ਪੈਰਿਸ ਤੋਂ ਵਾਪਸ ਪਰਤੀ ਵਿਨੇਸ਼ ਫੋਗਾਟ, ਦਿੱਲੀ ਏਅਰਪੋਰਟ ‘ਤੇ ਪਹੁੰਚਦਿਆਂ ਹੀ ਅੱਖਾਂ ਹੋਈਆਂ ਨਮ || Sports News

0
66
Vinesh Phogat returned from Paris, his eyes widened as soon as he arrived at the Delhi airport

ਪੈਰਿਸ ਤੋਂ ਵਾਪਸ ਪਰਤੀ ਵਿਨੇਸ਼ ਫੋਗਾਟ, ਦਿੱਲੀ ਏਅਰਪੋਰਟ ‘ਤੇ ਪਹੁੰਚਦਿਆਂ ਹੀ ਅੱਖਾਂ ਹੋਈਆਂ ਨਮ

ਪੈਰਿਸ ਓਲੰਪਿਕ ਹੁਣ ਖ਼ਤਮ ਹੋ ਚੁੱਕਿਆ ਜਿਸ ਤੋਂ ਬਾਅਦ ਲਗਭਗ ਸਾਰੇ ਖਿਡਾਰੀ ਭਾਰਤ ਵਾਪਸ ਪਰਤ ਆਏ ਹਨ | ਇਸੇ ਦੇ ਤਹਿਤ ਮਹਿਲਾਵਾਂ ਦੇ 50 ਕਿਲੋਗ੍ਰਾਮ ਕੁਸ਼ਤੀ ਦੇ ਸੋਨ ਤਗਮੇ ਦੇ ਮੈਚ ਤੋਂ ਠੀਕ ਪਹਿਲਾਂ 100 ਗ੍ਰਾਮ ਜ਼ਿਆਦਾ ਵਜ਼ਨ ਕਾਰਨ ਅਯੋਗ ਕਰਾਰ ਦਿੱਤੀ ਗਈ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅੱਜ ਸਵੇਰੇ ਦੇਸ਼ ਪਰਤ ਆਈ ਹੈ। ਵਿਨੇਸ਼ ਦੇ ਦਿੱਲੀ ਏਅਰਪੋਰਟ ਤੋਂ ਬਾਹਰ ਆਉਣ ਤੋਂ ਬਾਅਦ ਉੱਥੇ ਪਹੁੰਚੇ ਪ੍ਰਸ਼ੰਸਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਦੇਸ਼ ਵਾਸੀਆਂ ਦਾ ਕੀਤਾ ਧੰਨਵਾਦ

ਪੈਰਿਸ ਓਲੰਪਿਕ ‘ਚ ਹਿੱਸਾ ਲੈਣ ਤੋਂ ਬਾਅਦ ਵਿਨੇਸ਼ ਫੋਗਾਟ ਜਦੋਂ ਦੇਸ਼ ਪਰਤੀ ਤਾਂ ਉਹ ਭਾਵੁਕ ਹੋ ਗਈ, ਜਦਕਿ ਉਸ ਨੇ ਕਿਹਾ ਕਿ ਮੈਂ ਸਾਰੇ ਦੇਸ਼ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਅਤੇ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ। ਵਿਨੇਸ਼ ਦਾ ਚੈਂਪੀਅਨ ਵਾਂਗ ਦੇਸ਼ ਪਰਤਣ ‘ਤੇ ਸਵਾਗਤ ਕੀਤਾ ਗਿਆ ਹੈ। ਦਿੱਲੀ ਏਅਰਪੋਰਟ ਦੇ ਬਾਹਰ ਵਿਨੇਸ਼ ਫੋਗਾਟ ਦਾ ਸਵਾਗਤ ਕਰਨ ਲਈ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਕਈ ਹੋਰ ਪਹਿਲਵਾਨ ਵੀ ਉੱਥੇ ਮੌਜੂਦ ਸਨ।ਇਸ ਤੋਂ ਇਲਾਵਾ ਵਿਨੇਸ਼ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।

ਅਸੀਂ ਹੋਰ ਮਿਹਨਤ ਕਰਾਂਗੇ …

ਵਿਨੇਸ਼ ਦੇ ਭਰਾ ਹਰਿੰਦਰ ਪੂਨੀਆ ਵੀ ਸ਼ਾਮਲ ਸੀ, ਜਿਸ ਨੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ ‘ਚ ਕਿਹਾ ਕੁਸ਼ਤੀ ਅਤੇ ਖੇਡ ਪ੍ਰੇਮੀ ਵਿਨੇਸ਼ ਦਾ ਹਵਾਈ ਅੱਡੇ ‘ਤੇ ਸਵਾਗਤ ਕਰਨ ਲਈ ਪਹੁੰਚੇ ਹਨ। ਇਸ ਤੋਂ ਇਲਾਵਾ ਵਿਨੇਸ਼ ਦੇ ਸਵਾਗਤ ਲਈ ਘਰ-ਘਰ ਵੀ ਤਿਆਰੀਆਂ ਚੱਲ ਰਹੀਆਂ ਹਨ। ਉਹ ਭਾਵੇਂ ਓਲੰਪਿਕ ਤਮਗਾ ਨਹੀਂ ਜਿੱਤ ਸਕੀ ਪਰ ਅਸੀਂ ਹੋਰ ਮਿਹਨਤ ਕਰਾਂਗੇ ਤਾਂ ਜੋ ਉਹ ਓਲੰਪਿਕ ਸੋਨ ਤਮਗਾ ਜਿੱਤ ਸਕੇ।

ਇਹ ਵੀ ਪੜ੍ਹੋ : ਨਤਾਸ਼ਾ ਨਾਲ ਤਲਾਕ ਤੋਂ ਬਾਅਦ ਹਾਰਦਿਕ ਪੰਡਯਾ ਨੂੰ ਮਿਲਿਆ ਆਪਣਾ ਸੱਚਾ ਪਿਆਰ !

ਪਟੀਸ਼ਨ ਕੀਤੀ ਰੱਦ

ਦੱਸ ਦਈਏ ਕਿ ਜਦੋਂ ਵਿਨੇਸ਼ ਨੂੰ ਗੋਲਡ ਮੈਡਲ ਮੈਚ ਤੋਂ ਠੀਕ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ ਤਾਂ ਭਾਰਤੀ ਓਲੰਪਿਕ ਸੰਘ ਨੇ ਇਸ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਇਸ ਮਾਮਲੇ ਨੂੰ ਲੈ ਕੇ ਵਿਨੇਸ਼ ਨੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਨੂੰ ਸਾਂਝਾ ਚਾਂਦੀ ਦਾ ਤਗਮਾ ਦੇਣ ਦੀ ਅਪੀਲ ਵੀ ਕੀਤੀ ਸੀ ਪਰ CAS ਨੇ 14 ਅਗਸਤ ਦੀ ਸ਼ਾਮ ਨੂੰ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ।

 

 

LEAVE A REPLY

Please enter your comment!
Please enter your name here