ਅੰਕਿਤਾ ਲੋਖੰਡੇ ਦਾ ਪਤੀ ਕਿਸੇ ਹੋਰ ‘ਤੇ ਹੋਇਆ ਫ਼ਿਦਾ , ਜਾਣੋ ਕੀ ਹੈ ਮਾਮਲਾ ?
ਅੰਕਿਤਾ ਲੋਖੰਡੇ ਅਤੇ ਪਤੀ ਵਿੱਕੀ ਜੈਨ ਦੀ ਜੋੜੀ ਨੂੰ ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾਂਦਾ ਹੈ ਜਦੋ ਤੋਂ ਉਹ ਬਿੱਗ ਬੌਸ 17’ ਵਿੱਚ ਪ੍ਰਤੀਯੋਗੀ ਵਜੋਂ ਆਏ ਸੀ ਉਦੋਂ ਤੋਂ ਹੀ ਇਸ ਜੋੜੀ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕਰਦੇ ਹਨ ਤੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਕਾਫੀ ਤਾਰੀਫ ਕਰਦੇ ਨਜ਼ਰ ਆਉਂਦੇ ਹਨ। ਹੁਣ ਅੰਕਿਤਾ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਸ ਦੇ ਪਤੀ ਇਨ੍ਹੀਂ ਦਿਨੀਂ ਕਿਸ ਉੱਤੇ ਫਿਦਾ ਹਨ। ਅੰਕਿਤਾ ਨੇ ਹਾਲ ਹੀ ‘ਚ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਉਸ ਨੇ ਦੱਸਿਆ ਹੈ ਕਿ ਅਭਿਨੇਤਰੀ ਇਨ੍ਹੀਂ ਦਿਨੀਂ ਕਿਸ ਗੱਲ ਨੂੰ ਲੈ ਕੇ ਚਿੰਤਤ ਹੈ। ਵੀਡੀਓ ‘ਚ ਲੱਗ ਰਿਹਾ ਹੈ ਕਿ ਵਿੱਕੀ-ਅੰਕਿਤਾ ਦੀ ਫਿਰ ਤੋਂ ਲੜਾਈ ਹੋ ਗਈ ਹੈ। ਇਸ ਵੀਡੀਓ ‘ਚ ਉਹ ਇਹ ਕਹਿੰਦੇ ਹੋਏ ਸੁਣਾਈ ਦੇ ਰਹੀ ਹੈ ਕਿ “ਤੁਸੀਂ ਛੱਡ ਦਿਓ ਉਸ ਨੂੰ”। ਆਓ ਜਾਣਦੇ ਹਾਂ ਕੀ ਹੈ ਇਸ ਦਾ ਪੂਰਾ ਸੱਚ…
ਇੰਸਟਾਗ੍ਰਾਮ ਸਟੋਰੀ ‘ਤੇ ਕੀਤਾ ਸ਼ੇਅਰ
ਮਸ਼ਹੂਰ ਅਭਿਨੇਤਰੀ ਅੰਕਿਤਾ ਲੋਖੰਡੇ ਨੇ ਆਪਣੇ ਪਤੀ ਅਤੇ ਕਾਰੋਬਾਰੀ ਵਿੱਕੀ ਜੈਨ ਦੇ ਇੱਕ ਜਨੂੰਨ ਦੇ ਬਾਰੇ ਵਿੱਚ ਗੱਲ ਕੀਤੀ ਹੈ, ਅਤੇ ਇਹ ਹੋਰ ਕੁੱਝ ਨਹੀਂ ਬਲਕਿ ਉਸ ਦਾ ਨਵਾਂ ਮੋਬਾਈਲ ਫੋਨ ਹੈ। ਅਦਾਕਾਰਾ ਨੇ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਵਿੱਕੀ ਬੈੱਡ ‘ਤੇ ਬੈਠਾ ਆਪਣੇ ਫ਼ੋਨ ਨੂੰ ਗੰਭੀਰਤਾ ਨਾਲ ਦੇਖ ਰਿਹਾ ਹੈ। ਵੀਡੀਓ ਰਿਕਾਰਡ ਕਰ ਰਹੀ ਅੰਕਿਤਾ ਲੋਖੰਡੇ ਕਹਿੰਦੀ ਹੈ, ‘ਇਹ ਆਦਮੀ ਹਮੇਸ਼ਾ ਫ਼ੋਨ ‘ਤੇ ਰਹਿੰਦਾ ਹੈ.. ਇਸ ਦਾ ਇੱਕ ਨਵਾਂ ਫ਼ੋਨ ਆਇਆ ਹੈ, ਉਹ ਸਾਰਾ ਸਮਾਂ ਇਸ ਨਾਲ ਚਿਪਕਿਆ ਰਹਿੰਦਾ ਹੈ…।’
ਅਭਿਨੇਤਰੀ ਆਪਣੇ ਪਤੀ ‘ਤੇ ਚੀਕਦੀ ਹੈ …
ਸਾਹਮਣੇ ਆਈ ਇਸ ਵੀਡੀਓ ਵਿੱਚ, ਅਭਿਨੇਤਰੀ ਆਪਣੇ ਪਤੀ ‘ਤੇ ਚੀਕਦੀ ਹੈ ਅਤੇ ਕਹਿੰਦੀ ਹੈ ਕਿ ਵਿੱਕੂ…ਬੇਬੀ ਫ਼ੋਨ ਛੱਡ ਦਿਓ। ਇਸ ਵੀਡੀਓ ਦੇ ਕੈਪਸ਼ਨ ‘ਚ ਉਸ ਨੇ ਲਿਖਿਆ ਹੈ, ‘ਇਸ ਦੀ ਗੁੱਡ ਮਾਰਨਿੰਗ ਹੋ ਗਈ ਹੈ।’ ਅੰਕਿਤਾ ਲੋਖੰਡੇ ਨੇ ਇਸ ਵੀਡੀਓ ‘ਚ ਦੱਸਿਆ ਹੈ ਕਿ ਉਸ ਦਾ ਪਤੀ ਇਸ ਫੋਨ ਉੱਤੇ ਫਿਦਾ ਹੋ ਗਿਆ ਹੈ।
ਇਹ ਵੀ ਪੜ੍ਹੋ : ਨੂੰਹ ਪੁੱਤ ਤੋਂ ਪਰੇਸ਼ਾਨ ਹੋ ਕੇ ਮਾਂ ਨੇ ਚੁੱਕਿਆ ਖੌਫ਼ਨਾਕ ਕਦਮ , ਕੀਤੀ ਖੁਦਕੁਸ਼ੀ
ਦੱਸ ਦਈਏ ਕਿ ਅੰਕਿਤਾ ਲੋਖੰਡੇ ਅਤੇ ਵਿੱਕੀ ਦਾ ਵਿਆਹ 14 ਦਸੰਬਰ 2021 ਨੂੰ ਮੁੰਬਈ ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ‘ਬਿੱਗ ਬੌਸ 17’ ‘ਚ ਵੀ ਪ੍ਰਤੀਯੋਗੀ ਦੇ ਰੂਪ ‘ਚ ਨਜ਼ਰ ਆਏ ਸਨ। ਫਿਲਹਾਲ ਇਹ ਜੋੜੀ ‘ਲਾਫਟਰ ਸ਼ੈਫਸ-ਅਨਲਿਮਟਿਡ ਐਂਟਰਟੇਨਮੈਂਟ’ ‘ਚ ਨਜ਼ਰ ਆ ਰਹੀ ਹੈ।