ਪਤੰਗ ਉਡਾਉਣ ਵਾਲੇ ਸਾਵਧਾਨ ! ਇਸ ਜਗ੍ਹਾ ਪਤੰਗ ਉਡਾਉਣ ‘ਤੇ ਹੋਵੇਗੀ ਇੰਨੇ ਸਾਲ ਦੀ ਸਜ਼ਾ ਤੇ ਦੇਣਾ ਪਵੇਗਾ ਭਾਰੀ ਜੁਰਮਾਨਾ
ਜੇਕਰ ਤੁਸੀ ਵੀ ਪਤੰਗ ਉਡਾਉਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ | ਕਿਉਂਕਿ ਲਹਿੰਦੇ ਪੰਜਾਬ ਦੀ ਸਰਕਾਰ ਨੇ ਪਤੰਗ ਉਡਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾ ਕੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਪਤੰਗ ਬਣਾਉਣਾ ਅਤੇ ਉਡਾਉਣ ਨੂੰ ਗੈਰ-ਜ਼ਮਾਨਤੀ ਅਪਰਾਧ ਐਲਾਨਿਆ ਹੈ। ਸੋਧੇ ਹੋਏ ਐਕਟ 2007 ਦੇ ਤਹਿਤ, ਪਤੰਗ ਉਡਾਉਣ ਲਈ ਧਾਤੂ ਦੇ ਧਾਗੇ, ਤਾਰਾਂ ਅਤੇ ਸਪਾਈਕਡ ਧਾਗੇ ਦਾ ਉਤਪਾਦਨ, ਵਰਤੋਂ ਅਤੇ ਵੰਡ ਨੂੰ ਵੀ ਅਪਰਾਧਿਕ ਕਰਾਰ ਦਿੱਤਾ ਜਾਵੇਗਾ।
20 ਲੱਖ ਰੁਪਏ ਦਾ ਹੋਵੇਗਾ ਜੁਰਮਾਨਾ
ਸੂਤਰਾਂ ਅਨੁਸਾਰ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਨ੍ਹਾਂ ਅਪਰਾਧਾਂ ਨੂੰ ਪ੍ਰੋਹਿਬਿਸ਼ਨ ਐਕਟ 2007 ਵਿੱਚ ਸੋਧ ਕਰਕੇ ਪਰਿਭਾਸ਼ਿਤ ਕੀਤਾ ਹੈ, ਜਿਸ ਵਿੱਚ ਹੁਣ ਸਖ਼ਤ ਸਜ਼ਾਵਾਂ ਦੀ ਵਿਵਸਥਾ ਕੀਤੀ ਗਈ ਹੈ। ਪੰਜਾਬ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਅਨੁਸਾਰ ਨਵੇਂ ਨਿਯਮ ਪਤੰਗ ਉਡਾਉਣ ਵਿੱਚ ਵਰਤੇ ਜਾਂਦੇ ਧਾਤ ਦੇ ਧਾਗੇ, ਤਾਰਾਂ ਅਤੇ ਤਿੱਖੇ ਧਾਗੇ ਦੇ ਉਤਪਾਦਨ ਨੂੰ ਵੀ ਅਪਰਾਧਿਕ ਕਰਾਰ ਦਿੰਦੇ ਹਨ। ਪੰਜਾਬ ਸਰਕਾਰ ਵੱਲੋਂ ਕੀਤੀ ਗਈ ਨਵੀਂ ਸੋਧ ਅਨੁਸਾਰ ਹੁਣ ਕੋਈ ਵੀ ਵਿਅਕਤੀ ਪਤੰਗ ਉਡਾਉਂਦੇ ਫੜਿਆ ਗਿਆ ਤਾਂ ਉਸ ਨੂੰ 3 ਤੋਂ 5 ਸਾਲ ਦੀ ਕੈਦ ਜਾਂ 20 ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਸਾਲ 2007 ‘ਚ ਪਤੰਗ ਉਡਾਉਣ ‘ਤੇ ਲਗਾਈ ਸੀ ਪਾਬੰਦੀ
ਧਿਆਨਯੋਗ ਹੈ ਕਿ ਪਾਕਿਸਤਾਨੀ ਸੂਬੇ ਪੰਜਾਬ ‘ਚ ਪਿਛਲੇ ਸਮੇਂ ‘ਚ ਕਈ ਖੂਨੀ ਸੰਘਰਸ਼ਾਂ ਤੋਂ ਬਾਅਦ ਸਾਲ 2007 ‘ਚ ਪਤੰਗ ਉਡਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਪਰ ਇਸ ਦੇ ਬਾਵਜੂਦ ਪਤੰਗ ਉਡਾਉਣ ਦੇ ਸ਼ੌਕੀਨਾਂ ਨੇ ਇਸ ਕਾਨੂੰਨ ਦੀ ਪ੍ਰਵਾਹ ਨਹੀਂ ਕੀਤੀ। ਜਿਸ ਕਾਰਨ ਹੁਣ ਕਾਨੂੰਨ ਵਿੱਚ ਸੋਧ ਕਰਕੇ ਇਹ ਸਖ਼ਤ ਕਾਨੂੰਨ ਬਣਾਇਆ ਗਿਆ ਹੈ।