ਨਿਰਮਾਣ ਅਧੀਨ ਮੰਦਰ ਦਾ ਗੁੰਬਦ ਡਿੱਗਣ ਕਾਰਨ ਇੱਕ ਦੀ ਮੌਤ
ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿੱਚ ਇੱਕ ਨਿਰਮਾਣ ਅਧੀਨ ਮੰਦਰ ਦਾ ਗੁੰਬਦ ਡਿੱਗਣ ਕਾਰਨ ਇੱਕ ਠੇਕੇਦਾਰ ਦੀ ਮੌਤ ਹੋ ਗਈ ਅਤੇ ਪੰਜ ਮਜ਼ਦੂਰ ਜ਼ਖ਼ਮੀ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬਿਸਤਾਨ ਥਾਣਾ ਖੇਤਰ ਦੇ ਮੋਗਰਗਾਂਵ ਪਿੰਡ ‘ਚ ਸੋਮਵਾਰ ਦੁਪਹਿਰ ਨੂੰ ਵਾਪਰੀ।
ਪੰਜ ਮਜ਼ਦੂਰ ਹੋਏ ਜ਼ਖ਼ਮੀ
ਬਿਸਤਾਨ ਪੁਲਸ ਸਟੇਸ਼ਨ ਦੇ ਇੰਚਾਰਜ ਆਈਐੱਸ ਮੁਜਾਲਦੇ ਨੇ ਕਿਹਾ, “ਇੱਕ ਨਿਰਮਾਣ ਅਧੀਨ ਮੰਦਰ ਦਾ ਗੁੰਬਦ ਢਹਿ ਗਿਆ, ਜਿਸ ਨਾਲ 35 ਸਾਲਾ ਠੇਕੇਦਾਰ ਦਿਨੇਸ਼ ਦੀ ਮੌਤ ਹੋ ਗਈ ਅਤੇ ਪੰਜ ਮਜ਼ਦੂਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ।” ਮੁਜਾਲਦੇ ਅਨੁਸਾਰ ਨਿਰਮਾਣ ਅਧੀਨ ਮੰਦਰ ਦਾ ਇਕ ਥੰਮ ਕਮਜ਼ੋਰੀ ਕਾਰਨ ਡਿੱਗ ਗਿਆ, ਜਿਸ ਕਾਰਨ ਇਸ ਦਾ ਗੁੰਬਦ ਢਹਿ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਜ਼ਖ਼ਮੀਆਂ ਨੂੰ ਬਚਾ ਕੇ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨਮੈਨ 10,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ||Punjab News
ਰੂਪਰੇਲ ਨਦੀ ਦੇ ਕੰਢੇ ‘ਤੇ ਇਸ ਮੰਦਰ ਦੀ ਉਸਾਰੀ ਦਾ ਕੰਮ ਪਿਛਲੇ ਸੱਤ ਮਹੀਨਿਆਂ ਤੋਂ ਚੱਲ ਰਿਹਾ ਹੈ। ਸੋਮਵਾਰ ਨੂੰ ਹੋਈ ਭਾਰੀ ਬਾਰਿਸ਼ ਕਾਰਨ ਨਦੀ ‘ਚ ਪਾਣੀ ਭਰ ਗਿਆ। ਜ਼ਿਲ੍ਹਾ ਹਸਪਤਾਲ ਦੇ ਸਿਵਲ ਸਰਜਨ ਨੇ ਦੱਸਿਆ ਕਿ ਇਕ ਮਜ਼ਦੂਰ ਦਾ ਸੱਜਾ ਹੱਥ ਵੱਢਿਆ ਗਿਆ ਹੈ, ਜਿਸ ਨੂੰ ਅਗਲੇਰੇ ਇਲਾਜ ਲਈ ਇੰਦੌਰ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਦੂਜੇ ਮਜ਼ਦੂਰ ਦੀ ਪਸਲੀ ਟੁੱਟ ਗਈ ਹੈ। ਉਨ੍ਹਾਂ ਦੱਸਿਆ ਕਿ ਤਿੰਨ ਹੋਰ ਮਜ਼ਦੂਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।