ਪੰਜਾਬ-ਚੰਡੀਗੜ੍ਹ ‘ਚ ਮਾਨਸੂਨ ਹੋਇਆ ਸੁਹਾਵਣਾ, ਕਈ ਸ਼ਹਿਰਾਂ ‘ਚ ਮੀਂਹ ਦਾ ਅਲਰਟ || Weather news

0
256
Pleasant monsoon in Punjab-Chandigarh, rain alert in many cities

ਪੰਜਾਬ-ਚੰਡੀਗੜ੍ਹ ‘ਚ ਮਾਨਸੂਨ ਹੋਇਆ ਸੁਹਾਵਣਾ, ਕਈ ਸ਼ਹਿਰਾਂ ‘ਚ ਮੀਂਹ ਦਾ ਅਲਰਟ

ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਮਾਨਸੂਨ ਸੁਹਾਵਣਾ ਹੈ | ਜਿਸਦੇ ਚੱਲਦਿਆਂ ਕਈ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਮੀਂਹ ਪੈ ਰਿਹਾ ਹੈ। ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਅੰਸ਼ਕ ਤੌਰ ’ਤੇ ਬੱਦਲਵਾਈ ਰਹੇਗੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਪੰਜਾਬ ਦੇ 28 ਸ਼ਹਿਰਾਂ ਵਿੱਚ ਮੀਂਹ ਦਾ ਅਲਰਟ ਜਾਰੀ

ਅੱਜ ਮੌਸਮ ਵਿਭਾਗ ਵੱਲੋਂ ਪੰਜਾਬ ਦੇ 28 ਸ਼ਹਿਰਾਂ ਵਿੱਚ ਸਵੇਰੇ 8 ਵਜੇ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ। ਕਈ ਇਲਾਕਿਆਂ ‘ਚ ਮੀਂਹ ਪਿਆ ਹੈ। ਇਸ ਦੇ ਨਾਲ ਹੀ ਹੁਣ 15 ਸ਼ਹਿਰਾਂ ਵਿੱਚ ਸਵੇਰੇ 10 ਵਜੇ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਿਨ੍ਹਾਂ ਸ਼ਹਿਰਾਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਉਨ੍ਹਾਂ ਵਿੱਚ ਸਮਾਣਾ, ਪਟਿਆਲਾ, ਰਾਜਪੁਰਾ, ਡੇਰਾਬੱਸੀ, ਫਤਹਿਗੜ੍ਹ ਸਾਹਿਬ, ਮੁਹਾਲੀ, ਬੱਸੀ ਪਠਾਣਾ, ਚੰਡੀਗੜ੍ਹ, ਖਰੜ ਸ਼ਾਮਿਲ ਹਨ। ਜਦੋਂ ਕਿ ਲਹਿਰਾ, ਸੁਨਾਮ, ਸੰਗਰੂਰ, ਮੂਨਕ, ਪੱਤਣ, ਅਮਲੋਹ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਹੋਇਆ

ਇਸ ਦੇ ਨਾਲ ਸੂਬੇ ਦੇ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਹੋਇਆ ਹੈ। ਮੋਹਾਲੀ ਵਿੱਚ ਸਭ ਤੋਂ ਵੱਧ ਤਾਪਮਾਨ 35.8 ਡਿਗਰੀ ਦਰਜ ਕੀਤਾ ਗਿਆ।ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਸੂਬੇ ਦੇ 7 ਜ਼ਿਲਿਆਂ ‘ਚ ਚੰਗੀ ਬਾਰਿਸ਼ ਹੋਈ। ਇਸ ਦੌਰਾਨ ਚੰਡੀਗੜ੍ਹ ਵਿੱਚ 2.2 ਮਿਲੀਮੀਟਰ, ਲੁਧਿਆਣਾ ਵਿੱਚ 33.0 ਮਿਲੀਮੀਟਰ, ਪਟਿਆਲਾ ਵਿੱਚ 11.0 ਮਿਲੀਮੀਟਰ, ਫਤਿਹਗੜ੍ਹ ਸਾਹਿਬ ਵਿੱਚ 4.5 ਮਿਲੀਮੀਟਰ, ਫ਼ਿਰੋਜ਼ਪੁਰ ਵਿੱਚ 0.5 ਮਿਲੀਮੀਟਰ, ਜਲੰਧਰ ਵਿੱਚ 15.5 ਮਿਲੀਮੀਟਰ, ਰੋਪੜ ਵਿੱਚ 3.5 ਮਿਲੀਮੀਟਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 52.0 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

 

 

LEAVE A REPLY

Please enter your comment!
Please enter your name here