ਮੌਕੀਪੌਕਸ ਦਾ ਵਧਿਆ ਖਤਰਾ, ਅਲਰਟ ਜਾਰੀ
ਹਿਮਾਚਲ ‘ਚ ਮੌਕੀ ਪੌਕਸ ਨੂੰ ਲੈ ਕੇ ਸੂਬਾ ਸਰਕਾਰ ਨੇ ਅਲਰਟ ਕੀਤਾ ਹੈ। ਦੇਸ਼ ਵਿਚ ਇਸ ਦੇ ਮਾਮਲੇ ਵੱਧ ਰਹੇ ਹਨ। ਸਰਕਾਰ ਨੇ ਇਹਤਿਆਤ ਵਜੋਂ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿਚ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਬੁੱਧਵਾਰ ਨੂੰ ਇਸ ਬਿਮਾਰੀ ਨੂੰ ਲੈ ਕੇ ਸਿਹਤ ਅਧਿਕਾਰੀਆਂ ਦੀ ਮੀਟਿੰਗ ਹੋਈ। ਇਸ ਦੀ ਪ੍ਰਧਾਨਗੀ ਸਿਹਤ ਸਕੱਤਰ ਐਮ ਸੁਧਾ ਨੇ ਕੀਤੀ।
ਮੌਕੀਪਾਕਸ ਇਕ ਵਾਇਰਲ ਰੋਗ
ਉਨ੍ਹਾਂ ਕਿਹਾ ਕਿ ਮੌਕੀਪਾਕਸ ਇਕ ਵਾਇਰਲ ਰੋਗ ਹੈ। ਇਸ ਦੇ ਲੱਛਣ ਚੇਚਕ ਵਰਗੇ ਹੁੰਦੇ ਹਨ। 1958 ਵਿਚ ਹੋਈ ਖੋਜ ਵਿਚ ਇਹ ਬਿਮਾਰੀ ਬਾਂਦਰਾਂ ਵਿਚ ਪਾਈ ਗਈ ਸੀ। ਇਸੇ ਲਈ ਇਸ ਨੂੰ ਮੌਕੀਪੌਕਸ ਦਾ ਨਾਂ ਦਿੱਤਾ ਗਿਆ ਹੈ। ਵਿਦੇਸ਼ਾਂ ਤੋਂ ਹਿਮਾਚਲ ਆਉਣ ਵਾਲੇ ਲੋਕਾਂ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਇਹ ਇਕ ਵਿਸ਼ਵਵਿਆਪੀ ਜਨਤਕ ਸਿਹਤ ਚਿੰਤਾ ਹੈ।
ਕੰਗਨਾ ਰਣੌਤ ਦੀ ਫ਼ਿਲਮ Emergency ਨੂੰ ਲੈ ਕੇ ਵੱਧਦਾ ਵਿਵਾਦ , SGPC ਨੇ ਭੇਜਿਆ Legal ਨੋਟਿਸ || Latest Update
ਇਸ ਬਿਮਾਰੀ ਦੇ ਬੁਖਾਰ, ਸਿਰ ਦਰਦ, ਸਰੀਰ ਦਰਦ ਲੱਛਣ ਹਨ। ਸਿਹਤ ਸਕੱਤਰ ਐਮ ਸੁਧਾ ਨੇ ਜ਼ਿਲ੍ਹਿਆਂ ਵਿਚ ਮੈਡੀਕਲ ਅਫ਼ਸਰਾਂ, ਸਟਾਫ਼ ਨਰਸਾਂ, ਸੀਐਚਓਜ਼ ਅਤੇ ਸਿਹਤ ਕਰਮਚਾਰੀਆਂ ਨਾਲ ਮੀਟਿੰਗਾਂ ਕਰਨ ਦੇ ਵੀ ਨਿਰਦੇਸ਼ ਦਿਤੇ ਹਨ। ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ਨੂੰ ਘੱਟੋ-ਘੱਟ 5 ਤੋਂ 6 ਆਈਸੋਲੇਸ਼ਨ ਸੁਵਿਧਾਵਾਂ ਰੱਖਣ ਲਈ ਕਿਹਾ ਗਿਆ ਹੈ।