ਸਕੂਲੀ ਬੱਚਿਆਂ ਲਈ ਖੁਸ਼ਖਬਰੀ , 31 ਅਗਸਤ ਤੱਕ ਇਨ੍ਹਾਂ ਜ਼ਿਲ੍ਹਿਆਂ ‘ਚ ਰਹੇਗੀ ਛੁੱਟੀ || School Holiday

0
137
Good news for school children, there will be a holiday in these districts till August 31

ਸਕੂਲੀ ਬੱਚਿਆਂ ਲਈ ਖੁਸ਼ਖਬਰੀ , 31 ਅਗਸਤ ਤੱਕ ਇਨ੍ਹਾਂ ਜ਼ਿਲ੍ਹਿਆਂ ‘ਚ ਰਹੇਗੀ ਛੁੱਟੀ

ਦੇਸ਼ ਭਰ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਿਸ਼ੇਸ਼ ਮੌਕੇ ‘ਤੇ ਛੋਟੇ-ਛੋਟੇ ਬੱਚੇ ਰਾਧਾ-ਕ੍ਰਿਸ਼ਨ ਦਾ ਰੂਪ ਧਾਰਨ ਕਰਦੇ ਹਨ ਅਤੇ ਆਪਣੀ ਮਾਸੂਮੀਅਤ ਅਤੇ ਮਨਮੋਹਕ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੇ ਹਨ । ਅਜਿਹੇ ‘ਚ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਜਨਮ ਅਸ਼ਟਮੀ ਬਹੁਤ ਹੀ ਵਧੀਆ ਤੇ ਪੂਰੇ ਚਾਅ ਨਾਲ ਮਨਾਈ ਜਾਂਦੀ ਹੈ | ਇਸੇ ਦੇ ਚੱਲਦਿਆਂ ਉੱਤਰ ਪ੍ਰਦੇਸ਼ ਦੇ 67 ਜ਼ਿਲ੍ਹਿਆਂ ਵਿੱਚ ਲਗਾਤਾਰ 5 ਦਿਨ ਛੁੱਟੀ ਹੋਣ ਕਾਰਨ ਜਨਮ ਅਸ਼ਟਮੀ ਦਾ ਮਜ਼ਾ ਦੁੱਗਣਾ ਹੋ ਗਿਆ ਹੈ। ਯੂਪੀ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਦੇ ਕਾਰਨ ਕਈ ਜ਼ਿਲ੍ਹਿਆਂ ਵਿੱਚ 5 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਮੀਂਹ ਕਾਰਨ ਅਗਸਤ ਵਿੱਚ ਵੀ ਕਾਫੀ ਛੁੱਟੀਆਂ ਸਨ | ਨਾਲ ਹੀ ਸ ਮਹੀਨੇ ਸੁਤੰਤਰਤਾ ਦਿਵਸ ਅਤੇ ਰੱਖੜੀ ਬੰਧਨ ਵਰਗੇ ਤਿਉਹਾਰ ਵੀ ਮਨਾਏ ਜਾਂਦੇ ਹਨ। ਇਨ੍ਹਾਂ ਦੋਵਾਂ ਮੌਕਿਆਂ ‘ਤੇ  ਲੰਬਾ ਵੀਕੈਂਡ ਮਨਾਉਣ ਦਾ ਮੌਕਾ ਮਿਲਿਆ। ਹੁਣ ਅਗਸਤ ਦੇ ਆਖ਼ਰੀ ਹਫ਼ਤੇ ਵਿੱਚ ਕਈ ਛੁੱਟੀਆਂ ਹੋਣ ਕਾਰਨ ਬੱਚਿਆਂ ਦੇ ਨਾਲ-ਨਾਲ ਵੱਡਿਆਂ ਵਿੱਚ ਵੀ ਮਸਤੀ ਹੋ ਰਹੀ ਹੈ।

