ਅੰਡਰ-17 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਰੌਨਕ ਦਹਿਆ ਨੇ ਰੌਸ਼ਨ ਕੀਤਾ ਭਾਰਤ ਦਾ ਨਾਂ , ਜਿੱਤਿਆ ਕਾਂਸੀ ਦਾ ਤਗਮਾ
ਜੌਰਡਨ ਦੇ ਅੱਮਾਨ ਵਿੱਚ ਚੱਲ ਰਹੀ ਅੰਡਰ-17 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2024 ਵਿੱਚ ਰੌਨਕ ਦਹਿਆ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ | ਕੁਸ਼ਤੀ ਚੈਂਪੀਅਨਸ਼ਿਪ 2024 ਵਿੱਚ ਭਾਰਤ ਨੇ ਆਪਣਾ ਪਹਿਲਾ ਮੈਡਲ ਜਿੱਤਿਆ। ਨੌਜਵਾਨ ਪਹਿਲਵਾਨ ਰੌਨਕ ਦਹਿਆ ਨੇ 110 ਕਿਲੋਗ੍ਰਾਮ ਗ੍ਰੀਕੋ-ਰੋਮਨ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਰੌਨਕ ਨੇ ਕਾਂਸੀ ਦੇ ਤਗਮੇ ਦੇ ਪਲੇਅ-ਆਫ ਵਿੱਚ ਤੁਰਕੀ ਦੇ ਇਮਰੁੱਲਾ ਕੈਪਕਨ ਨੂੰ 6-1 ਨਾਲ ਹਰਾਇਆ।
ਭਾਰਤ ਦਾ ਇਹ ਪਹਿਲਾ ਤਗਮਾ
ਦੱਸ ਦਈਏ ਕਿ ਇਸ ਟੂਰਨਾਮੈਂਟ ਵਿੱਚ ਭਾਰਤ ਦਾ ਇਹ ਪਹਿਲਾ ਤਗਮਾ ਸੀ। ਰੌਨਕ ਇਸ ਸਮੇਂ ਆਪਣੇ ਉਮਰ ਵਰਗ ਦੇ ਭਾਰ ਵਰਗ ਵਿੱਚ ਵਿਸ਼ਵ ਵਿੱਚ ਦੂਜੇ ਸਥਾਨ ’ਤੇ ਹੈ। ਇਸ ਤੋਂ ਪਹਿਲਾਂ ਰਾਊਨਕ ਨੂੰ ਸੈਮੀਫਾਈਨਲ ਮੁਕਾਬਲੇ ‘ਚ ਚਾਂਦੀ ਦਾ ਤਗਮਾ ਜੇਤੂ ਹੰਗਰੀ ਦੇ ਜ਼ੋਲਟਨ ਜਾਕੋ ਤੋਂ 0-2 ਨਾਲ ਹਾਰ ਗਏ ਸੀ। ਇਸ ਵਰਗ ਵਿੱਚ ਸੋਨ ਤਗਮਾ ਯੂਕਰੇਨ ਦੇ ਇਵਾਨ ਯਾਂਕੋਵਸਕੀ ਨੇ ਜਿੱਤਿਆ, ਜਿਸ ਨੇ ਤਕਨੀਕੀ ਉੱਤਮਤਾ ਦੇ ਆਧਾਰ ’ਤੇ ਕਾਜ਼ਾਕੋ ਨੂੰ 13-4 ਨਾਲ ਹਰਾਇਆ।
ਇਹ ਵੀ ਪੜ੍ਹੋ : ਇਸ ਵਾਰ UAE ‘ਚ ਖੇਡਿਆ ਜਾਵੇਗਾ ਮਹਿਲਾ ਟੀ-20 ਵਿਸ਼ਵ ਕੱਪ, ਜਾਣੋ ਕਦੋਂ ਤੋਂ ਹੋਵੇਗਾ ਸ਼ੁਰੂ
ਤਕਨੀਕੀ ਉੱਤਮਤਾ ਨਾਲ ਕੀਤੀ ਜਿੱਤ ਦਰਜ
ਦਿੱਲੀ ਦੇ ਮਸ਼ਹੂਰ ਛਤਰਸਾਲ ਸਟੇਡੀਅਮ ‘ਚ ਟ੍ਰੇਨਿੰਗ ਕਰਨ ਵਾਲੇ ਰੌਨਕ ਦਹਿਆ ਨੇ ਚੈਂਪੀਅਨਸ਼ਿਪ ਮੁਹਿੰਮ ਦੀ ਸ਼ੁਰੂਆਤ ਆਰਟੁਰ ਮਾਨਵੇਲੀਅਨ ‘ਤੇ 8-1 ਦੀ ਜਿੱਤ ਨਾਲ ਕੀਤੀ। ਇਸ ਤੋਂ ਬਾਅਦ ਰੌਣਕ ਨੇ ਡੈਨੀਅਲ ਮਾਸਲਾਕੋ ‘ਤੇ ਤਕਨੀਕੀ ਉੱਤਮਤਾ ਨਾਲ ਜਿੱਤ ਦਰਜ ਕੀਤੀ। ਪਰ ਸੈਮੀਫਾਈਨਲ ਮੈਚ ਹਾਰਨ ਕਾਰਨ ਉਹ ਸੋਨ ਤਗਮੇ ਦੀ ਦੌੜ ਤੋਂ ਬਾਹਰ ਹੋ ਗਿਆ।