ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਗਈ ਜਾਨ
ਜ਼ਿਲਾ ਕਪੂਰਥਲਾ ਨਾਲ ਸੰਬੰਧਿਤ ਪੰਜਾਬੀ ਨੌਜਵਾਨ ਦੀ ਅਮਰੀਕਾ ਵਿੱਚ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਸ਼ਹਿਰ ਦੇ ਨੌਜਵਾਨ ਅਜੈ ਪਾਲ ਸਿੰਘ ਢਿੱਲੋਂ (35) ਉਰਫ ਰੰਮੀ ਢਿੱਲੋਂ ਪੁੱਤਰ ਨਰਿੰਦਰ ਸਿੰਘ ਢਿੱਲੋ ਵਾਸੀ ਮੁਹੱਲਾ ਪੰਡੋਰੀ ਹਾਲ ਵਾਸੀ ਅਮਰੀਕਾ ਦੀ ਕੈਲੀਫੋਰਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ -ਹੋਇਆ ਰੂਸ ਦਾ MI-8T ਹੈਲੀਕਾਪਟਰ ਹੋਇਆ ਕਰੈਸ਼, 22 ਲੋਕਾਂ ਦੀ ਮੌਤ
ਇਸ ਘਟਨਾ ਦੀ ਖਬਰ ਮਿਲਦੇ ਹੀ ਇਲਾਕੇ ‘ਚ ਸੋਗ ਦੀ ਲਹਿਰ ਹੈ। ਦੱਸ ਦਈਏ ਕਿ ਮ੍ਰਿਤਕ ਨੌਜਵਾਨ ਕੁਝ ਸਾਲ ਪਹਿਲਾਂ ਹੀ ਪਰਿਵਾਰ ਸਮੇਤ ਪੱਕੇ ਤੌਰ ‘ਤੇ ਅਮਰੀਕਾ ਗਿਆ ਸੀ ਅਤੇ ਅਜੇ ਕਵਾਰਾ ਸੀ। ਉਸ ਦਾ ਸਾਰਾ ਪਰਿਵਾਰ ਅਮਰੀਕਾ ਵਿੱਚ ਹੀ ਰਹਿ ਰਿਹਾ ਹੈ।