ਲਗਾਤਾਰ 3 ਦਿਨ ਦੀ ਛੁੱਟੀ ਮਿਲ ਗਈ

ਇਸ ਸਾਲ ਕ੍ਰਿਸ਼ਨ ਜਨਮ ਉਤਸਵ ਯਾਨੀ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ 26 ਅਗਸਤ ਨੂੰ ਮਨਾਇਆ ਜਾਵੇਗਾ। ਕਿਉਂਕਿ 26 ਅਗਸਤ ਸੋਮਵਾਰ ਹੈ, ਇਹ ਸਕੂਲ-ਕਾਲਜ ਜਾਣ ਵਾਲੇ ਬੱਚਿਆਂ ਦੇ ਨਾਲ-ਨਾਲ ਦਫਤਰ ਜਾਣ ਵਾਲੇ ਲੋਕਾਂ ਲਈ ਇੱਕ ਲੰਮਾ ਵੀਕਐਂਡ ਬਣ ਗਿਆ ਹੈ। ਦਰਅਸਲ ਸ਼ਨੀਵਾਰ ਅਤੇ ਐਤਵਾਰ ਨੂੰ ਜ਼ਿਆਦਾਤਰ ਸਕੂਲਾਂ, ਕਾਲਜਾਂ ਅਤੇ ਦਫਤਰਾਂ ‘ਚ ਛੁੱਟੀ ਹੁੰਦੀ ਹੈ। ਜਿਨ੍ਹਾਂ ਦਾ ਸ਼ਨੀਵਾਰ-ਐਤਵਾਰ ਦੋ ਦਿਨ ਦਾ ਵੀਕੈਂਡ ਹੈ, ਉਨ੍ਹਾਂ ਨੂੰ ਸੋਮਵਾਰ ਨੂੰ ਵੀ ਛੁੱਟੀ ਮਿਲ ਕੇ ਲਗਾਤਾਰ 3 ਦਿਨ ਦੀ ਛੁੱਟੀ ਮਿਲ ਗਈ ਹੈ।

ਇਹ ਵੀ ਪੜ੍ਹੋ : PM Modi ਤੇ ਜ਼ੇਲੇਂਸਕੀ ਛਾਏ ਇੰਸਟਾਗ੍ਰਾਮ ‘ਤੇ , ਕੁੱਝ ਹੀ ਘੰਟਿਆ ‘ਚ ਮਿਲੇ ਇੰਨੇ ਲਾਈਕਸ

ਬੱਚਿਆਂ ਲਈ 5 ਦਿਨਾਂ ਲਈ ਛੁੱਟੀ ਦਾ ਕੀਤਾ ਐਲਾਨ

ਉੱਥੇ ਹੀ ਉੱਤਰ ਪ੍ਰਦੇਸ਼ ਵਿੱਚ ਯੂਪੀ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਹ ਪ੍ਰੀਖਿਆ 23 ਤੋਂ 31 ਅਗਸਤ ਦਰਮਿਆਨ ਹੋਵੇਗੀ। ਯੂਪੀ ਪੁਲਿਸ ਵਿੱਚ ਕਾਂਸਟੇਬਲ ਦੀਆਂ 60244 ਖਾਲੀ ਅਸਾਮੀਆਂ ਦੀ ਭਰਤੀ ਲਈ 46 ਲੱਖ ਤੋਂ ਵੱਧ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਯੂਪੀ ਪੁਲਿਸ ਭਰਤੀ ਪ੍ਰੀਖਿਆ ਲਈ 1174 ਕੇਂਦਰ ਬਣਾਏ ਗਏ ਹਨ। ਉੱਤਰ ਪ੍ਰਦੇਸ਼ ਦੇ 67 ਜ਼ਿਲ੍ਹਿਆਂ ਵਿੱਚ ਜਿੱਥੇ ਸਕੂਲਾਂ ਨੂੰ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ, ਬੱਚਿਆਂ ਲਈ 5 ਦਿਨਾਂ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਕੱਲੇ ਲਖਨਊ ਵਿਚ 81 ਸਕੂਲ ਬੰਦ ਹਨ।

 

 

 

 

 

 

 

 

 

LEAVE A REPLY

Please enter your comment!
Please enter your name here