ਦੇਸ਼ ਭਰ ਵਿੱਚ ਅੱਜ ਤੋਂ ਨਹੀਂ ਬਣਨਗੇ ਪਾਸਪੋਰਟ, ਜਾਣੋ ਕਿੰਨੇ ਦਿਨ ਰਹਿਣਗੀਆਂ ਸੇਵਾਵਾਂ ਠੱਪ || Latest Update

0
75
Passports will not be produced across the country from today, know how many days the services will be stopped

ਦੇਸ਼ ਭਰ ਵਿੱਚ ਅੱਜ ਤੋਂ ਨਹੀਂ ਬਣਨਗੇ ਪਾਸਪੋਰਟ, ਜਾਣੋ ਕਿੰਨੇ ਦਿਨ ਰਹਿਣਗੀਆਂ ਸੇਵਾਵਾਂ ਠੱਪ

ਦੇਸ਼ ਭਰ ਵਿੱਚ ਅੱਜ ਤੋਂ ਪਾਸਪੋਰਟ ਨਹੀਂ ਬਣਨਗੇ | ਇਹ ਸੇਵਾਵਾਂ 5 ਦਿਨਾਂ ਲਈ ਠੱਪ ਰਹਿਣਗੀਆਂ | ਪਾਸਪੋਰਟ ਡਿਪਾਰਟਮੈਂਟ ਵੱਲੋਂ ਐਡਵਾਇਜ਼ਰੀ ਜਾਰੀ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਦੌਰਾਨ ਜਾਰੀ ਕੀਤੇ ਗਏ ਸਾਰੇ ਅਪਾਇੰਟਮੈਂਟ ਫਿਰ ਤੋਂ ਸ਼ਡਿਊਲ ਕੀਤੇ ਜਾਣਗੇ। ਸਰਕਾਰ ਨੇ ਕਿਹਾ ਕਿ ਪਾਸਪੋਰਟ ਅਪਲਾਈ ਕਰਨ ਲਈ ਆਨਲਾਈਨ ਪੋਰਟਲ ਤਕਨੀਕੀ ਰੱਖ-ਰਖਾਅ ਪ੍ਰਕਿਰਿਆ ਕਾਰਨ ਅਗਲੇ ਪੰਜ ਦਿਨਾਂ ਲਈ ਬੰਦ ਰਹੇਗਾ। ਇਸ ਦੌਰਾਨ ਕੋਈ ਨਵੀਂ ਅਪਾਇੰਟਮੈਂਟ ਸ਼ਡਿਊਲ ਨਹੀਂ ਕੀਤੀ ਜਾ ਸਕੇਗੀ। ਇਸਦੇ ਨਾਲ ਹੀ ਪਹਿਲਾਂ ਤੋਂ ਬੁੱਕ ਕੀਤੀ ਗਈ ਅਪਾਇੰਟਮੈਂਟ ਮੁੜ ਤੋਂ ਸ਼ਡਿਊਲ ਕੀਤੀ ਜਾਵੇਗੀ।

ਤਕਨੀਕੀ ਰੱਖ-ਰਖਾਅ ਦੇ ਲਈ ਰਹੇਗਾ ਬੰਦ

ਪਾਸਪੋਰਟ ਸੇਵਾ ਪੋਰਟਲ ‘ਤੇ ਜਾਰੀ ਇੱਕ ਨੋਟ ਵਿੱਚ ਕਿਹਾ ਗਿਆ ਹੈ ਕਿ ਪਾਸਪੋਰਟ ਸੇਵਾ ਪੋਰਟਲ 29 ਅਗਸਤ ਨੂੰ ਰਾਤ 8 ਵਜੇ ਤੋਂ 2 ਸਤੰਬਰ ਸਵੇਰੇ 6 ਵਜੇ ਤੱਕ ਤਕਨੀਕੀ ਰੱਖ-ਰਖਾਅ ਦੇ ਲਈ ਬੰਦ ਰਹੇਗਾ। ਜਿਸ ਕਾਰਨ ਇਹ ਨਾਗਰਿਕਾਂ ਤੇ ਸਾਰੇ MEA/RPO/BOI/ISP/DoP/ਪੁਲਿਸ ਅਧਿਕਾਰੀਆਂ ਦੇ ਲਈ ਸਿਸਟਮ ਉਪਲਬਧ ਨਹੀਂ ਰਹੇਗਾ। 30 ਅਗਸਤ 2024 ਦੇ ਲਈ ਪਹਿਲਾਂ ਤੋਂ ਬੁੱਕ ਕੀਤੀ ਗਈ ਅਪਾਇੰਟਮੈਂਟ ਨੂੰ ਫਿਰ ਤੋਂ ਸ਼ਡਿਊਲ ਕੀਤਾ ਜਾਵੇਗਾ। ਇਸਦੀ ਸੂਚਨਾ ਅਪਲਾਈ ਕਰਨ ਵਾਲਿਆਂ ਨੂੰ ਸਮੇਂ ਤੋਂ ਪਹਿਲਾਂ ਹੀ ਦੇ ਦਿੱਤੀ ਜਾਵੇਗੀ।

ਅਪਾਇੰਟਮੈਂਟ ਮੁੜ ਸ਼ਡਿਊਲ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ

ਇਸ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਹ ਇੱਕ ਆਮ ਤੇ ਨਿਯਮਿਤ ਪ੍ਰਕਿਰਿਆ ਹੈ। ਅਪਾਇੰਟਮੈਂਟ ਨੂੰ ਫਿਰ ਤੋਂ ਸ਼ਡਿਊਲ ਕਰਨ ਦੇ ਲਈ ਸਾਡੇ ਕੋਲ ਹਮੇਸ਼ਾ ਯੋਜਨਾ ਹੁੰਦੀ ਹੈ। ਪਾਸਪੋਰਟ ਸੇਵਾ ਕੇਂਦਰ ਦੇ ਲਈ ਰੱਖ-ਰਖਾਅ ਦੀ ਯੋਜਨਾ ਹਮੇਸ਼ਾ ਪਹਿਲਾਂ ਤੋਂ ਹੀ ਬਣਾਈ ਜਾਂਦੀ ਹੈ, ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਇਸ ਲਈ ਅਪਾਇੰਟਮੈਂਟ ਮੁੜ ਸ਼ਡਿਊਲ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ।

 

 

 

 

LEAVE A REPLY

Please enter your comment!
Please enter your name here