ਨੂੰਹ ਪੁੱਤ ਤੋਂ ਪਰੇਸ਼ਾਨ ਹੋ ਕੇ ਮਾਂ ਨੇ ਚੁੱਕਿਆ ਖੌਫ਼ਨਾਕ ਕਦਮ , ਕੀਤੀ ਖੁਦਕੁਸ਼ੀ
ਕੁਝ ਦਿਨ ਪਹਿਲਾਂ ਨੂੰਹ ਪੁੱਤ ਤੋਂ ਦੁਖੀ ਹੋ ਮਾਂ ਨੇ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ | ਜਿਸ ਤੋਂ ਬਾਅਦ ਆਖਿਰ ਉਸ ਮਾਂ ਨੇ ਅੱਜ 12 ਵੇ ਦਿਨ ਦਮ ਤੋੜ ਦਿੱਤਾ ਹੈ । ਪੁਲਿਸ ਤਫਤੀਸ਼ੀ ਅਫਸਰ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵੀਰ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਪਿੰਡ ਨੂਰਪੁਰ ਜਨੂਹਾ ਵਲੋਂ ਆਪਣੀ ਘਰੇਲੂ ਜ਼ਮੀਨ ਹਿੱਸਾ ਵੇਚ ਦਿੱਤਾ ਸੀ। ਹੁਣ ਨੂੰਹ ਪੁੱਤ ਵਲੋਂ ਆਪਣੇ ਹਿੱਸੇ ਦੇ ਪੈਸੇ ਲੈ ਲੈਣ ਦੇ ਬਾਵਜੂਦ ਵੀ ਸਾਰੇ ਪੈਸੇ ਹੜੱਪਣਾ ਚਾਹੁੰਦੇ ਸਨ।
ਪੈਸਿਆਂ ਦੀ ਮੰਗ ਨੂੰ ਲੈਕੇ ਕੀਤੀ ਜਾਂਦੀ ਸੀ ਕੁੱਟਮਾਰ
ਅਕਸਰ ਪੈਸਿਆਂ ਦੀ ਮੰਗ ਨੂੰ ਲੈਕੇ ਮ੍ਰਿਤਕਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ । ਬੀਤੀ 7 ਅਗਸਤ ਨੂੰ ਵੀ ਮ੍ਰਿਤਕਾਂ ਦੇ ਨੂੰਹ ਪੁੱਤ ਵਲੋਂ ਇਸੇ ਗੱਲ ਨੂੰ ਲੈ ਕੇ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਮ੍ਰਿਤਕਾਂ ਨੇ ਆਪਣੀ ਧੀ ਤੇ ਭਰਜਾਈ ਨੂੰ ਝਗੜਾ ਨਿਬੇੜਨ ਲਈ ਘਰ ਬੁਲਾ ਲਿਆ । ਆਪਸੀ ਗੱਲਬਾਤ ਦੌਰਾਨ ਵੀ ਨੂੰਹ ਪੁੱਤ ਨੇ ਮ੍ਰਿਤਕਾਂ ਦੀ ਕੁੱਟਮਾਰ ਕਰ ਦਿੱਤੀ ਰਿਸ਼ਤੇਦਾਰਾ ਵਿੱਚ ਹੋਈ ਕੁੱਟਮਾਰ ਦੀ ਬੇਜ਼ਤੀ ਨਾ ਸਹਾਰਦੇ ਹੋਏ ਜਸਵੀਰ ਕੌਰ ਨੇ ਪੱਖੇ ਨਾਲ ਫਾਹਾ ਲਗਾ ਲਿਆ।
ਇਹ ਵੀ ਪੜ੍ਹੋ : ਕੰਗਣਾ ਦੀ ਫਿਲਮ ‘ਐਮਰਜੰਸੀ’ ‘ਤੇ ਹੋਇਆ ਵਿਵਾਦ , MP ਸਰਬਜੀਤ ਸਿੰਘ ਖਾਲਸਾ ਨੇ ਪ੍ਰਗਟਾਇਆ ਸਖ਼ਤ ਇਤਰਾਜ਼
ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਸ਼ੁਰੂ
ਘਰ ਵਿੱਚ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰਾ ਮੌਜੂਦ ਹੋਣ ਕਾਰਨ ਉਸਨੂੰ ਦੇਖ਼ ਲਿਆ ਗਿਆ ਤੇ ਤੁਰੰਤ ਫੰਦੇ ਤੋਂ ਉਤਾਰ ਲਿਆ ਗਿਆ ਤੇ ਹਸਪਤਾਲ ਲਿਜਾਇਆ ਗਿਆ। ਉਸ ਦਿਨ ਤੋਂ ਮ੍ਰਿਤਕਾ ਵੈਂਟੀਲੇਟਰ ’ਤੇ ਆਪਣੀ ਜ਼ਿੰਦਗੀ ਤੇ ਮੌਤ ਦਰਮਿਆਨ ਸੰਘਰਸ਼ ਕਰ ਰਹੀ ਸੀ । ਪਰਿਵਾਰ ਵਲੋਂ ਭਾਵੇਂ ਸਭ ਕੁੱਝ ਵੇਚ ਵੱਟ ਕੇ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ।ਪਰ ਮੰਗਲਵਾਰ ਨੂੰ 12 ਵੇ ਦਿਨ ਉਹ ਜ਼ਿੰਦਗੀ ਦੀ ਜੰਗ ਹਾਰ ਗਈ ਤੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕਾਂ ਐਲਾਨ ਦਿੱਤਾ ਗਿਆ । ਤਫਤੀਸ਼ੀ ਅਫਸਰ ਕੁਲਦੀਪ ਸਿੰਘ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਮ੍ਰਿਤਕਾਂ ਦੀ ਨੂੰਹ ਕਾਜਲ ਤੇ ਪੁੱਤ ਰਵੀ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ।