤੀ ਵਧਾਈ

ਇਸ ਦੇ ਨਾਲ ਹੀ PM ਮੋਦੀ ਨੇ ਵੀ ਇਸ ਸ਼ਾਨਦਾਰ ਜਿੱਤ ‘ਤੇ ਖਿਡਾਰੀ ਧਰਮਬੀਰ ਸਿੰਘ ਅਤੇ ਪ੍ਰਣਵ ਸੁਰਮਾ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਐਕਸ ‘ਤੇ ਲਿਖਿਆ ਕਿ- ਬੇਮਿਸਾਲ ਧਰਮਬੀਰ ਨੇ ਇਤਿਹਾਸ ਰਚਿਆ ਕਿਉਂਕਿ ਉਸਨੇ ਪੈਰਾਲੰਪਿਕ ਵਿੱਚ ਪੁਰਸ਼ਾਂ ਦੇ ਕਲੱਬ ਥਰੋਅ F51 ਈਵੈਂਟ ਵਿੱਚ ਭਾਰਤ ਦਾ ਪਹਿਲਾ ਪੈਰਾਲੰਪਿਕ ਗੋਲਡ ਜਿੱਤਿਆ! ਭਾਰਤ ਇਸ ਕਾਰਨਾਮੇ ਤੋਂ ਬਹੁਤ ਖੁਸ਼ ਹੈ। PM ਮੋਦੀ ਨੇ ਪ੍ਰਣਵ ਨੂੰ ਵਧਾਈ ਦਿੰਦਿਆਂ ਲਿਖਿਆ- ਪੈਰਾਲੰਪਿਕ ਵਿੱਚ ਪ੍ਰਣਵ ਸੂਰਮਾ ਦੀ ਸਫਲਤਾ ਅਣਗਿਣਤ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ। ਉਸ ਦੀ ਲਗਨ ਅਤੇ ਦ੍ਰਿੜਤਾ ਸ਼ਲਾਘਾਯੋਗ ਹੈ।

ਧਰਮਬੀਰ ਨੇ ਪਹਿਲੇ ਚਾਰ ਥਰੋਅ ਫਾਊਲ ਕੀਤੇ

ਦੱਸ ਦਈਏ ਕਿ ਫਾਈਨਲ ਮੈਚ ਵਿੱਚ ਧਰਮਬੀਰ ਨੇ ਪਹਿਲੇ ਚਾਰ ਥਰੋਅ ਫਾਊਲ ਕੀਤੇ। ਫਿਰ ਪੰਜਵੇਂ ਥਰੋਅ ਨਾਲ ਉਸ ਨੇ 34.92 ਦੀ ਦੂਰੀ ਹਾਸਲ ਕੀਤੀ ਅਤੇ ਇਹ ਉਸ ਦਾ ਸਰਵੋਤਮ ਥਰੋਅ ਰਿਹਾ। ਇਸ ਤੋਂ ਬਾਅਦ ਧਰਮਬੀਰ ਨੇ ਛੇਵੇਂ ਥਰੋਅ ਵਿੱਚ 31.59 ਮੀਟਰ ਦੀ ਦੂਰੀ ਤੈਅ ਕੀਤੀ। ਇਸ ਤਰ੍ਹਾਂ ਪਹਿਲੇ ਚਾਰ ਥਰੋਅ ਫਾਊਲ ਤੋਂ ਬਾਅਦ ਵੀ ਧਰਮਬੀਰ ਨੇ ਗੋਲਡ ਮੈਡਲ ‘ਤੇ ਕਬਜ਼ਾ ਕਰ ਲਿਆ।

ਪਹਿਲੇ ਹੀ ਥਰੋਅ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ

ਉੱਥੇ ਹੀ ਪ੍ਰਣਬ ਸੁਰਮਾ ਨੇ ਆਪਣੇ ਪਹਿਲੇ ਹੀ ਥਰੋਅ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ। ਉਸ ਦਾ ਪਹਿਲਾ ਥਰੋਅ 34.59 ਸੀ, ਜਿਸ ਨਾਲ ਉਸ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਫਿਰ ਦੂਜੇ ਥਰੋਅ ਵਿੱਚ ਉਸ ਨੇ 34.19 ਦਾ ਸਕੋਰ ਬਣਾਇਆ ਅਤੇ ਤੀਜਾ ਥਰੋਅ ਫਾਊਲ ਸੀ। ਇਸ ਤੋਂ ਬਾਅਦ ਉਸ ਨੇ ਚੌਥੇ ਥਰੋਅ ਵਿੱਚ 34.50, ਪੰਜਵੇਂ ਥਰੋਅ ਵਿੱਚ 33.90 ਅਤੇ ਛੇਵੇਂ ਥਰੋਅ ਵਿੱਚ 33.70 ਦੀ ਦੂਰੀ ਹਾਸਲ ਕੀਤੀ।

ਇਹ ਵੀ ਪੜ੍ਹੋ : ਪੈਰਾਲੰਪਿਕ ‘ਚ ਹਰਵਿੰਦਰ ਸਿੰਘ ਨੇ ਭਾਰਤ ਦਾ ਨਾਂ ਕੀਤਾ ਰੌਸ਼ਨ, ਤੀਰਅੰਦਾਜ਼ੀ ‘ਚ ਜਿੱਤਿਆ ਪਹਿਲਾ ਸੋਨ ਤਗਮਾ

ਤੀਜੇ ਭਾਰਤੀ ਅਮਿਤ ਕੁਮਾਰ ਮੈਡਲ ਨਹੀਂ ਜਿੱਤ ਸਕੇ

ਇਸ ਤੋਂ ਇਲਾਵਾ ਇਸ ਈਵੈਂਟ ਵਿੱਚ ਹਿੱਸਾ ਲੈਣ ਵਾਲੇ ਤੀਜੇ ਭਾਰਤੀ ਅਮਿਤ ਕੁਮਾਰ ਮੈਡਲ ਨਹੀਂ ਜਿੱਤ ਸਕੇ | ਉਹ ਸਿਰਫ 23.96 ਦਾ ਸਰਵੋਤਮ ਥਰੋਅ ਹੀ ਕਰ ਸਕਿਆ। ਇਸ ਥਰੋਅ ਨਾਲ ਅਮਿਤ ਕੁਮਾਰ ਈਵੈਂਟ ‘ਚ 10ਵੇਂ ਸਥਾਨ ‘ਤੇ ਰਹੇ। ਇਸ ਦੇ ਨਾਲ ਹੀ ਸਰਬੀਆ ਦੇ ਜੇਲਜਕੋ ਦਿਮਿਤਰੀਜੇਵਿਕ ਨੇ ਇਸ ਈਵੈਂਟ ਵਿੱਚ 34.18 ਦੇ ਥਰੋਅ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।

 

 

 

 

 

 

 

LEAVE A REPLY

Please enter your comment!
Please enter your name here