ਹਰ ਮਹੀਨੇ ਲੱਖਾਂ ਰੁਪਏ ਕਮਾ ਰਿਹਾ ਇਹ ਟਰੱਕ ਡਰਾਈਵਰ , ਸ਼ੌਕ ਨੇ ਬਦਲ ਦਿੱਤੀ ਕਿਸਮਤ
ਅੱਜ -ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ | ਹਰ ਕੋਈ ਆਪਣੇ ਸ਼ੌਂਕ , ਵਿਚਾਰ , ਗੁਣ ਨੂੰ ਸੋਸ਼ਲ ਮੀਡੀਆ ਦੀ ਦੁਨੀਆਂ ‘ਤੇ ਪੇਸ਼ ਕਰ ਸਕਦਾ ਹੈ | ਜਿਸ ਨਾਲ ਲੋਕਾਂ ਵਿੱਚ ਉਸਨੂੰ ਪਹਿਚਾਣ ਤਾਂ ਮਿਲਦੀ ਹੀ ਹੈ ਪਰ ਉਸ ਦੇ ਨਾਲ -ਨਾਲ ਹੁਣ ਇਹ ਇਕ ਕਮਾਈ ਦਾ ਸਾਧਨ ਵੀ ਬਣ ਚੁੱਕਿਆ ਹੈ | ਇੰਸਟਾਗ੍ਰਾਮ ਹੋਵੇ ਜਾਂ YouTube, ਲੋਕ ਰੀਲਾਂ, ਬਲੌਗ, ਵੀਡੀਓ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਅਪਲੋਡ ਕਰਦੇ ਹਨ ਅਤੇ ਬਹੁਤ ਸਾਰੇ ਲਾਈਕ ਅਤੇ ਕੁਮੈਂਟ ਇਕੱਠੇ ਕਰਦੇ ਹਨ। ਕੁਝ ਲੋਕਾਂ ਨੂੰ ਬਹੁਤ ਟ੍ਰੋਲ ਕੀਤਾ ਜਾਂਦਾ ਹੈ ਅਤੇ ਕੁਝ ਨੂੰ ਮਾੜੀਆਂ ਟਿੱਪਣੀਆਂ ਵੀ ਮਿਲਦੀਆਂ ਹਨ।
ਯੂਟਿਊਬ ਉਤੇ 18.5 ਲੱਖ ਤੋਂ ਵੱਧ ਸਬਸਕ੍ਰਾਈਬਰ
ਜੇਕਰ ਤੁਹਾਡੇ ਕੋਲ ਕੋਈ ਗੁਣ ਹੈ ਤਾਂ ਤੁਸੀਂ ਇਨ੍ਹਾਂ ਪਲੇਟਫਾਰਮਾਂ ਉਤੇ ਇਸ ਨੂੰ ਪ੍ਰਦਰਸ਼ਿਤ ਕਰਕੇ ਆਪਣੇ ਪ੍ਰਸ਼ੰਸਕਾਂ ਅਤੇ ਸਬਸਕ੍ਰਾਈਬਰਸ ਨੂੰ ਵਧਾ ਸਕਦੇ ਹੋ। ਝਾਰਖੰਡ ਦੇ ਟਰੱਕ ਡਰਾਈਵਰ ਰਾਜੇਸ਼ ਰਵਾਨੀ ਨੇ ਅਜਿਹਾ ਹੀ ਕੁਝ ਕੀਤਾ ਹੈ ।
ਰਾਜੇਸ਼ ਰਵਾਨੀ ਪੇਸ਼ੇ ਵਜੋਂ ਇਕ ਟਰੱਕ ਡਰਾਈਵਰ ਹੈ ਜੋ ਕਿ ਪੂਰਾ ਦਿਨ ਟਰੱਕ ਚਲਾਉਣ ਤੋਂ ਬਾਅਦ ਵੀ ਰਾਜੇਸ਼ ਰਾਵਾਨੀ ਦੇ ਯੂਟਿਊਬ ਉਤੇ 18.5 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ। ਆਓ ਦੱਸਦੇ ਹਾਂ ਕਿ ਇਹ ਸਭ ਕਿਵੇਂ ਹੋਇਆ –
25 ਸਾਲਾਂ ਤੋਂ ਟਰੱਕ ਡਰਾਈਵਰ ਵਜੋਂ ਕਰ ਰਿਹਾ ਕੰਮ
ਰਿਪੋਰਟਾਂ ਮੁਤਾਬਕ ਰਾਜੇਸ਼ ਰਵਾਨੀ ਪਿਛਲੇ 25 ਸਾਲਾਂ ਤੋਂ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਹੈ ਪਰ ਇਕ ਮਹੀਨੇ ਵਿਚ ਉਸ ਦੀ ਕਮਾਈ 10 ਲੱਖ ਰੁਪਏ ਤੱਕ ਕਿਵੇਂ ਪਹੁੰਚ ਗਈ? ਇਸ ਦੇ ਪਿੱਛੇ ਉਸ ਦਾ ਜਨੂੰਨ ਅਤੇ ਮਿਹਨਤ ਹੈ। ਉਸ ਦਾ ਸ਼ੌਕ ਵੱਖ-ਵੱਖ ਤਰ੍ਹਾਂ ਦੇ ਭੋਜਨ ਬਣਾਉਣ ਦਾ ਹੈ।
ਲੋਕ ਉਸ ਦੀਆਂ ਵੀਡੀਓਜ਼ ਨੂੰ ਪਸੰਦ ਕਰਨ ਲੱਗੇ
ਉਹ ਇਹ ਭੋਜਨ ਘਰ ਵਿੱਚ ਨਹੀਂ, ਸਗੋਂ ਸੜਕ ਕਿਨਾਰੇ ਟਰੱਕਾਂ ਦੇ ਸਟਾਪਾਂ ਅਤੇ ਕਈ ਵਾਰ ਪਟੜੀਆਂ ਦੇ ਉਤੇ ਤਿਆਰ ਕਰਦੇ ਹਨ। ਇਸ ਦੀ ਵੀਡੀਓ ਵੀ ਯੂਟਿਊਬ ‘ਤੇ ਅਪਲੋਡ ਕਰਦੇ ਹਨ। ਹੌਲੀ-ਹੌਲੀ ਲੋਕ ਉਸ ਦੀਆਂ ਵੀਡੀਓਜ਼ ਨੂੰ ਪਸੰਦ ਕਰਨ ਲੱਗੇ ਅਤੇ ਉਸ ਨੂੰ ਬਹੁਤ ਸਾਰੇ ਲਾਈਕਸ, ਕਮੈਂਟਸ ਮਿਲਣ ਲੱਗੇ ਅਤੇ ਸਬਸਕ੍ਰਾਈਬਰ ਲੱਖਾਂ ਹੋ ਗਏ। ਉਸ ਦੇ 18.5 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ। ਇਨ੍ਹਾਂ ਵੀਲੌਗਸ ਨੇ ਉਸ ਨੂੰ ਲੋਕਾਂ ਵਿੱਚ ਇੱਕ ਪਛਾਣ ਦਿੱਤੀ ਹੈ ਅਤੇ ਉਹ ਹਰ ਮਹੀਨੇ ਲੱਖਾਂ ਦੀ ਕਮਾਈ ਵੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਸਕੂਲੀ ਬੱਚਿਆਂ ਲਈ ਖੁਸ਼ਖਬਰੀ , 31 ਅਗਸਤ ਤੱਕ ਇਨ੍ਹਾਂ ਜ਼ਿਲ੍ਹਿਆਂ ‘ਚ ਰਹੇਗੀ ਛੁੱਟੀ
ਯੂ-ਟਿਊਬ ਦੀ ਕਮਾਈ ਨਾਲ ਖਰੀਦਿਆ ਘਰ
ਖਬਰਾਂ ਦੀ ਮੰਨੀਏ ਤਾਂ ਰਾਜੇਸ਼ ਨੇ ਹੁਣ ਯੂ-ਟਿਊਬ ਦੀ ਇਸ ਕਮਾਈ ਨਾਲ ਆਪਣੇ ਲਈ ਘਰ ਖਰੀਦ ਲਿਆ ਹੈ। ਦੱਸ ਦਈਏ ਕਿ ਰਾਜੇਸ਼ ਕੁਝ ਮਹੀਨਿਆਂ ‘ਚ 4 ਤੋਂ 5 ਲੱਖ ਰੁਪਏ ਅਤੇ ਕਈ ਵਾਰ ਇਸ ਤੋਂ ਵੀ ਜ਼ਿਆਦਾ ਕਮਾ ਲੈਂਦੇ ਹਨ। ਉਸ ਦੀ ਹੁਣ ਤੱਕ ਦੀ ਸਭ ਤੋਂ ਵੱਧ ਮਹੀਨਾਵਾਰ ਆਮਦਨ 10 ਲੱਖ ਰੁਪਏ ਹੈ, ਜਿੱਥੇ ਉਹ ਟਰੱਕ ਚਲਾ ਕੇ ਹਰ ਮਹੀਨੇ ਸਿਰਫ਼ 25 ਤੋਂ 30 ਹਜ਼ਾਰ ਰੁਪਏ ਕਮਾ ਲੈਂਦਾ ਹੈ, ਉੱਥੇ ਵੀਲੌਗਿੰਗ ਰਾਹੀਂ ਲੱਖਾਂ ਰੁਪਏ ਕਮਾ ਰਿਹਾ ਹੈ।









